Curd: ਸਵੇਰ ਦੀ ਡਾਈਟ 'ਚ ਦਹੀਂ ਨੂੰ ਕਰੋ ਸ਼ਾਮਲ, ਮਿਲਣੇ ਆਹ ਫਾਇਦੇ
ਦਹੀਂ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ । ਦਹੀ ‘ਚ ਅਜਿਹੇ ਤੱਤ ਹੁੰਦੇ ਹਨ ਜੋ ਤੁਹਾਨੂੰ ਨਵੀਂ ਊਰਜਾ ਦੇਣ ਦੇ ਨਾਲ ਨਾਲ ਤਰੋਤਾਜ਼ਾ ਮਹਿਸੂਸ ਕਰਵਾਉਂਦੇ ਹਨ।
Download ABP Live App and Watch All Latest Videos
View In Appਪਰ ਜੇ ਤੁਸੀਂ ਸਵੇਰ ਦੇ ਸਮੇਂ ਦਹੀਂ ਦਾ ਸੇਵਨ ਚੀਨੀ ਦੇ ਨਾਲ ਕਰਦੇ ਹੋ ਤਾਂ ਇਸ ਦੇ ਕਈ ਫਾਇਦੇ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦੇ ਬਾਰੇ ਦੱਸਾਂਗੇ।
ਸਵੇਰੇ ਖਾਲੀ ਪੇਟ ਦਹੀਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜੇ ਦਹੀਂ ਨੂੰ ਚੀਨੀ ਦੇ ਨਾਲ ਖਾਵੋ, ਤਾਂ ਇਹ ਸਰੀਰ ਲਈ ਕੇਟੇਲਿਸਟ ਦੀ ਤਰ੍ਹਾਂ ਕੰਮ ਕਰਦਾ ਹੈ। ਜਿਸ ਦੇ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਲਾਭ ਹਨ।
ਦਹੀਂ 'ਚ ਪਾਏ ਜਾਣ ਵਾਲੇ ਚੰਗੇ ਬੈਕਟੀਰੀਆ ਪੇਟ ਲਈ ਫਾਇਦੇਮੰਦ ਹੁੰਦੇ ਹਨ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਬੈਕਟੀਰੀਆ ਸਾਡੀਆਂ ਅੰਤੜੀਆਂ ਲਈ ਵੀ ਫਾਇਦੇਮੰਦ ਹੁੰਦੇ ਹਨ।
ਆਯੁਰਵੈਦ 'ਚ ਦਹੀਂ ਤੇ ਚੀਨੀ ਨੂੰ ਪੇਟ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਲਈ ਦਹੀਂ ਨੂੰ ਸਵੇਰ ਦੀ ਡਾਈਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਸਵੇਰੇ ਸਵੇਰੇ ਦਹੀਂ ਤੇ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਤੁਰੰਤ ਗੁਲੂਕੋਜ਼ ਮਿਲਦਾ ਹੈ। ਇਹੀ ਕਾਰਨ ਹੈ ਕਿ ਘਰ ਛੱਡਣ 'ਤੇ ਦਹੀਂ ਅਤੇ ਚੀਨੀ ਖਵਾਇਆ ਜਾਂਦਾ ਹੈ ਤਾਂ ਕਿ ਤੁਸੀਂ ਗਲੂਕੋਜ਼ ਨਾਲ ਦਿਨ ਭਰ ਐਕਟਿਵ ਰਹੋ।
ਦਸਤ ਲੱਗਣ 'ਤੇ ਦਹੀਂ ਬਹੁਤ ਵੀ ਫਾਇਦੇਮੰਦ ਉਪਾਅ ਹੈ ਕਿਉਂਕਿ ਇਸ 'ਚ ਬੈਕਟੀਰੀਆ ਦੀ ਚੰਗੀ ਪ੍ਰਜਾਤੀਆਂ ਲੈਕਟੋਬੇਸਿਲਸ ਅਤੇ ਸਟ੍ਰੈਟੋਕੋਕਸ ਮੌਜੂਦ ਹੁੰਦੇ ਹਨ ਜੋ ਇਮਊਨ ਸਿਸਟਮ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੀ ਹੈ।