Black Coffee Health Benefits: ਤੁਹਾਨੂੰ ਸ਼ਾਇਦ ਹੀ ਪਤਾ ਹੋਣਗੇ ਰੋਜ਼ਾਨਾ ਬਲੈਕ ਕੌਫੀ ਪੀਣ ਦੇ ਇਹ ਫਾਇਦੇ
ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਆਸਾਨ ਹੁੰਦਾ ਹੈ। ਸਭ ਤੋਂ ਪਹਿਲਾਂ, ਤੁਸੀਂ ਪਾਣੀ ਨੂੰ ਉਬਾਲੋ ਤੇ ਇਸ ਵਿਚ ਇਕ ਚਮਚ ਬਲੈਕ ਕੌਫੀ ਮਿਲਾਓ। ਹੁਣ ਇਸ ਨੂੰ ਕੱਪ ‘ਚ ਪਾ ਕੇ ਪੀਓ। ਬਲੈਕ ਕੌਫੀ ਨੂੰ ਖਾਲੀ ਪੇਟ ਨਹੀਂ ਪੀਣਾ ਚਾਹੀਦਾ। ਤੁਸੀਂ ਇਸ ਨੂੰ ਨਾਸ਼ਤਾ ਕਰਨ ਤੋਂ ਬਾਅਦ ਪੀ ਸਕਦੇ ਹੋ।
Download ABP Live App and Watch All Latest Videos
View In Appਬਲੈਕ ਕੌਫੀ ਵਿੱਚ ਮੌਜੂਦ ਕੈਫੀਨ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰਕ ਗਤੀਵਿਧੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੈਗਨੀਸ਼ੀਅਮ, ਵਿਟਾਮਿਨ ਬੀ3, ਮੈਂਗਨੀਜ਼, ਪੋਟਾਸ਼ੀਅਮ, ਵਿਟਾਮਿਨ ਬੀ5, ਵਿਟਾਮਿਨ ਬੀ2 ਹੁੰਦਾ ਹੈ, ਜੋ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ।
ਆਓ ਜਾਣਦੇ ਹਾਂ ਇਸ ਨੂੰ ਸਹੀ ਢੰਗ ਨਾਲ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ :
ਬਲੈਕ ਕੌਫੀ ਡਾਇਬਟੀਜ਼ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਬਲੈਕ ਕੌਫੀ ਸਰੀਰ ‘ਚ ਇਨਸੁਲਿਨ ਦੇ ਉਤਪਾਦਨ ‘ਚ ਮਦਦ ਕਰਦੀ ਹੈ, ਜਿਸ ਨਾਲ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ।
ਬਲੈਕ ਕੌਫੀ ਦਾ ਸੇਵਨ ਡਿਪਰੈਸ਼ਨ, ਚਿੰਤਾ, ਤਣਾਅ, ਬਹੁਤ ਜ਼ਿਆਦਾ ਨੀਂਦ ਅਤੇ ਸੁਸਤੀ ਆਦਿ ਨੂੰ ਘੱਟ ਕਰਦਾ ਹੈ ਅਤੇ ਦਿਮਾਗ ਨੂੰ ਕਿਰਿਆਸ਼ੀਲ ਰੱਖਦਾ ਹੈ। ਬਲੈਕ ਕੌਫੀ ਵਿੱਚ ਕੈਫੀਨ ਪਾਈ ਜਾਂਦੀ ਹੈ, ਜੋ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਦੋਵਾਂ ਨੂੰ ਫਰੈਸ਼ ਕਰ ਸਕਦੀ ਹੈ।
ਬਲੈਕ ਕੌਫੀ ਵਿੱਚ ਪਾਈ ਜਾਣ ਵਾਲੀ ਕੈਫੀਨ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ, ਜਿਸ ਨੂੰ ਖਾਣ ਨਾਲ ਊਰਜਾ ਪੈਦਾ ਕਰਨ ਦੀ ਪ੍ਰਕਿਰਿਆ ਵਿੱਚ ਸੁਧਾਰ ਹੋ ਸਕਦਾ ਹੈ। ਇਹ ਸਰੀਰ ਵਿੱਚ ਗਰਮੀ ਪੈਦਾ ਕਰ ਕੇ ਵੱਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
ਜੇਕਰ ਤੁਸੀਂ ਜਿਮ ਜਾਂ ਕਸਰਤ ਤੋਂ ਬਾਅਦ ਬਲੈਕ ਕੌਫੀ ਦਾ ਸੇਵਨ ਕਰਦੇ ਹੋ ਤਾਂ ਸਟੈਮਿਨਾ ਵਧਾਉਣ ਲਈ ਬਲੈਕ ਕੌਫੀ ਬਹੁਤ ਫਾਇਦੇਮੰਦ ਹੈ।
ਬਲੈਕ ਕੌਫੀ ਦਿਲ ਲਈ ਵੀ ਚੰਗੀ ਹੁੰਦੀ ਹੈ। ਰੋਜ਼ਾਨਾ 1 ਜਾਂ 2 ਕੱਪ ਬਲੈਕ ਕੌਫੀ ਪੀਣ ਨਾਲ ਸਟ੍ਰੋਕ ਸਮੇਤ ਕਿਸੇ ਵੀ ਤਰ੍ਹਾਂ ਦੀ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਬਸ਼ਰਤੇ ਕਿ ਇਸ ਵਿੱਚ ਚੀਨੀ ਤੇ ਦੁੱਧ ਨਾ ਪਾਇਆ ਜਾਵੇ।