Papaya Benefits: ਪਪੀਤਾ ਖਾਣ ਨਾਲ ਔਰਤਾਂ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ ਦੂਰ
ਪਪੀਤਾ ਔਰਤਾਂ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਪਪੀਤਾ ਔਰਤਾਂ ਨੂੰ ਅਨਿਯਮਿਤ ਮਾਹਵਾਰੀ ਅਤੇ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਔਰਤਾਂ ਲਈ ਪਪੀਤੇ ਦੇ ਫਾਇਦਿਆਂ ਬਾਰੇ।
Download ABP Live App and Watch All Latest Videos
View In Appਪਪੀਤਾ ਔਰਤਾਂ ‘ਚ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਲਈ ਵੀ ਪਪੀਤੇ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ।
ਵੈਸੇ ਤਾਂ ਪਪੀਤਾ ਹਰ ਉਮਰ ਵਰਗ ਅਤੇ ਲਿੰਗ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਔਰਤਾਂ ਲਈ ਪਪੀਤਾ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪਪੀਤਾ ਖਾਣ ਨਾਲ ਔਰਤਾਂ ਦੀਆਂ ਕਈ ਸਿਹਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਪਪੀਤਾ ਖਾਣ ਨਾਲ ਔਰਤਾਂ ਹਮੇਸ਼ਾ ਸਿਹਤਮੰਦ ਅਤੇ ਬੀਮਾਰੀਆਂ ਤੋਂ ਮੁਕਤ ਰਹਿੰਦੀਆਂ ਹਨ।
ਔਰਤਾਂ ‘ਚ ਯੂਰਿਨ ਇੰਫੈਕਸ਼ਨ ਹੋਣਾ ਇੱਕ ਆਮ ਸਮੱਸਿਆ ਹੈ। ਪਪੀਤੇ ‘ਚ ਮੌਜੂਦ ਤੱਤ ਇੰਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ, ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ। ਇਸ ਲਈ ਔਰਤਾਂ ਨੂੰ ਆਪਣੀ ਡਾਇਟ ‘ਚ ਪਪੀਤਾ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਪਪੀਤਾ ਖਾਣ ਨਾਲ ਔਰਤਾਂ ‘ਚ ਦੁੱਧ ਦਾ ਉਤਪਾਦਨ ਵਧਦਾ ਹੈ। ਇਸ ਨਾਲ ਬੱਚੇ ਲਈ ਦੁੱਧ ਪੂਰਾ ਹੁੰਦਾ ਹੈ। ਬ੍ਰੈਸਟਫੀਡਿੰਗ ਦੌਰਾਨ ਔਰਤਾਂ ਪਪੀਤੇ ਦਾ ਸੇਵਨ ਕਰ ਸਕਦੀਆਂ ਹਨ ਪਰ ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਮਾਹਵਾਰੀ ਦੌਰਾਨ ਦਰਦ, ਅਨਿਯਮਿਤ ਮਾਹਵਾਰੀ ਅਤੇ ਏਂਠਨ ਔਰਤਾਂ ਲਈ ਆਮ ਸਮੱਸਿਆਵਾਂ ਬਣ ਗਈਆਂ ਹਨ। ਜੇਕਰ ਤੁਹਾਨੂੰ ਵੀ ਪੀਰੀਅਡਸ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਤੁਸੀਂ ਆਪਣੀ ਡਾਈਟ ‘ਚ ਪਪੀਤਾ ਸ਼ਾਮਲ ਕਰ ਸਕਦੇ ਹੋ।
ਡਾਇਬਿਟੀਜ਼ ‘ਚ ਮਿੱਠੇ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਫਲਾਂ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਪਪੀਤੇ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਪਪੀਤਾ ਸਰੀਰ ‘ਚ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਦਾ ਹੈ।