Geyser: ਗੀਜ਼ਰ ਛੱਡ ਕੇ ਨਹਾਉਣ ਵਾਲੇ ਹੋਣ ਜਾਣ ਸਾਵਧਾਨ, ਹੋ ਸਕਦੀਆਂ ਇਹ ਬਿਮਾਰੀਆਂ
ਗੀਜ਼ਰ ਲਗਾ ਕੇ ਨਹਾਉਣਾ ਤੁਹਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ। ਜੀ ਹਾਂ, ਕਈ ਵਾਰ ਇਸ ਦੀ ਫਿਟਿੰਗ 'ਚ ਛੋਟੀਆਂ-ਮੋਟੀਆਂ ਗ਼ਲਤੀਆਂ ਕਾਰਨ ਇਹ ਖ਼ਰਾਬ ਹੋ ਸਕਦਾ ਹੈ ਜਿਸ ਕਾਰਨ ਤੁਹਾਨੂੰ ਬਿਜਲੀ ਦਾ ਕਰੰਟ ਵੀ ਲੱਗ ਸਕਦਾ ਹੈ।
Download ABP Live App and Watch All Latest Videos
View In Appਗੀਜ਼ਰ ਨੂੰ ਚਾਲੂ ਕਰਕੇ ਗਰਮ ਪਾਣੀ ਨਾਲ ਨਹਾਉਣ ਨਾਲ ਵੀ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ ਖਾਸ ਤੌਰ 'ਤੇ ਇਹ ਜੋੜਾਂ ਵਿੱਚ ਸਮੱਸਿਆ ਪੈਦਾ ਕਰ ਸਕਦਾ ਹੈ।
ਕਈ ਵਾਰ ਇਹਨਾਂ ਵਿੱਚ ਲੱਗੇ ਆਟੋਮੈਟਿਕ ਹੀਟ ਸੈਂਸਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਤੁਹਾਡਾ ਗੀਜ਼ਰ ਫਟ ਸਕਦਾ ਹੈ।
ਜੇਕਰ ਤੁਸੀਂ ਵੀ ਅਕਸਰ ਗੀਜ਼ਰ ਲਗਾ ਕੇ ਨਹਾਉਂਦੇ ਹੋ ਤਾਂ ਸਾਵਧਾਨ ਹੋ ਜਾਓ। ਅਜਿਹਾ ਕਰਨ ਨਾਲ ਇਸ ਨਾਲ ਜੁੜੀ ਕਾਇਲ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਜੇਕਰ ਤੁਸੀਂ ਗੀਜ਼ਰ ਨੂੰ ਚਾਲੂ ਕਰਦੇ ਹੋ ਤੇ ਗਰਮ ਪਾਣੀ ਨਾਲ ਨਹਾਉਂਦੇ ਹੋ ਤਾਂ ਇਹ ਤੁਹਾਡੀ ਚਮੜੀ ਲਈ ਬਿਲਕੁਲ ਵੀ ਚੰਗਾ ਨਹੀਂ ਹੈ। ਇਹ ਤੁਹਾਡੀ ਚਮੜੀ ਨੂੰ ਬਹੁਤ ਖੁਸ਼ਕ ਬਣਾ ਸਕਦਾ ਹੈ ਜਿਸ ਨਾਲ ਇਹ ਖੁਰਦਰੀ ਤੇ ਖੁਸ਼ਕ ਹੋ ਜਾਂਦੀ ਹੈ।
ਗੀਜ਼ਰ ਦਾ ਉਬਲਦਾ ਪਾਣੀ ਵੀ ਤੁਹਾਡੇ ਵਾਲਾਂ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ। ਇਹ ਤੁਹਾਡੇ ਵਾਲਾਂ ਨੂੰ ਖੁਸ਼ਕ ਬਣਾ ਸਕਦਾ ਹੈ ਤੇ ਡੈਂਡਰਫ ਅਤੇ ਖੁਸ਼ਕੀ ਨੂੰ ਵਧਾ ਸਕਦਾ ਹੈ।
ਇਸ ਲਈ ਜੇਕਰ ਤੁਸੀਂ ਸੁਰੱਖਿਅਤ ਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਗੀਜ਼ਰ ਨੂੰ ਚਾਲੂ ਕਰਕੇ ਨਹਾਉਣ ਦੀ ਆਦਤ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਨਾ ਬਣਨ ਦਿਓ ਕਿਉਂਕਿ ਗੀਜ਼ਰ ਇਕ ਇਲੈਕਟ੍ਰਾਨਿਕ ਚੀਜ਼ ਹੈ। ਜੋ ਕਿਸੇ ਵੇਲੇ ਵੀ ਧੋਖਾ ਦੇ ਸਕਦਾ ਹੈ।