ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸ਼ੁਰੂ, ਅੰਮ੍ਰਤਸਰ 'ਚ ਲੱਗੀਆਂ ਰੌਣਕਾਂ
ਕੋਰੋਨਾ ਵਾਇਰਸ ਕਾਰਨ ਮੰਦਰ 'ਚ ਰੁਕਣ ਦੀ ਇਜਾਜ਼ਤ ਨਹੀਂ ਹੈ ਸਿਰਫ ਮੱਥਾ ਟੇਕਣ ਦੀ ਇਜਾਜ਼ਤ ਹੈ।
ਮੇਲੇ ਦੌਰਾਨ ਦਿਨ ਵਿੱਚ ਇੱਕ ਵਾਰ ਬਜਰੰਗ ਬਲੀ ਜੀ ਦੀ ਵੇਸ਼ਭੂਸ਼ਾ ਵਿੱਚ ਨੌਜਵਾਨਾਂ ਵੱਲੋਂ ਮੂਰਤੀਆਂ ਸਜਾਈਆਂ ਜਾਂਦੀਆਂ ਹਨ।
ਸਦੀਆਂ ਤੋਂ ਲੰਗੂਰ ਮੇਲਾ ਅੰਮ੍ਰਿਤਸਰ ਦੇ ਵਿੱਚ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਸ਼ਹਿਰ ਦੇ ਹਰ ਵਰਗ ਦੇ ਲੋਕ ਇਸ ਵਿਚ ਵੱਧ ਚੜ੍ਹ ਕੇ ਸ਼ਿਰਕਤ ਕਰਦੇ ਹਨ।
ਲੋਕ ਗਾਥਾਵਾਂ ਮੁਤਾਬਕ ਇਸ ਜਗ੍ਹਾ 'ਤੇ ਬਜਰੰਗ ਬਲੀ ਜੀ ਦੀ ਮੂਰਤੀ ਆਪ ਹੀ ਪ੍ਰਗਟ ਹੋਈ ਸੀ ਨਾਲ ਹੀ ਲਵ ਕੁਸ਼ ਨੇ ਅਸ਼ਵਮੇਘ ਯੱਗ ਦੌਰਾਨ ਬਜਰੰਗ ਬਲੀ ਜੀ ਨੂੰ ਇਸੇ ਹੀ ਸਥਾਨ 'ਤੇ ਰੱਸੀਆਂ ਨਾਲ ਬੰਨ੍ਹਿਆ ਸੀ।
ਦਸ ਦਿਨਾਂ ਮੇਲੇ ਦੌਰਾਨ ਜੋ ਪਰਿਵਾਰ ਆਪਣੇ ਬੱਚੇ ਜਾਂ ਕਿਸੇ ਪਰਿਵਾਰਕ ਮੈਂਬਰ ਨੂੰ ਲੰਗੂਰ ਬਣਾਉਂਦਾ ਹੈ ਉਸ ਪਰਿਵਾਰ ਦੇ ਵਿੱਚ ਬ੍ਰਹਮ ਚਾਰ ਵਰਤ ਦੀ ਪਾਲਣਾ ਕੀਤੀ ਜਾਂਦੀ ਹੈ। ਮੇਲੇ ਦੇ ਆਖਰੀ ਦਿਨ ਦੁਸਹਿਰੇ ਤੋਂ ਬਾਅਦ ਰਾਵਣ ਦਹਿਨ ਉਪਰੰਤ ਇਸ ਵੇਸਭੂਸ਼ਾ ਲਈ ਕੱਪੜੇ ਤਿਆਗੇ ਜਾਂਦੇ ਹਨ।
ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਨੌਜਵਾਨ ਅਤੇ ਵਿਅਕਤੀ ਲੰਗੂਰ ਦੀ ਵੇਸਭੂਸ਼ਾ ਵਿੱਚ ਤਿਆਰ ਹੋ ਕੇ ਮੰਦਰ 'ਚ ਨਤਮਸਤਕ ਹੁੰਦੇ ਹਨ।
ਕੋਰੋਨਾ ਵਾਇਰਸ ਦੇ ਕਾਰਨ ਪ੍ਰਸ਼ਾਸ਼ਨ ਵੱਲੋਂ ਕੁਝ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ। ਮੰਦਿਰ ਦੇ ਬਾਹਰ ਢੋਲ ਨਗਾੜਿਆਂ ਦੀ ਗੂੰਜ ਇਸ ਮੇਲੇ ਦੀ ਸ਼ੋਭਾ ਵਧਾਉਂਦੀ ਹੈ।
ਮੇਲੇ ਦੀ ਰਵਾਇਤ ਮੁਤਾਬਕ ਇਸ ਦਿਨ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਬਾਣੇ ਵਿੱਚ ਸਜਾ ਕੇ ਦਿਨ ਵਿੱਚ ਦੋ ਵਾਰ ਮੰਦਰ ਲੈ ਕੇ ਆਉਂਦੇ ਹਨ ਅਤੇ ਲਗਾਤਾਰ ਦਸ ਦਿਨ ਸਵੇਰੇ ਸ਼ਾਮ ਮੱਥਾ ਟਿਕਾਉਂਦੇ ਹਨ।
ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਸਥਿਤ ਹਨੂਮਾਨ ਮੰਦਿਰ ਵਿਖੇ ਸ਼ਨੀਵਾਰ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਧੂਮਧਾਮ ਨਾਲ ਸ਼ੁਰੂ ਹੋ ਗਿਆ। ਜੋ ਦਸ ਦਿਨ ਲਗਾਤਾਰ ਚੱਲੇਗਾ।