ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਕੰਗਣਾ ਰਣੌਤ ਮੁੰਬਈ ਪੁਲਿਸ ਦੇ ਸਾਹਮਣੇ ਹੋਈ ਪੇਸ਼, ਸਖ਼ਤ ਸੁਰੱਖਿਆ ਦਰਮਿਆਨ ਸਾਹਮਣੇ ਆਈਆਂ ਤਸਵੀਰਾਂ
ਸ਼ਿਕਾਇਤਕਰਤਾ ਸਾਹਿਲ ਦਾ ਕਹਿਣਾ ਹੈ ਕਿ ਕੰਗਨਾ ਨੇ ਸਮਾਜ ਨੂੰ ਵੰਡਣ ਦਾ ਕੰਮ ਕੀਤਾ, ਇਸ ਲਈ ਕਾਨੂੰਨ ਹੁਣ ਆਪਣਾ ਕੰਮ ਕਰ ਰਿਹਾ ਹੈ।
Download ABP Live App and Watch All Latest Videos
View In Appਪੇਸ਼ਕਾਰੀ ਤੋਂ ਫਿਲਮ ਇੰਡਸਟਰੀ ਵਿੱਚ ਕਾਸਟਿੰਗ ਨਿਰਦੇਸ਼ਕ ਸਾਹਿਲ ਦੀ ਸ਼ਿਕਾਇਤ 'ਤੇ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਆਈਪੀਸੀ ਦੀ ਧਾਰਾ 153 ਏ, 295 ਏ, 124 ਏ ਤਹਿਤ ਦੋਸ਼ ਲਾਇਆ ਗਿਆ ਹੈ।
ਸਾਹਿਲ ਦੇ ਵਕੀਲ ਦੇ ਮੁਤਾਬਕ ਕੰਗਨਾ ਅਤੇ ਰੰਗੋਲੀ ਦੇ ਦਰਜਨਾਂ ਇਤਰਾਜ਼ਯੋਗ ਟਵੀਟ, ਨਿਊਜ਼ ਕਲਿੱਪਿੰਗ, ਅਖ਼ਬਾਰਾਂ ਦੇ ਬਿਆਨਾਂ ਦੇ ਅਧਾਰ 'ਤੇ ਇੱਕ ਪਟੀਸ਼ਨ ਕੀਤੀ ਗਈ ਹੈ।
ਕੰਗਨਾ ਦੇ ਬਿਆਨਾਂ ਅਤੇ ਪੋਸਟ ਕਰਕੇ ਉਸ 'ਤੇ ਸਮਾਜ ਵਿਚ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਸਮਾਜ ਵਿਚ ਬੁਰਾਈਆਂ ਪੈਦਾ ਕਰਨ ਦਾ ਦੋਸ਼ ਲਗਾਇਆ ਹੈ।
ਧਿਆਨ ਯੋਗ ਹੈ ਕਿ ਕੰਗਨਾ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਲੈ ਕੇ ਟੀਵੀ ਤੱਕ, ਬਾਲੀਵੁੱਡ ਦੇ ਵਿਰੁੱਧ, ਕੁਝ ਕਲਾਕਾਰਾਂ, ਮਸ਼ਹੂਰ ਲੋਕਾਂ ਦੇ ਵਿਰੁੱਧ ਬੋਲਣ ਦੇ ਨਾਲ-ਨਾਲ ਬਾਲੀਵੁੱਡ ਨੂੰ ਭਾਈ-ਭਤੀਜਾਵਾਦ ਅਤੇ ਫੇਵਰੇਟਿਜ਼ਮ ਦਾ ਧੁਰਾ ਕਹਿ ਰਹੀ ਹੈ।
ਬਾਂਦਰਾ ਥਾਣੇ ਵਿਚ ਦਰਜ ਇੱਕ ਐਫਆਈਆਰ ਤੋਂ ਬਾਅਦ ਕੰਗਨਾ ਨੂੰ ਇਹ ਸੰਮਨ ਜਾਰੀ ਕੀਤੇ ਗਏ ਸੀ। ਕੰਗਨਾ ਨੇ ਹਾਈ ਕੋਰਟ ਤੋਂ ਸਮਾਂ ਮੰਗਿਆ।
ਮੁੰਬਈ ਦੀ ਰਹਿਣ ਵਾਲੇ ਸਾਹਿਲ ਸੱਯਦ ਨਾਂ ਦੇ ਵਿਅਕਤੀ ਨੇ ਅਦਾਲਤ ਵਿਚ ਪਟੀਸ਼ਨ ਮਗਰੋਂ ਬਾਂਦਰਾ ਮੈਜਿਸਟਰੇਟ ਕੋਰਟ ਦੇ ਆਦੇਸ਼ਾਂ 'ਤੇ ਉਸ 'ਤੇ ਬਾਂਦਰਾ ਥਾਣੇ ਵਿਚ ਕੰਗਨਾ ਅਤੇ ਰੰਗੋਲੀ ਵਿਰੁੱਧ ਦੇਸ਼ ਧ੍ਰੋਹ, ਧਾਰਮਿਕ ਭਾਵਨਾਵਾਂ ਅਤੇ ਸਮਾਜ ਵਿਚ ਬਦਨੀਤੀ ਪੈਦਾ ਕਰਨ ਦਾ ਦੋਸ਼ ਲਗਾਇਆ ਹੈ।
ਸੁਸ਼ਾਂਤ ਸਿੰਘ ਰਾਜਪੂਤ ਕੇਸ ਦੌਰਾਨ ਕੰਗਣਾ ਅਤੇ ਰੰਗੋਲੀ ਨੇ ਕਈ ਟਵੀਟ ਕੀਤੇ। ਸ਼ਿਕਾਇਤਕਰਤਾ ਮੁਤਾਬਕ ਇਹ ਟਵੀਟ ਅਤੇ ਬਿਆਨ ਇਤਰਾਜ਼ਯੋਗ ਹਨ।
ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ ਕੰਗਨਾ ਅਤੇ ਉਸਦੀ ਭੈਣ ਰੰਗੋਲੀ ਨੂੰ ਬਾਂਦਰਾ ਥਾਣੇ ਵਿਚ ਆ ਕੇ ਆਪਣਾ ਬਿਆਨ ਦਰਜ ਕਰਨਾ ਪਿਆ।
ਬਾਂਦਰਾ ਅਦਾਲਤ ਦੇ ਆਦੇਸ਼ ਤੋਂ ਬਾਅਦ ਬਾਂਦਰਾ ਥਾਣੇ ਵਿਚ ਦਰਜ ਮਾਮਲੇ ਵਿਚ ਰਾਜਦ੍ਰੋਹ ਦਾ ਦੋਸ਼ੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਮੁੰਬਈ ਪੁਲਿਸ ਪਹੁੰਚੀ।
ਇਸ ਸਮੇਂ ਦੌਰਾਨ ਕੰਗਨਾ ਰਨੌਤ ਦੇ ਵਕੀਲ ਰਿਜਵਾਨ ਸਿੱਦੀਕੀ ਵੀ ਪਹੁੰਚੇ।
ਬਾਲੀਵੁੱਡ ਅਦਾਕਾਰਾ ਕੰਗਨਾ ਆਪਣੀ ਭੈਣ ਰੰਗੋਲੀ ਨਾਲ ਬਾਂਦਰਾ ਥਾਣੇ ਪਹੁੰਚੀ ਹੈ। ਥਾਣੇ ਆਉਣ ਤੋਂ ਪਹਿਲਾਂ ਕੰਗਨਾ ਨੇ ਇੱਕ ਵੀਡੀਓ ਮੈਸੇਜ ਦਿੱਤਾ ਹੈ ਕਿ ਉਸ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ।
- - - - - - - - - Advertisement - - - - - - - - -