Almond: ਇਸ ਢੰਗ ਨਾਲ ਚੈੱਕ ਕਰੋ ਕਿ ਬਦਾਮ ਅਸਲੀ ਹਨ ਜਾਂ ਫਿਰ ਨਕਲੀ?
ਕੀ ਤੁਸੀਂ ਜਾਣਦੇ ਹੋ ਕਿ ਅੱਜਕੱਲ੍ਹ ਬਦਾਮ ਵੀ ਨਕਲੀ ਆ ਰਹੇ ਹਨ। ਤੁਸੀਂ ਨਕਲੀ ਜਾਂ ਮਿਲਾਵਟੀ ਬਦਾਮ ਖਾਣ ਨਾਲ ਬਿਮਾਰ ਵੀ ਹੋ ਸਕਦੇ ਹੋ।
Download ABP Live App and Watch All Latest Videos
View In Appਅਸਲੀ ਬਦਾਮ ਦੀ ਪਛਾਣ ਕਰਨ ਲਈ ਰੰਗ ਨੂੰ ਧਿਆਨ ਨਾਲ ਦੇਖੋ। ਨਕਲੀ ਬਦਾਮ ਦਾ ਰੰਗ ਅਸਲੀ ਨਾਲੋਂ ਥੋੜ੍ਹਾ ਗੂੜਾ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਇਸ ਦਾ ਸਵਾਦ ਵੀ ਹਲਕਾ ਕੌੜਾ ਹੁੰਦਾ ਹੈ। ਦੂਜੇ ਪਾਸੇ, ਜੇਕਰ ਇਹ ਅਸਲੀ ਬਦਾਮ ਹੈ ਤਾਂ ਇਸ ਦੇ ਉੱਪਰ ਦਾ ਛਿਲਕਾ ਹਲਕਾ ਭੂਰਾ ਹੋਵੇਗਾ। ਇਸ ਤੋਂ ਇਲਾਵਾ ਬਦਾਮ ਨੂੰ ਪਾਣੀ 'ਚ ਕੁਝ ਘੰਟਿਆਂ ਲਈ ਭਿਉਂ ਕੇ ਰੱਖਣ ਨਾਲ ਤੁਸੀਂ ਇਸ ਦਾ ਛਿਲਕਾ ਆਸਾਨੀ ਨਾਲ ਕੱਢ ਸਕੋਗੇ ਤੇ ਇਹ ਸਵਾਦ 'ਚ ਵੀ ਕੌੜਾ ਨਹੀਂ ਹੋਵੇਗਾ।
ਜੇਕਰ ਤੁਸੀਂ ਬਦਾਮ ਖਰੀਦਣ ਜਾ ਰਹੇ ਹੋ ਤਾਂ ਨਕਲੀ ਬਦਾਮ ਦੀ ਪਛਾਣ ਕਰਨ ਲਈ ਪਹਿਲਾਂ ਬਦਾਮ ਨੂੰ ਆਪਣੀ ਹਥੇਲੀ 'ਤੇ ਰਗੜੋ। ਜੇਕਰ ਤੁਹਾਡੇ ਹੱਥ 'ਤੇ ਬਦਾਮ ਦਾ ਭੂਰਾ ਰੰਗ ਲੱਗਣ ਲੱਗੇ ਤਾਂ ਸਮਝ ਲਓ ਕਿ ਬਦਾਮ ਨਕਲੀ ਹੈ। ਇਸ 'ਤੇ ਪਾਊਡਰ ਛਿੜਕਿਆ ਗਿਆ ਹੈ ਜਾਂ ਇਸ 'ਚ ਮਿਲਾਵਟ ਹੈ।
ਦੱਸ ਦੇਈਏ ਕਿ ਬਦਾਮ ਅੰਦਰ ਇੱਕ ਕੁਦਰਤੀ ਤੇਲ ਹੁੰਦਾ ਹੈ ਜਿਸ ਵਿੱਚ ਪੋਸ਼ਣ ਵੀ ਬਹੁਤ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਬਦਾਮ ਖਰੀਦਣ ਜਾ ਰਹੇ ਹੋ ਤਾਂ ਅਸਲੀ ਬਦਾਮ ਦੀ ਪਛਾਣ ਕਰਨ ਲਈ ਇੱਕ ਕਾਗਜ਼ 'ਤੇ ਕੁਝ ਬਦਾਮਾਂ ਨੂੰ ਦਬਾ ਕੇ ਦੇਖੋ। ਜੇਕਰ ਇਸ ਵਿੱਚ ਕਾਫ਼ੀ ਤੇਲ ਮੌਜੂਦ ਹੈ ਤਾਂ ਬਦਾਮ ਕਾਗਜ਼ 'ਤੇ ਤੇਲ ਦੇ ਨਿਸ਼ਾਨ ਛੱਡ ਜਾਣਗੇ।
ਦੂਜੇ ਪਾਸੇ ਜੇਕਰ ਬਦਾਮ ਨੂੰ ਪਾਲਸ਼ ਕੀਤਾ ਗਿਆ ਹੈ ਤਾਂ ਇਹ ਹਥੇਲੀ 'ਤੇ ਰੰਗ ਛੱਡ ਦੇਵੇਗਾ ਤੇ ਇਸ ਦੇ ਨਾਲ ਹੀ ਜੇਕਰ ਬਾਦਾਮ ਦੀ ਪੈਕਿੰਗ ਪੋਲੀਥੀਨ 'ਚ ਕੀਤੀ ਗਈ ਹੈ ਤਾਂ ਉਸ ਦੇ ਅੰਦਰ ਲਾਲ ਰੰਗ ਦੇ ਕਣ ਦੇਖੇ ਜਾ ਸਕਦੇ ਹਨ।
ਬਦਾਮ ਸਿਹਤਮੰਦ ਫੈਟ, ਫਾਈਬਰ, ਪ੍ਰੋਟੀਨ, ਮੈਗਨੀਸ਼ੀਅਮ, ਵਿਟਾਮਿਨ-ਈ, ਫਾਸਫੋਰਸ ਤੇ ਕਾਪਰ ਨਾਲ ਭਰਪੂਰ ਹੁੰਦੇ ਹਨ। ਇਹੀ ਕਾਰਨ ਹੈ ਕਿ ਇਸ ਨੂੰ ਸਭ ਤੋਂ ਸ਼ਕਤੀਸ਼ਾਲੀ ਡਰਾਈ ਫਰੂਟ ਮੰਨਿਆ ਜਾਂਦਾ ਹੈ।