ਰੋਜ਼ਾਨਾ ਸਵੇਰੇ ਇਸ ਤਰੀਕੇ ਨਾਲ ਖਾਓ ਲਸਣ, ਮੋਟਾਪਾ ਦੂਰ ਹੋਵੇਗਾ, ਮਿਲਣਗੇ ਇਹ ਫਾਇਦੇ
ਇਹ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਜੇਕਰ ਸ਼ਹਿਦ 'ਤੇ ਲਸਣ ਨੂੰ ਮਿਲਾ ਕੇ ਖਾਦਾ ਜਾਵੇ ਤਾਂ ਇਹ ਸਰੀਰ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋ ਸਕਦੇ ਹਨ।
Download ABP Live App and Watch All Latest Videos
View In Appਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾ 2-3 ਲਸਣ ਦੀਆਂ ਕਲੀਆਂ ਛਿੱਲ ਲਵੋ। ਫਿਰ ਕਲੀਆਂ ਨੂੰ ਹਲਕਾ ਜਿਹਾ ਦਬਾ ਕੇ ਕੁੱਟ ਲਵੋ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾਓ 'ਤੇ ਕੁੱਝ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ ਤਾਂ ਕਿ ਲਸਣ 'ਚ ਪੂਰਾ ਸ਼ਹਿਦ ਮਿਲ ਜਾਏ।
ਹੁਣ ਇਸ ਦਾ ਇਸਤੇਮਾਲ ਰੋਜ਼ ਸਵੇਰੇ ਖਾਲੀ ਪੇਟ 7 ਦਿਨ ਕਰੋ।
ਲਸਣ ਅਤੇ ਸ਼ਹਿਦ ਕੈਂਸਰ ਦੇ ਮਰੀਜ਼ ਲਈ ਇਕ ਕੁਦਰਤੀ ਦਵਾਈ ਹੈ। ਇਸਨੂੰ ਖਾਣ ਨਾਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਦਾ ਖਤਰਾ ਘੱਟ ਜਾਂਦਾ ਹੈ।
ਲਸਣ ਅਤੇ ਸ਼ਹਿਦ ਦੋਹਾਂ ਨੂੰ ਮਿਲਾ ਕੇ ਖਾਣ ਨਾਲ ਕੋਲੈਸਟਰੌਲ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦਾ ਦੋਰਾ ਵੀ ਠੀਕ ਬਣਿਆ ਰਹਿੰਦਾ ਹੈ।
ਦੇਖਿਆ ਜਾਵੇ ਤਾਂ ਇਹ ਇਕ ਕੁਦਰਤੀ ਸ੍ਰੋਤ ਹੈ, ਜੋ ਸਰੀਰ ਨੂੰ ਅੰਦਰ ਤੱਕ ਸਾਫ਼ ਕਰਨ 'ਚ ਮਦਦ ਕਰਦਾ ਹੈ।
ਲਸਣ ਅਤੇ ਸ਼ਹਿਦ 'ਚ ਐੈਂਟੀ ਬੈਕਟੀਰੀਅਲ ਗੁਣ ਬਹੁਤ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਲਾਗ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
ਲਸਣ ਅਤੇ ਸ਼ਹਿਦ ਨੂੰ ਖਾਣ ਨਾਲ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾਂ ਸਕਦਾ ਹੈ।