Earphone ਸਣੇ ਇਹ ਸਾਰੀਆਂ ਚੀਜ਼ਾਂ ਕੰਨਾਂ ਦੀ ਸਿਹਤ ਲਈ ਦੁਸ਼ਮਣ, ਬੋਲੇਪਨ ਤੋਂ ਬਚਣ ਲਈ ਕਰੋ ਇਹ ਉਪਾਅ
Earphones ਤੇ Headphones ਵਰਗੀਆਂ ਚੀਜ਼ਾਂ ਦੀ ਵਰਤੋਂ ਅੱਜ ਦੇ ਸਮੇਂ ਵਿੱਚ ਬਹੁਤ ਵੱਧ ਗਈ ਹੈ। ਜਿਸ ਦੀ ਵਰਤੋਂ ਹਰ ਉਮਰ ਵਰਗ ਦੇ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ। ਸਵੇਰ ਦੀ ਸੈਰ ਕਰਦਿਆਂ, ਸੜਕ ਪਾਰ ਕਰਦੇ ਸਮੇਂ, ਕਾਰ ’ਚ ਸਵਾਰ, ਬੱਸ ’ਚ ਯਾਤਰਾ ਕਰਦਿਆਂ, ਚਾਹ-ਕੌਫੀ ਪੀਂਦਿਆਂ ਜਾਂ ਆਫਿਸ 'ਚ ਕੰਮ ਕਰਦਿਆਂ ਇਸ ਦੀ ਵਰਤੋਂ ਕਰਦੇ ਹਨ। ਜ਼ਿਆਦਾਤਰ ਲੋਕ ਸਾਰਾ ਦਿਨ ਸੰਗੀਤ ਸੁਣਦਿਆਂ ਜਾਂ ਈਅਰਫੋਨ ਰਾਹੀਂ ਗੱਲ ਕਰਦੇ ਨਜ਼ਰ ਆ ਜਾਂਦੇ ਹਨ।
Download ABP Live App and Watch All Latest Videos
View In Appਈਅਰਫੋਨ ਕੰਨ ਦੇ ਬਹੁਤ ਨੇੜੇ ਉੱਚ ਪੱਧਰ ਦੀ ਆਵਾਜ਼ ਪੈਦਾ ਕਰਨ ਦੇ ਸਮਰੱਥ ਹਨ, ਇਸ ਲਈ ਬਹੁਤ ਖਤਰਨਾਕ ਹਨ।
ਈਅਰਫੋਨ ਆਵਾਜ਼ ਦੀਆਂ ਲਹਿਰਾਂ ਪੈਦਾ ਕਰਦੇ ਹਨ, ਜੋ ਸਾਡੇ ਕੰਨਾਂ ਤਕ ਪਹੁੰਚਦੀਆਂ ਹਨ, ਜਿਸ ਨਾਲ ਕੰਨ ਦਾ ਪਰਦਾ ਕੰਬ ਜਾਂਦਾ ਹੈ। ਇਹ ਕੰਬਣੀ ਛੋਟੀਆਂ ਹੱਡੀਆਂ ਰਾਹੀਂ ਅੰਦਰੂਨੀ ਕੰਨ ਵਿਚ ਫੈਲਦੀ ਹੈ ਤੇ ਕੋਕਲੀਅਰ ਤਕ ਪਹੁੰਚਦੀ ਹੈ ,ਜੋ ਅੰਦਰੂਨੀ ਕੰਨ ਵਿਚ ਇਕ ਕਮਰਾ ਹੈ ਤੇ ਇਹ ਤਰਲ ਨਾਲ ਭਰਿਆ ਹੁੰਦਾ ਹੈ। ਇਸ ’ਚ ਹਜ਼ਾਰਾਂ ਛੋਟੇ ਵਾਲ ਹੁੰਦੇ ਹਨ। ਜਦੋਂ ਇਹ ਕੰਬਣੀ ਕੋਕਲੀਅਰ ਤਕ ਪਹੁੰਚਦੀ ਹੈ, ਤਾਂ ਤਰਲ ਕੰਬਦੀ ਹੈ ਅਤੇ ਵਾਲਾਂ ਨੂੰ ਹਿਲਾਉਂਦੀ ਹੈ।
ਆਵਾਜ਼ ਜਿੰਨੀ ਉੱਚੀ ਹੁੰਦੀ ਹੈ, ਵਾਲਾਂ ਦੀ ਗਤੀ ਨਾਲ ਕੰਬਣੀ ਓਨੀ ਹੀ ਤੇਜ਼ ਹੁੰਦੀ ਹੈ। ਉੱਚੀ ਆਵਾਜ਼ ਦੇ ਨਿਰੰਤਰ ਤੇ ਲੰਬੇ ਸਮੇਂ ਤਕ ਸੰਪਰਕ ’ਚ ਰਹਿਣ ਨਾਲ ਵਾਲਾਂ ਦੇ ਸੈੱਲ ਕੰਬਣੀ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਗੁਆ ਲੈਂਦੇ ਹਨ।
ਕਈ ਵਾਰ ਉੱਚੀ ਆਵਾਜ਼ ਵਿਚ ਸੰਗੀਤ ਦੇ ਨਤੀਜੇ ਵਜੋਂ ਸੈੱਲ ਝੁਕਦੇ ਜਾਂ ਫੋਲਡ ਹੁੰਦੇ ਹਨ, ਜਿਸ ਨਾਲ ਅਸਥਾਈ ਤੌਰ 'ਤੇ ਸੁਣਨ ਦੀ ਘਾਟ ਮਹਿਸੂਸ ਹੁੰਦੀ ਹੈ। ਵਾਲਾਂ ਦੇ ਸੈੱਲ ਇਨ੍ਹਾਂ ਅਤਿਅੰਤ ਕੰਬਣਾਂ ਤੋਂ ਠੀਕ ਹੋ ਸਕਦੇ ਹਨ ਜਾਂ ਨਹੀਂ ਵੀ। ਹਾਲਾਂਕਿ ਜਦੋਂ ਉਹ ਠੀਕ ਹੋ ਜਾਂਦੇ ਹਨ, ਤਾਂ ਜ਼ਿਆਦਾਤਰ ਕੰਮ ਕਰਨ ਵਿਚ ਅਸਮਰੱਥ ਹੁੰਦੇ ਹਨ, ਜਿਸ ਨਾਲ ਸਥਾਈ ਸੁਣਨ ਦੀ ਘਾਟ ਜਾਂ ਬੋਲਾਪਨ ਵੀ ਹੋ ਸਕਦਾ ਹੈ।
ਕੰਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਆਦਤਾਂ ’ਚ ਤਬਦੀਲੀ ਲਿਆਉਣ ਨਾਲ ਹੋਣ ਵਾਲੇ ਕਿਸੇ ਵੀ ਗੰਭੀਰ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਆਵਾਜ਼ ਨੂੰ ਬਹੁਤ ਉੱਚੀ ਨਾ ਰੱਖੋ। ਹੈੱਡਫੋਨ ਦੀ ਵਰਤੋਂ ਕਰਦਿਆਂ ਸਪੀਕਰ ਦੀ ਆਵਾਜ਼ ਨੂੰ ਮੱਧਮ ਰੱਖਿਆ ਜਾਵੇ।