Jamun : ਇਹਨਾਂ ਬਿਮਾਰੀਆਂ ‘ਚ ਦਵਾਈ ਦਾ ਕੰਮ ਕਰਦੀ ਹੈ ਜਾਮੁਨ
ਜਾਮੁਨ ਇੱਕ ਅਜਿਹਾ ਫਲ ਹੈ ਜਿਸ ਦਾ ਸੇਵਨ ਸ਼ੂਗਰ ਦੇ ਮਰੀਜ਼ ਆਸਾਨੀ ਨਾਲ ਕਰ ਸਕਦੇ ਹਨ। ਇਸ ਦੇ ਬੀਜਾਂ 'ਚ ਜੰਬੋਲਾਨਾ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਫਲ ਦਾ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ।
Download ABP Live App and Watch All Latest Videos
View In Appਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਜਾਮੁਨ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਇਸ 'ਚ ਪੋਟਾਸ਼ੀਅਮ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦਾ ਹੈ।
ਜਾਮੁਨ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿਚ ਘੱਟ ਕੈਲੋਰੀ ਹੁੰਦੀ ਹੈ। ਇਹ ਤੁਹਾਡੇ ਪੇਟ ਨੂੰ ਭਰਿਆ ਰੱਖਣ ਅਤੇ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਜਾਮੁਨ ਨੂੰ ਸ਼ਾਮਲ ਕਰੋ।
ਜਾਮੁਨ ਚ ਵਿਟਾਮਿਨ ਏ, ਆਇਰਨ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜੋ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਲੱਛਣਾਂ ਨੂੰ ਰੋਕਦੇ ਹਨ।ਇਹ ਅੱਖਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਜਾਮੁਨ 'ਚ ਅਸਟਰੈਂਜੈਂਟ ਗੁਣ ਵੀ ਹੁੰਦੇ ਹਨ, ਜੋ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਹ ਤੁਹਾਨੂੰ ਅਣਚਾਹੇ ਮੁਹਾਸੇ, ਝੁਰੜੀਆਂ ਅਤੇ ਦਾਗ-ਧੱਬਿਆਂ ਤੋਂ ਬਚਾ ਸਕਦਾ ਹੈ। ਇਸ 'ਚ ਮੌਜੂਦ ਵਿਟਾਮਿਨ ਸੀ ਚਮੜੀ ਨੂੰ ਨਰਮ ਰੱਖਣ 'ਚ ਮਦਦ ਕਰਦਾ ਹੈ।
ਜਾਮੁਨ ਵਿਟਾਮਿਨ ਸੀ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ ।ਇਹ ਪੋਸ਼ਕ ਤੱਤ ਸਰੀਰ ਵਿੱਚ ਹੀਮੋਗਲੋਬਿਨ ਵਧਾਉਣ ਵਿੱਚ ਮਦਦ ਕਰਦਾ ਹੈ। ਹੀਮੋਗਲੋਬਿਨ ਲੈਵਲ ਵਧਾਉਣ ਨਾਲ ਤੁਸੀਂ ਫਿੱਟ ਰਹੋਗੇ। ਇਸ 'ਚ ਮੌਜੂਦ ਆਇਰਨ ਖੂਨ ਨੂੰ ਵੀ ਸਾਫ ਰੱਖਦਾ ਹੈ।
ਜੇਕਰ ਤੁਹਾਨੂੰ ਮਸੂੜਿਆਂ ਤੋਂ ਖੂਨ ਆਉਣ ਦੀ ਸ਼ਿਕਾਇਤ ਹੈ ਤਾਂ ਜਾਮੁਨ ਅਤੇ ਇਸ ਦੀਆਂ ਪੱਤੀਆਂ ਨੂੰ ਚੂਸਣ ਨਾਲ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਜਾਮੁਨ ਦੀਆਂ ਪੱਤੀਆਂ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਇਸ ਸਮੱਸਿਆ ਨੂੰ ਘੱਟ ਕਰ ਸਕਦੇ ਹਨ।