ਹੜਤਾਲ ਤੋਂ ਬਾਅਦ Blinkit ਦੀ ਸਰਵਿਸ ਸ਼ੁਰੂ ਹੋਈ ਜਾਂ ਨਹੀਂ ? Zomato ਨੇ ਦੱਸਿਆ ਕਿ ਕਿਉਂ ਬੰਦ ਕੀਤੀ ਸੀ ਡਿਲੀਵਰੀ
ਕੁਝ ਦਿਨ ਪਹਿਲਾਂ ਦਿੱਲੀ-ਐਨਸੀਆਰ ਵਿੱਚ ਬਹੁਤ ਸਾਰੇ ਉਪਭੋਗਤਾਵਾਂ ਨੇ ਦੱਸਿਆ ਕਿ ਕਰਿਆਨੇ ਦੀ ਡਿਲੀਵਰੀ ਐਪ ਬਲਿੰਕਿਟ ਉਨ੍ਹਾਂ ਦੇ ਖੇਤਰ ਵਿੱਚ ਕੰਮ ਨਹੀਂ ਕਰ ਰਹੀ ਹੈ। ਹੁਣ ਦੁਬਾਰਾ ਸੇਵਾ ਸ਼ੁਰੂ ਹੋ ਗਈ ਹੈ। ਆਓ ਜਾਣਦੇ ਹਾਂ ਕੀ ਸੀ ਪੂਰਾ ਮਾਮਲਾ?
Download ABP Live App and Watch All Latest Videos
View In Appਰਾਜਧਾਨੀ 'ਚ ਘੱਟੋ-ਘੱਟ 50 ਸਟੋਰ ਬੰਦ ਸੀ ਅਤੇ ਇਸ ਦਾ ਕਾਰਨ ਡਿਲੀਵਰੀ ਪਾਰਟਨਰਜ਼ ਦੀ ਹੜਤਾਲ ਸੀ। ਡਿਲਿਵਰੀ ਪਾਰਟਨਰਜ਼ ਨੇ ਕਿਹਾ ਕਿ ਬਲਿੰਕਿਟ ਨੇ ਉਨ੍ਹਾਂ ਦੀ ਅਦਾਇਗੀ 25 ਰੁਪਏ ਪ੍ਰਤੀ ਡਿਲੀਵਰੀ ਤੋਂ ਘਟਾ ਕੇ 15 ਰੁਪਏ ਕਰ ਦਿੱਤੀ ਹੈ। ਡਿਲੀਵਰੀ ਪਾਰਟਨਰਸ ਨੂੰ ਪੇਮੈਂਟ ਘੱਟ ਕਰਨ ਨੂੰ ਲੈ ਕੇ ਇੱਕ ਸਮੱਸਿਆ ਸੀ।
ਡਿਲੀਵਰੀ ਪਾਰਟਨਰਸ ਹੜਤਾਲ 'ਤੇ ਚਲੇ ਗਏ, ਜਿਸ ਕਾਰਨ ਸਟੋਰ ਬੰਦ ਕਰਨੇ ਪਏ। ਹੁਣ ਪੀਟੀਆਈ ਦੀਆਂ ਰਿਪੋਰਟਾਂ ਦੇ ਅਨੁਸਾਰ ਜ਼ੋਮੈਟੋ ਨੇ ਕਿਹਾ ਹੈ ਕਿ ਹੜਤਾਲ ਨਾਲ ਪ੍ਰਭਾਵਿਤ ਜ਼ਿਆਦਾਤਰ ਸਟੋਰਾਂ ਨੇ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ।
ਸਟੋਰਾਂ ਨੂੰ ਬੰਦ ਕਰਨ ਦੇ ਕਾਰਨ ਬਾਰੇ ਗੱਲ ਕਰਦੇ ਹੋਏ ਕੰਪਨੀ ਨੇ ਕਿਹਾ, ਸਾਨੂੰ ਆਪਣੇ ਕਰਮਚਾਰੀਆਂ ਅਤੇ ਡਿਲੀਵਰੀ ਪਾਰਟਨਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁਝ ਦਿਨਾਂ ਲਈ ਕੁਝ ਸਟੋਰ ਬੰਦ ਕਰਨੇ ਪਏ ਸਨ। ਹਾਲਾਂਕਿ, ਕੰਪਨੀ ਨੇ ਆਪਣੇ ਡਿਲੀਵਰੀ ਪਾਰਟਨਰਸ ਦੇ ਸੋਧੇ ਪੇਮੈਂਟ ਢਾਂਚੇ ਦਾ ਖੁਲਾਸਾ ਨਹੀਂ ਕੀਤਾ।
ਜ਼ੋਮੈਟੋ ਨੇ ਪਿਛਲੇ ਸਾਲ ਬਲਿੰਕਿਟ ਨੂੰ $550 ਮਿਲੀਅਨ ਵਿੱਚ ਖਰੀਦਿਆ ਸੀ। ਬਲਿੰਕਿਟ ਨੂੰ ਪਹਿਲਾਂ ਗਰੋਫਰਜ਼ ਵਜੋਂ ਜਾਣਿਆ ਜਾਂਦਾ ਸੀ।
ਇਸ ਸਾਲ ਜਨਵਰੀ ਵਿੱਚ ਜ਼ੋਮੈਟੋ ਦੇ ਸੰਸਥਾਪਕ ਦੀਪਇੰਦਰ ਗੋਇਲ ਨੇ ਆਪਣੇ ਲਿੰਕਡਇਨ ਖਾਤੇ 'ਤੇ ਪੰਜ ਅਹੁਦਿਆਂ ਲਈ ਇਸ਼ਤਿਹਾਰ ਪੋਸਟ ਕੀਤਾ ਸੀ। ਇਹ ਅਹੁਦੇ ਸਨ - ਚੀਫ ਆਫ ਸਟਾਫ ਤੋਂ ਸੀਈਓ, ਜਨਰਲਿਸਟ, ਗ੍ਰੋਥ ਮੈਨੇਜਰ, ਉਤਪਾਦ ਮਾਲਕ ਅਤੇ ਸਾਫਟਵੇਅਰ ਡਿਵੈਲਪਮੈਂਟ ਇੰਜੀਨੀਅਰ। ਚੀਫ ਆਫ ਸਟਾਫ ਤੋਂ ਸੀਈਓ ਦੇ ਅਹੁਦੇ ਲਈ ਗੋਇਲ ਨੇ ਲਿਖਿਆ ਕਿ ਉਮੀਦਵਾਰ ਨੂੰ '24*7' ਕੰਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਅਤੇ 'ਵਰਕ-ਲਾਈਫ ਬੈਲੇਂਸ' ਨੂੰ ਭੁੱਲਣਾ ਜਾਣਾ ਚਾਹੀਦਾ।