ਸਰਦੀਆਂ 'ਚ ਗਠੀਏ ਨੂੰ ਦੂਰ ਰਖਦਾ ਹੈ ਦੇਸੀ ਘਿਓ
ਦਰਅਸਲ ਗਰਮੀ ਦੀ ਤੁਲਣਾ ਵਿਚ ਦੇਸੀ ਘਿਓ ਦਾ ਸੇਵਨ ਸਰਦੀ ਦੇ ਮੌਸਮ ਜ਼ਿਆਦਾ ਕਰਨਾ ਚਾਹੀਦਾ ਹੈ। ਸਰਦੀ ਦਾ ਮੌਸਮ ਦੇਸੀ ਘਿਓ ਦੇ ਸੇਵਨ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ। ਇਹ ਠੰਡ ‘ਚ ਸਰੀਰ ਨੂੰ ਜਰੂਰੀ ਗਰਮੀ ਪ੍ਰਦਾਨ ਕਰਦਾ ਹੈ।
Download ABP Live App and Watch All Latest Videos
View In Appਘਿਓ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਇਸ ਨੂੰ ਭਾਰ ਘਟਾਉਣ ਲਈ ਇੱਕ ਆਦਰਸ਼ ਮਾਧਿਅਮ ਬਣਾਉਂਦਾ ਹੈ। ਘਿਓ ਦੇ ਸੇਵਨ ਨਾਲ ਇਹ ਸਰੀਰ ਵਿਚ ਮੌਜੂਦ ਹੋਰ ਚਰਬੀ ਨੂੰ ਸਾੜਦਾ ਹੈ ਅਤੇ ਇਸ ਤਰ੍ਹਾਂ ਭਾਰ ਘਟਦਾ ਹੈ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਘਿਓ ਨੂੰ ਕਦੇ ਵੀ ਪਕਾ ਕੇ ਨਾ ਖਾਓ।
ਦੇਸੀ ਘਿਓ ਨੂੰ ਬਰੇਨ ਫੂਡ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਦਿਮਾਗ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ ਨਾਲ ਹੀ ਦੇਸੀ ਘਿਓ ਵਿਚ ਵਿਟਾਮਿਨ ਏ ਹੁੰਦਾ ਹੈ, ਜੋ ਅੱਖਾਂ ਦੀ ਰੋਸ਼ਨੀ ਲਈ ਕਾਫ਼ੀ ਵਧੀਆ ਹੁੰਦਾ ਹੈ।
ਗਠੀਏ ਦੇ ਮਰੀਜ਼ਾਂ ਲਈ ਦੇਸੀ ਘਿਓ ਬਹੁਤ ਫਾਇਦੇਮੰਦ ਹੈ। ਜੋੜਾਂ ਉਤੇ ਘਿਓ ਨਾਲ ਮਾਲਿਸ਼ ਕਰਨ ਨਾਲ ਸੋਜ ਦੂਰ ਹੁੰਦੀ ਹੈ।
ਸਰਦੀਆਂ 'ਚ ਦੇਸੀ ਘਿਓ ਨਾਲ ਆਟੇ, ਚੌਲਾਂ ਅਤੇ ਅਲਸੀ ਦੀਆਂ ਪਿੰਨੀਆਂ ਵੀ ਬਣਦੀਆਂ ਹਨ। ਜਿਸ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ।
ਦੇਸੀ ਘਿਓ ਆਈ ਪ੍ਰੇਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਇਹ ਗਲੂਕੋਮਾ ਦੇ ਮਰੀਜਾਂ ਲਈ ਵੀ ਕਾਫ਼ੀ ਫਾਇਦੇਮੰਦ ਹੈ।
ਸਰਦੀ ਦੇ ਮੌਸਮ ਵਿਚ ਸਕਿਨ ਦਾ ਰੁੱਖਾ ਹੋ ਜਾਣਾ ਆਮ ਗੱਲ ਹੈ। ਅਜਿਹੇ ਵਿਚ ਦੇਸੀ ਘੀ ਬਹੁਤ ਲਾਭਕਾਰੀ ਹੈ। ਇਸ ‘ਚ ਫੈਟੀ ਐਸਿਡ ਹੁੰਦੇ ਹਨ ਜੋ ਬੇਜਾਨ ਅਤੇ ਰੂਖੀ ਸਕਿਨ ‘ਚ ਜਾਨ ਪਾ ਦਿੰਦੇ ਹਨ।
ਇਕ ਚਮਚ ਗਾਂ ਦੇ ਘਿਓ ਵਿਚ ਇਕ ਚੌਥਾਈ ਕਾਲੀ ਮਿਰਚ ਮਿਲਾ ਕੇ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੋਣ ਦੇ ਸਮੇਂ ਖਾਓ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ। ਦੇਸੀ ਘਿਓ ਖਾਣ ਨਾਲ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ।
ਦੇਸੀ ਘਿਓ ਦਾ ਸੇਵਨ ਭਾਵੇਂ ਸਬਜ਼ੀ 'ਚ ਪਾ ਕੇ ਕਰ ਲਵੋ ਜਾਂ ਇਸ ਨੂੰ ਉਦਾਂ ਵੀ ਖਾ ਸਕਦੇ ਹਾਂ।