Tulsi Plant : ਪੂਜਾ ਤੋਂ ਇਲਾਵਾ ਆਹ ਕੰਮ ਵੀ ਆਉਂਦਾ ਹੈ ਤੁਲਸੀ ਦਾ ਬੂਟਾ
ਤੁਲਸੀ ਦੀਆਂ ਪੱਤੀਆਂ ਨੂੰ ਸਿੱਧੇ ਖਾਣ ਤੋਂ ਇਲਾਵਾ ਇਸ ਦਾ ਕਾੜ੍ਹਾ ਬਣਾ ਕੇ, ਚਾਹ ਵਿਚ ਮਿਲਾ ਕੇ, ਪਾਊਡਰ ਬਣਾ ਕੇ, ਤੁਲਸੀ ਦਾ ਪਾਣੀ ਆਦਿ ਕਈ ਤਰ੍ਹਾਂ ਨਾਲ ਸੇਵਨ ਕੀਤਾ ਜਾ ਸਕਦਾ ਹੈ। ਤੁਲਸੀ ਨੂੰ ਵਾਤ, ਕਫ਼ ਅਤੇ ਪਿੱਤ ਨੂੰ ਘੱਟ ਕਰਨ ਵਿੱਚ ਕਾਰਗਰ ਮੰਨਿਆ ਜਾਂਦਾ ਹੈ, ਇਸ ਲਈ ਤੁਲਸੀ ਤੁਹਾਨੂੰ ਬਰਸਾਤ ਦੇ ਮੌਸਮ ਵਿੱਚ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੀ ਹੈ।
Download ABP Live App and Watch All Latest Videos
View In Appਨਾ ਸਿਰਫ਼ ਤੁਲਸੀ ਦੀ ਧਾਰਮਿਕ ਮਹੱਤਤਾ ਨੂੰ ਮੰਨਿਆ ਗਿਆ ਹੈ, ਸਗੋਂ ਆਯੁਰਵੇਦ ਵਿੱਚ ਵੀ ਇਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਤੋਂ ਇਲਾਵਾ ਇਸ 'ਚ ਐਂਟੀ-ਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ ਅਤੇ ਇਸ ਲਈ ਮਾਨਸੂਨ ਦੇ ਮੌਸਮ 'ਚ ਇਸ ਨੂੰ ਸਿਹਤ ਲਈ ਹੋਰ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕਿ ਮਾਨਸੂਨ ਦੌਰਾਨ ਤੁਲਸੀ ਦੇ ਪੱਤੇ ਤੁਹਾਡੇ ਲਈ ਕਿਵੇਂ ਫਾਇਦੇਮੰਦ ਹੋ ਸਕਦੇ ਹਨ।
ਬਦਲਦੇ ਮੌਸਮ ਵਿੱਚ ਵਾਇਰਲ ਇਨਫੈਕਸ਼ਨ ਤੋਂ ਸੁਰੱਖਿਅਤ ਰਹਿਣ ਲਈ ਇਮਿਊਨਿਟੀ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਰੋਜ਼ਾਨਾ ਸਵੇਰੇ ਤਿੰਨ ਤੋਂ ਚਾਰ ਤੁਲਸੀ ਦੇ ਪੱਤਿਆਂ ਨੂੰ ਕੋਸੇ ਪਾਣੀ ਨਾਲ ਨਿਗਲਣਾ ਚਾਹੀਦਾ ਹੈ। ਹਾਲਾਂਕਿ, ਪੱਤੇ ਚਬਾਉਣ ਤੋਂ ਬਚੋ, ਨਹੀਂ ਤਾਂ ਇਹ ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਲਸੀ ਦੀਆਂ ਪੱਤੀਆਂ ਨੂੰ ਲਗਾਤਾਰ 40 ਦਿਨਾਂ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ।
ਮਾਨਸੂਨ ਦੌਰਾਨ ਕਦੇ ਬਾਰਿਸ਼ ਅਤੇ ਕਦੇ ਗਰਮੀ ਕਾਰਨ ਤਾਪਮਾਨ ਵਿਚ ਉਤਰਾਅ-ਚੜ੍ਹਾਅ ਰਹਿੰਦਾ ਹੈ ਅਤੇ ਇਸ ਕਾਰਨ ਗਲੇ ਵਿਚ ਖਰਾਸ਼, ਖੰਘ, ਜ਼ੁਕਾਮ ਆਦਿ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਰਾਹਤ ਲਈ ਤੁਲਸੀ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲ ਕੇ ਪੀਣ ਨਾਲ ਆਰਾਮ ਮਿਲਦਾ ਹੈ ਜਾਂ ਤੁਲਸੀ ਦੀਆਂ ਪੱਤੀਆਂ ਨੂੰ ਚਾਹ 'ਚ ਮਿਲਾ ਕੇ ਪੀਤਾ ਜਾ ਸਕਦਾ ਹੈ।
ਮੌਨਸੂਨ ਦੌਰਾਨ ਬੈਕਟੀਰੀਆ ਵਧਣ ਕਾਰਨ ਜਾਂ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਦੀਆਂ 8 ਤੋਂ 10 ਪੱਤੀਆਂ ਨੂੰ ਥੋੜਾ ਜਿਹਾ ਜੀਰੇ ਦੇ ਨਾਲ ਪੀਸ ਕੇ ਸ਼ਹਿਦ ਦੇ ਨਾਲ ਥੋੜ੍ਹਾ-ਥੋੜ੍ਹਾ ਕਰਕੇ ਖਾਣ ਨਾਲ ਬਹੁਤ ਆਰਾਮ ਮਿਲਦਾ ਹੈ।
ਬਰਸਾਤ ਦੇ ਮੌਸਮ ਵਿਚ ਕਈ ਵਾਰ ਚਮੜੀ 'ਤੇ ਧੱਫੜ ਜਾਂ ਜ਼ਖ਼ਮ ਹੋਣ ਕਾਰਨ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ਇਸ ਤੋਂ ਬਚਣ ਲਈ ਇਸ ਸਮੇਂ ਦੌਰਾਨ ਤੁਲਸੀ ਦੀਆਂ ਪੱਤੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਜ਼ਖਮ 'ਚ ਇਨਫੈਕਸ਼ਨ ਨੂੰ ਰੋਕਦੇ ਹਨ।