Foods For Kids: ਬੱਚਿਆਂ ਦੇ ਨਾਲ ਟ੍ਰੈਵਲ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਭੁੱਲ ਕੇ ਵੀ ਨਾ ਖਵਾਓ ਇਹ ਚੀਜ਼ਾਂ
ਜਦੋਂ ਸਫਰ ਦੌਰਾਨ ਬੱਚਿਆਂ ਦੀ ਸਿਹਤ ਖਰਾਬ ਹੋ ਜਾਂਦੀ ਹੈ। ਸਫਰ ਦੌਰਾਨ ਅਕਸਰ ਹੀ ਬੱਚਿਆਂ ਨੂੰ ਉਲਟੀਆਂ ਲੱਗ ਜਾਂਦੀਆਂ ਹਨ, ਜਿਸ ਨਾਲ ਸਫਰ ਦਾ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ।
Download ABP Live App and Watch All Latest Videos
View In Appਬੱਚਿਆਂ ਦੇ ਨਾਲ ਵੱਖ-ਵੱਖ ਥਾਵਾਂ ਉੱਤੇੇ ਘੁੰਮਣ ਨਾਲ ਉਹ ਨਵੀਆਂ ਚੀਜ਼ਾਂ ਸਿੱਖਦੇ ਅਤੇ ਸਮਝਦੇ ਹਨ। ਪਰ ਸਫਰ ਦੌਰਾਨ ਬੱਚਿਆਂ ਦੇ ਭੋਜਨ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਕਿਉਂਕਿ ਬੱਚਿਆਂ ਦਾ ਪੇਟ ਨਾਜ਼ੁਕ ਹੁੰਦਾ ਹੈ ਅਤੇ ਬਾਹਰ ਦਾ ਖਾਣਾ ਉਨ੍ਹਾਂ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ।
ਸਫ਼ਰ ਦੌਰਾਨ ਬੱਚਿਆਂ ਨੂੰ ਬਾਹਰ ਦਾ ਤਲਿਆ ਭੋਜਨ ਨਾ ਖਿਲਾਓ। ਇਸ ਨਾਲ ਉਹਨਾਂ ਦੀ ਛਾਤੀ ਵਿੱਚ ਜਲਨ ਹੋ ਸਕਦੀ ਹੈ ਜਾਂ ਉਹਨਾਂ ਦਾ ਪਾਚਨ ਵਿਗੜ ਸਕਦਾ ਹੈ। ਵਾਧੂ ਮਿੱਠੀਆਂ ਅਤੇ ਠੰਡੀਆਂ ਚੀਜ਼ਾਂ ਨੂੰ ਉਹਨਾਂ ਤੋਂ ਦੂਰ ਰੱਖੋ। ਜਿਵੇਂ ਕਿ ਸਾਫਟ ਡਰਿੰਕਸ ਜਾਂ ਆਰਟੀਫਿਸ਼ੀਅਲ ਡਰਿੰਕਸ।
ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਤਾਂ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਖਾਣੇ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਟ੍ਰਾਈ ਕਰਨ ਦਾ ਮਨ ਕਰਦਾ ਹੈ। ਇਸ ਸਮੇਂ ਤੁਹਾਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਜੇਕਰ ਤੁਹਾਡਾ ਬੱਚਾ ਇਸ ਨਹੀਂ ਖਾਂਦਾ ਹੈ ਤਾਂ ਉਸ ਨੂੰ ਬਦਹਜ਼ਮੀ ਜਾਂ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ।
ਇਸ ਤੋਂ ਇਲਾਵਾ ਬੇਵਕਤ ਭੋਜਨ ਖਵਾਉਣ ਉਲਟੀ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਜਦੋਂ ਵੀ ਤੁਸੀਂ ਬੱਚਿਆਂ ਦੇ ਨਾਲ ਘਰ ਤੋਂ ਬਾਹਰ ਜਾਂਦੇ ਹੋ, ਉਨ੍ਹਾਂ ਦਾ ਖਾਣਾ ਆਪਣੇ ਨਾਲ ਪੈਕ ਕਰਨ ਦੀ ਕੋਸ਼ਿਸ਼ ਕਰੋ। ਹੇਠਾਂ ਕੁਝ ਚੀਜ਼ਾਂ ਦਿੱਤੀਆਂ ਗਈਆਂ ਹਨ ਜੋ ਤੁਸੀਂ ਖੁਆ ਸਕਦੇ ਹੋ।
ਓਟਸ,ਫਲ ਪਿਊਰੀ,ਦੁੱਧ, ਘਰ ਵਿੱਚ ਤਿਆਰ ਕੀਤੇ ਘਰੇਲੂ ਸਿਹਤਮੰਦ ਸਨੈਕ ਆਪਣੇ ਨਾਲ ਲੈ ਜਾ ਸਕਦੇ ਹੋ।