ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ‘ਤੇ ਲਗਾਓ ਸਰ੍ਹੋਂ ਦਾ ਤੇਲ ਮਿਲਣਗੇ ਇਹ ਫਾਇਦੇ
ਜਦੋਂ ਵੀ ਸਰੀਰ ਵਿਚ ਜਕੜਨ, ਦਰਦ ਜਾਂ ਮਾਸਪੇਸ਼ੀਆ ਵਿਚ ਕੋਈ ਸਮੱਸਿਆ ਹੁੰਦੀ ਹੈ ਤਾਂ ਇਨ੍ਹਾਂ ਸਮੱਸਿਆਵਾਂ ਵਿਚ ਸਰੀਰ ਦੀ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਵਿਚ ਬਹੁਤ ਆਰਾਮ ਮਿਲਦਾ ਹੈ। ਇਸ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।
Download ABP Live App and Watch All Latest Videos
View In Appਜੇਕਰ ਤੁਸੀਂਰਾਤ ਵਿਚ ਸਰ੍ਹੋਂ ਦੇ ਤੇਲ ਨਾਲ ਪੈਰਾਂ ਤੇ ਪੈਰ ਦੀਆਂ ਤਲੀਆਂ ਵਿਚ ਸਰ੍ਹੋਂ ਦਾ ਤੇਲ ਲਗਾ ਕੇ 5-10 ਮਿੰਟ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਥਕਾਵਟ ਦੂਰ ਹੁੰਦੀ ਹੈ। ਨਾਲ ਹੀ ਦਿਮਾਗ ਨੂੰ ਆਰਾਮ ਮਿਲਦਾ ਹੈ।ਇਸ ਨਾਲ ਉਨੀਂਦਰਾ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਤੇ ਚੰਗੀ ਨੀਂਦ ਲੈਣ ਵਿਚ ਮਦਦ ਮਿਲਦੀ ਹੈ।
ਦਿਮਾਗ ਨੂੰ ਸ਼ਾਂਤ ਕਰਨ ਤੇ ਤਣਾਅ, ਚਿੰਤਾ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਲਈ ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀ ਮਾਲਸ਼ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਖਾਸ ਕਰਕੇ ਜਦੋਂ ਤੁਸੀਂ ਸਰ੍ਹੋਂ ਦੇ ਤੇਲ ਨਾਲ ਪੈਰ ਦੀਆਂ ਤਲੀਆਂ ਨੂੰ ਰਗੜਕੇ ਮਾਲਸ਼ ਕਰਦੇ ਹੋ।
ਤੁਹਾਡੇ ਸਰੀਰ ਦੇ ਸਾਰੇ ਅੰਗਾਂ ਤੱਕ ਪੌਸ਼ਕ ਤੱਤਾਂ ਨੂੰ ਪਹੁੰਚਾਉਣ ਲਈ ਬਲੱਡ ਸਰਕੂਲੇਸ਼ਨ ਦਾ ਬੇਹਤਰ ਹੋਣਾ ਜ਼ਰੂਰੀ ਹੈ। ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਬਲੱਡ ਸਰਕੁਲੇਸ਼ਨ ਦੇ ਨਾਲ ਹੀ ਬਲੱਡ ਫਲੋਅ ਵੀ ਚੰਗਾ ਹੋ ਜਾਂਦਾ ਹੈ।
ਬਹੁਤ ਸਾਰੇ ਲੋਕ ਜਦੋਂ ਪੂਰੇ ਦਿਨ ਦੀ ਭੱਜਦੌੜ ਦੇ ਬਾਅਦ ਘਰ ਪਰਤਦੇ ਹਨ ਤਾਂ ਪੈਰਾਂ ਵਿਚ ਦਰਦ ਤੇ ਬੈਚੇਨੀ ਦੀ ਸਮੱਸਿਆ ਹੁੰਦੀ ਹੈ। ਅਜਿਹੇ ਵਿਚ ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਪੈਰਾਂ ਦੀ ਬੇਚੈਨੀ ਤੇ ਦਰਦ ਤੋਂ ਆਰਾਮ ਮਿਲਦਾ ਹੈ।
ਸਿਰਫ ਇੰਨਾ ਹੀ ਨਹੀਂ ਇਸ ਨਾਲ ਦਬੀ ਹੋਈਆਂ ਨਸਾਂ ਤੇ ਬਲਾਕੇਜ ਨੂੰ ਖੋਲ੍ਹਣ ਵਿਚ ਮਦਦ ਮਿਲਦੀ ਹੈ ਜਿਸ ਨਾਲ ਨਸਾਂ ਵਿਚ ਦਰਦ ਤੋਂ ਛੁਟਕਾਰਾ ਮਿਲਦਾ ਹੈ।
ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਅੱਡੀਆਂ ਤੇ ਜੋੜਾਂ ਦੀਆਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਨਾਲ ਹੀ ਉਨ੍ਹਾਂ ਵਿਚ ਜਕੜਣ ਤੇ ਸੋਜਿਸ਼ ਦੀ ਸਮੱਸਿਆ ਵੀ ਨਹੀਂ ਆਉਂਦੀ।ਇਹ ਤੁਹਾਡੇ ਪੈਰਾਂ ਨੂੰ ਮਜ਼ਬੂਤ ਬਣਾਉਣ ਵਿਚ ਵੀ ਮਦਦ ਕਰਦਾ ਹੈ।