ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਡੇ ਕਾਫਲੇ ਜਲਦ ਹੋਣਗੇ ਦਿੱਲੀ ਵੱਲ ਰਵਾਨਾ
ਇਹ ਕਾਫਲਾ ਕੁੰਡਾਲੀ, ਸਿੰਘੂ ਅਤੇ ਟਿੱਕਰੀ ਸਾਰੇ ਮੋਰਚਿਆਂ 'ਤੇ ਕਿਸਾਨਾਂ ਦੀ ਮਦਦ ਕਰਨਗੇ। ਤੇ ਜਦੋਂ ਤੱਕ ਕੇਂਦਰ ਖੇਤੀ ਕਾਨੂੰਨ ਰੱਦ ਨਹੀਂ ਕਰਗੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
Download ABP Live App and Watch All Latest Videos
View In Appਸੰਗਠਨ ਨੇ ਕਿਹਾ ਕਿ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਸੂਬਾ ਆਗੂ ਸੁਖਦੇਵ ਕੋਕਰੀ ਕਲਾਂ ਨੇ ਦੱਸਿਆ ਕਿ ਸੈਂਕੜੇ ਟਰੈਕਟਰ ਕਾਫਲੇ ਭਲਕੇ ਤੋਂ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ ਹੋਣਗੇ।
ਇਸ ਮੀਟਿੰਗ 'ਚ 26 ਜਨਵਰੀ ਨੂੰ ਖਾਲਿਸਤਾਨੀ ਤੱਤਾਂ ਨੇ ਕਿਸਾਨੀ ਟ੍ਰੈਕਟਰ ਰੈਲੀ ਦੌਰਾਨ ਦਿੱਲੀ ਦੀਆਂ ਵੱਖ-ਵੱਖ ਥਾਂਵਾਂ ‘ਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਅਤੇ ਲਾਲ ਕਿੱਲ੍ਹਾ 'ਤੇ ਕੇਸਰੀ ਝੰਡਾ ਲਹਿਰਾਇਆ, ਇਸ ਦੇ ਲਈ ਦਿੱਲੀ ਪੁਲਿਸ, ਕੇਂਦਰ ਸਰਕਾਰ, ਆਰਐਸਐਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਇਸ ਮੀਟਿੰਗ 'ਚ ਬੀਤੇ ਕੁਝ ਦਿਨਾਂ ਤੋਂ ਹੋ ਰਹੇ ਹਮਲਿਆਂ ਦੀ ਵੀ ਨਿੰਦਾ ਕੀਤੀ। ਨਾਲ ਹੀ ਸੰਗਠਨ ਨੇ ਦਿੱਲੀ ਪੁਲਿਸ ਵਲੋਂ ਫੜੇ ਗਏ ਨੌਜਵਾਨਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਦਾ ਐਲਾਨ ਕੀਤਾ।
ਬਰਨਾਲਾ ਦੇ ਪਿੰਡ ਚੀਮਾ ਵਿੱਚ ਮਾਲਵਾ ਕੌਮੀ ਮੀਟਿੰਗ ਵਿੱਚ ਸੰਗਠਨ ਨੇ ਫੈਸਲਾ ਲਿਆ। ਇਸ ਦੇ ਨਾਲ ਹੀ ਇਸ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਸਰਗਰਮ ਆਗੂ ਅਤੇ ਵਰਕਰ ਹਾਜ਼ਰ ਹੋਂ।
- - - - - - - - - Advertisement - - - - - - - - -