Belly Fat Reduce Remedy: ਬਹੁਤ ਖ਼ਤਰਨਾਕ ਢਿੱਡ ਦੀ ਚਰਬੀ, ਸੌਖੇ ਤਰੀਕੇ ਨਾਲ ਘਟਾਓ ਭਾਰ
ਅਕਸਰ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਢਿੱਡ ਦੀ ਚਰਬੀ ਤੋਂ ਪ੍ਰੇਸ਼ਾਨ ਰਹਿੰਦੇ ਹਨ ਤੇ ਜਿੰਨੀ ਛੇਤੀ ਹੋ ਸਕੇ ਇਸ ਨੂੰ ਘਟਾਉਣਾ ਚਾਹੁੰਦੇ ਹਨ। ਢਿੱਡ ਦੀ ਚਰਬੀ ਗਲਤ ਜੀਵਨਸ਼ੈਲੀ ਕਾਰਨ ਵਧਦੀ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਵਿਸ਼ੇਸ਼ ਆਦਤਾਂ ਅਪਣਾਉਣ ਨਾਲ ਅਸੀਂ ਬਿਨਾਂ ਖੁਰਾਕ ਦੇ ਢਿੱਡ ਦੀ ਚਰਬੀ ਨੂੰ ਘਟਾ ਸਕਦੇ ਹਾਂ। ਢਿੱਡ ਦੀ ਚਰਬੀ ਨੂੰ ਘਟਾਉਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਵਰਕਆਊਟ ਕਰੋ ਅਤੇ ਖੁਰਾਕ ਵੱਲ ਵੀ ਧਿਆਨ ਦਿਓ। ਇਨ੍ਹਾਂ ਦੇ ਬਾਵਜੂਦ ਜੇ ਤੁਹਾਡੀ ਢਿੱਡ ਦੀ ਚਰਬੀ ਘੱਟ ਨਹੀਂ ਹੋ ਰਹੀ ਜਾਂ ਤੁਸੀਂ ਚਾਹੁੰਦੇ ਹੋ ਕਿ ਇਸ ਨੂੰ ਜਲਦੀ ਤੋਂ ਜਲਦੀ ਘਟਾਓ, ਤਾਂ ਤੁਸੀਂ ਹੇਠਾਂ ਦੱਸੇ ਤਰੀਕਿਆਂ ਨੂੰ ਅਪਣਾ ਸਕਦੇ ਹੋ।
Download ABP Live App and Watch All Latest Videos
View In Appਵੱਧ ਤੋਂ ਵੱਧ ਢਿੱਡ ਵਾਲੀਆਂ ਕਸਰਤਾਂ: ਢਿੱਡ ਦੀ ਚਰਬੀ ਨੂੰ ਘਟਾਉਣ ਲਈ ਤੁਹਾਨੂੰ ਰੋਜ਼ਾਨਾ ਵੱਧ ਤੋਂ ਵੱਧ ਢਿੱਡ ਵਾਲੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ, ਜੋ ਕਿ ਢਿੱਡ ਦੀ ਚਰਬੀ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਰਾਤ ਦੇ ਖਾਣੇ ਤੋਂ ਬਾਅਦ ਕਿਸੇ ਨੂੰ ਘੱਟੋ-ਘੱਟ 20 ਮਿੰਟ ਚੱਲਣਾ ਚਾਹੀਦਾ ਹੈ, ਜਿਸ ਨਾਲ ਢਿੱਡ ਦੀ ਚਰਬੀ ਘੱਟ ਜਾਂਦੀ ਹੈ। ਜੇ ਤੁਹਾਨੂੰ ਕਾਫ਼ੀ ਨੀਂਦ ਨਹੀਂ ਮਿਲਦੀ, ਤੁਹਾਡਾ ਭਾਰ ਵੱਧਦਾ ਹੈ। ਇਹ ਸਰੀਰ 'ਚ ਕੋਰਟੀਸੋਲ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਘੱਟੋ-ਘੱਟ 7 ਤੋਂ 8 ਘੰਟੇ ਦੀ ਨੀਂਦ ਲਓ।
ਸ਼ਹਿਦ ਦੇ ਨਾਲ ਮਿਲਾਇਆ ਗਰਮ ਪਾਣੀ ਪੀਓ: ਉਹ ਲੋਕ ਜੋ ਭਾਰ ਘਟਾਉਣਾ ਚਾਹੁੰਦੇ ਹਨ, ਉਹ ਸ਼ਹਿਦ ਦੇ ਨਾਲ ਹਲਕਾ ਗਰਮ ਪਾਣੀ ਪੀਂਦੇ ਹਨ। ਬਹੁਤ ਸਾਰੇ ਲੋਕ ਇਸ 'ਚ ਨਿੰਬੂ ਵੀ ਪਾਉਂਦੇ ਹਨ, ਜਿਸ ਕਾਰਨ ਇਹ ਵੱਧ ਚੰਗਾ ਪ੍ਰਭਾਵ ਦਿਖਾਉਂਦਾ ਹੈ। ਸ਼ਹਿਦ ਤੇ ਨਿੰਬੂ ਵਾਲਾ ਇਹ ਗਰਮ ਪਾਣੀ ਪੀਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਖਾਲੀ ਢਿੱਡ ਹੁੰਦਾ ਹੈ। ਜੇ ਤੁਸੀਂ ਵਰਕਆਊਟ ਕਰਦੇ ਹੋ ਅਤੇ ਇਹ ਇਕੱਠੇ ਪੀਣਾ ਸ਼ੁਰੂ ਕਰਦੇ ਹੋ ਤਾਂ ਬਹੁਤ ਜਲਦੀ ਤੁਹਾਡੀ ਢਿੱਡ ਦੀ ਚਰਬੀ ਘੱਟਣੀ ਸ਼ੁਰੂ ਹੋ ਜਾਵੇਗੀ।
ਸ਼ਰਾਬ ਅਤੇ ਕੋਲਡ ਡਰਿੰਕਸ ਤੋਂ ਪਰਹੇਜ਼ ਕਰੋ: ਮੋਟਾਪਾ ਘਟਾਉਣ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ਵਿਚੋਂ ਅਲਕੋਹਲ, ਮਠਿਆਈਆਂ ਤੇ ਕੋਲਡ ਡਰਿੰਕਸ ਨੂੰ ਖਤਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਆਈਸਕਰੀਮ ਵੀ ਭਾਰ ਵਧਾਉਂਦੀ ਹੈ। ਇਸ ਲਈ ਮੋਟਾਪਾ ਦੂਰ ਕਰਨ ਲਈ ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ਤੋਂ ਹਟਾਉਣਾ ਚਾਹੀਦਾ ਹੈ।
ਮਠਿਆਈਆਂ ਤੇ ਚਾਕਲੇਟਾਂ ਤੋਂ ਦੂਰ ਰਹੋ: ਭਾਰ ਘਟਾਉਣ ਲਈ ਤੁਹਾਨੂੰ ਮਿੱਠੀਆਂ ਚੀਜ਼ਾਂ ਛੱਡਣੀਆਂ ਪੈਣਗੀਆਂ। ਮੋਟਾਪਾ ਘਟਾਉਣ ਲਈ ਤੁਹਾਨੂੰ ਮਠਿਆਈਆਂ ਤੇ ਚਾਕਲੇਟਾਂ ਤੋਂ ਦੂਰ ਰਹਿਣਾ ਪਵੇਗਾ। ਮਠਿਆਈਆਂ ਖਾਣ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਭਾਰ ਵਧਣਾ ਸ਼ੁਰੂ ਹੁੰਦਾ ਹੈ।
ਐਪਲ ਸਾਇੰਡਰ ਸਿਰਕੇ ਦੀ ਵਰਤੋਂ ਕਰੋ: ਜੇ ਤੁਸੀਂ ਲੰਬੇ ਸਮੇਂ ਤੋਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਸੀਂ Apple Cider Vinegar ਦੀ ਵਰਤੋਂ ਕਰ ਸਕਦੇ ਹੋ। ਐਪਲ ਸਾਇੰਡਰ ਸਿਰਕਾ ਮਤਲਬ ਸੇਬ ਦਾ ਸਿਰਕਾ ਭਾਰ ਘਟਾਉਣ 'ਚ ਮਦਦ ਕਰਦਾ ਹੈ। ਰੋਜ਼ ਸਵੇਰੇ ਖਾਲੀ ਢਿੱਡ ਐਪਲ ਸਾਇੰਡਰ ਦਾ ਸਿਰਕਾ ਪੀਣਾ ਸਿਹਤ ਦੇ ਹੋਰ ਬਹੁਤ ਸਾਰੇ ਲਾਭ ਵੀ ਪ੍ਰਦਾਨ ਕਰਦਾ ਹੈ।