Banana Benefits: ਹਾਰਟ ਅਤੇ ਕਿਡਨੀ ਦੇ ਲਈ ਬਹੁਤ ਫਾਇਦੇਮੰਦ ਹੈ ਕੇਲਾ, ਜਾਣੋ ਇਸ ਫਲ ਨੂੰ ਖਾਣਾ ਕਿਉਂ ਜ਼ਰੂਰੀ?
ਕੇਲੇ ਨੂੰ ਐਨਰਜੀ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ। ਇਹ ਐਨਰਜੀ ਬੂਸਟਰ ਹੈ, ਜਿਸ ਨੂੰ ਖਾਣ ਤੋਂ ਬਾਅਦ ਤੁਸੀਂ ਤੁਰੰਤ ਐਨਰਜੀ ਪ੍ਰਾਪਤ ਕਰ ਸਕਦੇ ਹੋ। ਕੇਲੇ ਵਿੱਚ ਖੁਰਾਕੀ ਫਾਈਬਰ, ਵਿਟਾਮਿਨ ਸੀ, ਵਿਟਾਮਿਨ ਬੀ6 ਅਤੇ ਮੈਂਗਨੀਜ਼ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਿਹਤ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ।
Download ABP Live App and Watch All Latest Videos
View In Appਕੇਲੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਹ ਪਾਚਨ ਕਿਰਿਆ ਲਈ ਫਾਇਦੇਮੰਦ ਹੁੰਦਾ ਹੈ। ਇਸ ਫਲ ਦਾ ਸੇਵਨ ਕਰਨ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ।
ਕੇਲੇ ਵਿੱਚ ਪੋਟਾਸ਼ੀਅਮ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਪੋਟਾਸ਼ੀਅਮ ਸਰੀਰ ਵਿੱਚ ਤਰਲ ਦੇ ਸਹੀ ਪੱਧਰ ਨੂੰ ਬਣਾਏ ਰੱਖਣ ਵਿੱਚ ਮਦਦਗਾਰ ਹੁੰਦਾ ਹੈ।
ਵੈਸੇ ਤਾਂ ਹਰ ਉਮਰ ਦਾ ਵਿਅਕਤੀ ਆਰਾਮ ਨਾਲ ਕੇਲੇ ਦਾ ਸੇਵਨ ਕਰ ਸਕਦਾ ਹੈ। ਹਾਲਾਂਕਿ ਬੱਚਿਆਂ ਅਤੇ ਖਿਡਾਰੀਆਂ ਨੂੰ ਇਸ ਨੂੰ ਨਾਸ਼ਤੇ 'ਚ ਜ਼ਰੂਰ ਖਾਣਾ ਚਾਹੀਦਾ ਹੈ। ਕਿਉਂਕਿ ਕੇਲਾ ਐਨਰਜੀ ਦਾ ਪੱਧਰ ਵਧਾਉਣ 'ਚ ਮਦਦਗਾਰ ਹੁੰਦਾ ਹੈ। ਕੇਲੇ ਵਿੱਚ 3 ਕਿਸਮ ਦੀ ਕੁਦਰਤੀ ਸ਼ੂਗਰ ਪਾਈ ਜਾਂਦੀ ਹੈ, ਪਹਿਲੀ ਹੈ ਸੁਕਰੋਸ, ਦੂਜੀ ਫ੍ਰੂਕਟੋਸ ਅਤੇ ਤੀਜੀ ਗਲੂਕੋਸ।
ਕੇਲਾ ਇਮਿਊਨਿਟੀ ਵਧਾਉਣ 'ਚ ਵੀ ਤੁਹਾਡੀ ਮਦਦ ਕਰ ਸਕਦਾ ਹੈ। ਸਰੀਰ ਦੀ ਇਮਿਊਨਿਟੀ ਵਧਾਉਣ ਲਈ ਵਿਟਾਮਿਨ ਸੀ ਜ਼ਰੂਰੀ ਹੁੰਦਾ ਹੈ, ਜੋ ਕੇਲੇ ਵਿੱਚ ਪਾਇਆ ਜਾਂਦਾ ਹੈ। ਇੱਕ ਮੱਧਮ ਆਕਾਰ ਦਾ ਕੇਲਾ ਖਾਣ ਨਾਲ ਸਰੀਰ ਦੀ ਵਿਟਾਮਿਨ ਸੀ ਦੀ ਕੁੱਲ ਲੋੜ ਦਾ 10 ਫੀਸਦੀ ਪੂਰਾ ਹੋ ਸਕਦਾ ਹੈ।