Raisins: ਖਾਲੀ ਪੇਟ ਸੌਗੀ ਭਿਓਂ ਕੇ ਖਾਣ ਦੇ ਬੇਸ਼ੁਮਾਰ ਫਾਇਦੇ
ਭਿੱਜੇ ਹੋਏ ਬਦਾਮ ਅਤੇ ਭਿੱਜੀ ਸੌਗੀ, ਪ੍ਰੋਟੀਨ, ਮੈਗਨੀਸ਼ੀਅਮ, ਮੈਂਗਨੀਜ਼, ਕਾਪਰ, ਪ੍ਰੋਟੀਨ ਅਤੇ ਫਾਈਬਰ ਵਰਗੇ ਹਰ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਤੇ ਇਸ ਨੂੰ ਨਾਸ਼ਤੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
Download ABP Live App and Watch All Latest Videos
View In Appਆਓ ਜਾਣਦੇ ਹਾਂ ਕਿ ਡਾਕਟਰ ਦਿਕਸ਼ਾ ਭਾਵਸਰ ਦੇ ਮੁਤਾਬਕ ਨਾਸ਼ਤੇ 'ਚ ਭਿੱਜੇ ਹੋਏ ਬਦਾਮ ਅਤੇ ਭਿੱਜੀ ਸੌਗੀ (ਕਿਸ਼ਮਿਸ਼) ਨੂੰ ਸ਼ਾਮਲ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਸਵੇਰੇ ਭਿੱਜੇ ਹੋਏ ਬਦਾਮ ਅਤੇ ਕਿਸ਼ਮਿਸ਼ ਨੂੰ ਇਕੱਠੇ ਖਾਣ ਨਾਲ ਦਿਨ ਭਰ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ। ਜਿਸ ਕਾਰਨ ਕੋਈ ਵੀ ਕੰਮ ਕਰਦਿਆਂ ਥਕਾਵਟ ਮਹਿਸੂਸ ਨਹੀਂ ਹੁੰਦੀ।
ਸਵੇਰ ਦੇ ਨਾਸ਼ਤੇ ਵਿੱਚ ਭਿੱਜੇ ਹੋਏ ਬਦਾਮ ਅਤੇ ਭਿੱਜੀ ਕਿਸ਼ਮਿਸ਼ ਨੂੰ ਇਕੱਠੇ ਖਾਣ ਨਾਲ ਪੀਰੀਅਡ ਕ੍ਰੈਂਪਸ (ਮਾਹਵਾਰੀ ਦੇ ਦਰਦ ) ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਖਾਣ ਨਾਲ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ।
ਨਾਸ਼ਤੇ ਵਿਚ ਭਿੱਜੇ ਹੋਏ ਬਦਾਮ ਤੇ ਭਿੱਜੀ ਸੌਗੀ ਨੂੰ ਇਕੱਠੇ ਖਾਣ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਜਿਸ ਨਾਲ ਐਸੀਡਿਟੀ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਭਿੱਜੇ ਹੋਏ ਬਦਾਮ ਅਤੇ ਭਿੱਜੀ ਕਿਸ਼ਮਿਸ਼ ਨੂੰ ਇਕੱਠੇ ਖਾਣ ਨਾਲ ਦਿਮਾਗ ਦੀ ਸਿਹਤ ਠੀਕ ਰਹਿੰਦੀ ਹੈ। ਜਿਸ ਨਾਲ ਯਾਦਦਾਸ਼ਤ ਵੀ ਠੀਕ ਹੋ ਜਾਂਦੀ ਹੈ।
ਭਿੱਜੇ ਹੋਏ ਬਦਾਮ ਅਤੇ ਕਿਸ਼ਮਿਸ਼ ਨੂੰ ਇਕੱਠੇ ਖਾਣ ਨਾਲ ਵੀ ਸਕਿਨ ਤੇ ਵਾਲਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਬਦਾਮ ਅਤੇ ਕਿਸ਼ਮਿਸ਼ ਦੋਵੇਂ ਹੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਿਹਤ ਦੇ ਨਾਲ-ਨਾਲ ਸਕਿਨ ਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦੇ ਹਨ।