Health Tips: ਸੁੱਟਣ ਤੋਂ ਪਹਿਲਾਂ ਜਾਣ ਲਵੋ ਬੇਹੀ ਰੋਟੀ ਹੈ ਸਿਹਤ ਲਈ ਖ਼ਜਾਨਾ
ਬੇਹੀ ਰੋਟੀ ਦਾ ਸੇਵਨ ਸ਼ੂਗਰ ਵਿਚ ਲਾਭਕਾਰੀ ਹੁੰਦਾ ਹੈ। ਬੇਹੀ ਰੋਟੀ ਦੇ ਸੇਵਨ ਨਾਲ ਬਲੱਡ ਸ਼ੂਗਰ ਦੇ ਅਸੰਤੁਲਨ ਵਿੱਚ ਰਾਹਤ ਮਿਲਦੀ ਹੈ। ਜੇਕਰ ਬੇਹੀ ਰੋਟੀ ਨੂੰ ਠੰਡੇ ਦੁੱਧ ਵਿੱਚ ਭਿਓਂ ਕੇ ਖਾਧਾ ਜਾਵੇ ਤਾਂ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
Download ABP Live App and Watch All Latest Videos
View In Appਬੇਹੀ ਰੋਟੀ ਵਿੱਚ ਤਾਜ਼ੀ ਰੋਟੀ ਨਾਲੋਂ ਘੱਟ ਕੈਲੋਰੀ ਹੁੰਦੀ ਹੈ। ਅਸਲ ਵਿਚ ਬੇਹੀ ਰੋਟੀ ਵਿਚ ਨਮੀ ਘੱਟ ਹੁੰਦੀ ਹੈ, ਜਿਸ ਕਾਰਨ ਇਸ ਨੂੰ ਖਾਣ ਤੋਂ ਬਾਅਦ ਜ਼ਿਆਦਾ ਪਾਣੀ ਪੀਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਬੇਹੀ ਰੋਟੀ ਇਕ ਚੰਗੀ ਖੁਰਾਕ ਸਾਬਤ ਹੋ ਸਕਦੀ ਹੈ।
ਜੇਕਰ ਬੇਹੀ ਰੋਟੀ ਨੂੰ ਦੁੱਧ 'ਚ ਭਿਓਂ ਕੇ ਕੁਝ ਦੇਰ ਲਈ ਰੱਖਿਆ ਜਾਵੇ ਅਤੇ ਫਿਰ ਖਾ ਲਿਆ ਜਾਵੇ ਤਾਂ ਇਹ ਸਰੀਰ ਅਤੇ ਪੇਟ ਦੀ ਗਰਮੀ ਨੂੰ ਸ਼ਾਂਤ ਕਰਦੀ ਹੈ। ਅਜਿਹੇ 'ਚ ਗਰਮੀਆਂ 'ਚ ਇਸ ਨੂੰ ਖਾਣਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਬੇਹੀ ਰੋਟੀ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਇਸ ਨੂੰ ਖਾਣ ਨਾਲ ਉਨ੍ਹਾਂ ਲੋਕਾਂ ਦੇ ਪੇਟ ਨੂੰ ਬਹੁਤ ਰਾਹਤ ਮਿਲਦੀ ਹੈ ਜੋ ਬਦਹਜ਼ਮੀ, ਗੈਸ, ਐਸੀਡਿਟੀ ਅਤੇ ਕਬਜ਼ ਤੋਂ ਪੀੜਤ ਹਨ।
ਬੇਹੀ ਰੋਟੀ ਵਿਚ ਬਹੁਤ ਸਾਰੇ ਪ੍ਰੀਬਾਇਓਟਿਕਸ ਬਣ ਜਾਂਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਲਈ ਚੰਗੇ ਹੁੰਦੇ ਹਨ |ਇਸਨੂੰ ਖਾਣ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ | ਪੇਟ ਦੀਆਂ ਸਮੱਸਿਆਵਾਂ ਵਿੱਚ ਵੀ ਬੇਹੀ ਰੋਟੀ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਇਸ ਦੇ ਸੇਵਨ ਨਾਲ ਸਰੀਰ ਵਿੱਚ ਚੰਗੇ ਬੈਕਟੀਰੀਆ ਵੀ ਪੈਦਾ ਹੁੰਦੇ ਹਨ।
ਬੇਹੀ ਰੋਟੀ ਫਾਈਬਰ ਨਾਲ ਭਰਪੂਰ ਹੁੰਦੀ ਹੈ, ਇਸ ਲਈ ਇਹ ਕਬਜ਼ ਦੀ ਸਮੱਸਿਆ ਨੂੰ ਦੂਰ ਕਰ ਸਕਦੀ ਹੈ। ਫਾਈਬਰ ਨਾਲ ਭਰਪੂਰ ਖੁਰਾਕ ਦਾ ਸੇਵਨ ਕਰਨ ਨਾਲ ਅੰਤੜੀਆਂ ਆਸਾਨੀ ਨਾਲ ਸਾਫ ਹੋ ਜਾਂਦੀਆਂ ਹਨ। ਇਸ ਦਾ ਸੇਵਨ ਕਰਨ ਨਾਲ ਬਲੋਟਿੰਗ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਕਸਰਤ ਕਰਨ ਤੋਂ ਬਾਅਦ ਤੁਸੀਂ ਬੇਹੀ ਰੋਟੀ ਨੂੰ ਦੁੱਧ ਦੇ ਨਾਲ ਲੈ ਸਕਦੇ ਹੋ।ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਅਤੇ ਠੀਕ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।