ਫਿੱਟ ਰਹਿਣ ਲਈ ਸ੍ਰੀਦੇਵੀ ਦੀ ਧੀ ਜਾਨ੍ਹਵੀ ਤੋਂ ਲਓ ਨੁਸਖੇ
ਹਿੰਦੀ ਸਿਨੇਮਾ ਦੀ ਸਦਾਬਹਾਰ ਹੀਰੋਇਨ ਰਹੀ ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਨੇ ਬਾਲੀਵੁੱਡ ਚ ਧੜਕ ਫਿਲਮ ਜ਼ਰੀਏ ਡੈਬਿਊ ਕੀਤਾ ਸੀ।
Download ABP Live App and Watch All Latest Videos
View In Appਖੂਬਸੂਰਤ ਦਿਖਣ ਤੇ ਫਿੱਟ ਰਹਿਣ ਲਈ ਜਾਨ੍ਹਵੀ ਖੂਬ ਮਿਹਨਤ ਕਰਦੀ ਹੈ।
Janhvi Kapoor Workout Routine: ਜਾਨ੍ਹਵੀ ਕਪੂਰ ਫਿਟਨੈਸ ਫ੍ਰੀਕ ਮੰਨੀ ਜਾਂਦੀ ਹੈ। ਉਹ ਜਾਣਦੀ ਹੈ ਫਿੱਟ ਰਹਿਣਾ ਤੇ ਬੌਡੀ ਨੂੰ ਸ਼ੇਪ ਚ ਰੱਖਣਾ ਕਿੰਨਾ ਜ਼ਰੂਰੀ ਹੈ।
ਜਾਨ੍ਹਵੀ ਇਸ ਗੱਲ ਦਾ ਹਮੇਸ਼ਾਂ ਧਿਆਨ ਰੱਖਦੀ ਹੈ ਕਿ ਉਹ ਆਪਣਾ ਵਰਕਆਊਟ ਮਿੱਸ ਨਾ ਕਰੇ। ਉਨ੍ਹਾਂ ਨੂੰ ਕਾਰਡੀਓ ਤੇ ਵੇਟਲਿਫਟਿੰਗ ਕਰਨਾ ਪਸੰਦ ਹੈ। ਜਿਸ ਨਾਲ ਮਾਸਪੇਸ਼ੀਆਂ ਨੂੰ ਟੋਨ ਕਰਨ ਚ ਮਦਦ ਮਿਲਦੀ ਹੈ। ਜਾਨ੍ਹਵੀ ਦੇ ਵਰਕਆਊਟ ਚ ਡਾਂਸ ਦੀ ਅਹਿਮ ਭੂਮਿਕਾ ਰਹਿੰਦੀ ਹੈ, ਤਾਂ ਕਿ ਤੇਜ਼ੀ ਨਾਲ ਕੈਲੋਰੀ ਬਰਨ ਹੋ ਸਕਣ।
ਇਸ ਤੋਂ ਇਲਾਵਾ ਜਾਨ੍ਹਵੀ ਨੇ ਆਪਣੇ ਫਿੱਟਨੈਸ ਸੈਸ਼ਨ ਚ ਕੁਝ ਯੋਗ ਤੇ ਪਾਇਲੈਟਸ ਵੀ ਸ਼ਾਮਲ ਕੀਤੇ ਹਨ। ਜੋ ਉਨ੍ਹਾਂ ਨੂੰ ਸ਼ਾਂਤ ਤੇ ਤਣਾਅ ਮੁਕਤ ਹੋਣ ਚ ਮਦਦ ਕਰਦੇ ਹਨ। ਜਿਸ ਦਿਨ ਜਾਨ੍ਹਵੀ ਜਿੰਮ ਚ ਨਹੀਂ ਹੁੰਦੀ ਖੂਬ ਜੌਗਿੰਗ ਤੇ ਸਵਿਮਿੰਗ ਕਰਦੀ ਹੈ।
Janhvi Kapoor Diet Plan: ਆਪਣੀ ਫਿਟਨੈਸ ਲਈ ਜਾਨ੍ਹਵੀ ਖਾਣੇ ਦਾ ਪੂਰਾ ਧਿਆਨ ਰੱਖਦੀ ਹੈ। ਉਹ ਹਰ ਦਿਨ ਤਾਜ਼ਾ ਫਲ ਤੇ ਸਬਜ਼ੀਆਂ ਖਾਣਾ ਨਹੀਂ ਭੁੱਲਦੀ। ਆਪਣੇ ਦਿਨ ਦੀ ਸ਼ੁਰੂਆਤ ਜਾਨ੍ਹਵੀ ਇਕ ਗਿਲਾਸ ਪਾਣੀ ਤੋਂ ਕਰਦੀ ਹੈ। ਜੰਕ ਫੂਡ ਤੇ ਚੀਨੀ ਵਾਲੀ ਕਿਸੇ ਵੀ ਚੀਜ਼ ਨੂੰ ਆਪਣੀ ਡਾਈਟ ਚ ਸ਼ਾਮਲ ਨਹੀਂ ਕਰਦੀ।
ਪੈਕਡ ਜੂਸ ਦੀ ਬਜਾਇ ਤਾਜ਼ਾ ਜੂਸ ਲੈਣਾ ਪਸੰਦ ਕਰਦੀ ਹੈ। ਇਸ ਤੋਂ ਇਲਾਵਾ ਜਾਨ੍ਹਵੀ ਬ੍ਰਾਊਨ ਰਾਈਸ ਨੂੰ ਤਰਜੀਹ ਦਿੰਦੀ ਹੈ। ਪ੍ਰੋਟੀਨ ਲਈ ਭੋਜਨ ਚ ਅੰਡੇ ਦਾ ਸਫੇਦ ਹਿੱਸਾ ਸ਼ਾਮਲ ਕਰਦੀ ਹੈ। ਜਾਨਵ੍ਹੀ ਰਾਤ ਦਾ ਖਾਣਾ ਹਲਕਾ ਰੱਖਦੀ ਹੈ। ਜਿਸ ਚ ਉਹ ਉੱਬਲੀਆਂ ਹੋਈਆਂ ਸਬਜ਼ੀਆਂ ਲੈਂਦੀ ਹੈ।