ਤਰਬੂਜ਼ ਦੇ ਬੀਜ਼ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਤਰ੍ਹਾਂ ਦੇ ਫਾਇਦੇ
ਹਾਲਾਂਕਿ, ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਦਰਅਸਲ ਤਰਬੂਜ਼ ਦੀ ਤਰ੍ਹਾਂ ਇਸ ਦੇ ਬੀਜਾਂ ਦੇ ਵੀ ਕਈ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਤਰਬੂਜ਼ ਦੇ ਬੀਜਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ ਤਾਂ ਇਕ ਵਾਰ ਇਸ ਦੇ ਫਾਇਦਿਆਂ ਬਾਰੇ ਜਾਣ ਲਓ।
Download ABP Live App and Watch All Latest Videos
View In Appਤਰਬੂਜ਼ ਦੇ ਬੀਜ ਮਰਦਾਂ ਲਈ ਵਰਦਾਨ ਤੋਂ ਘੱਟ ਨਹੀਂ ਹਨ। ਇਸ ਦੀ ਵਰਤੋਂ ਨਾਲ ਪ੍ਰਜਣਨ ਸੰਬੰਧੀ ਸਮੱਸਿਆਵਾਂ 'ਚ ਕਾਫੀ ਰਾਹਤ ਮਿਲਦੀ ਹੈ। ਤਰਬੂਜ਼ ਦੇ ਬੀਜ ਖਾਣ ਨਾਲ ਨਾ ਸਿਰਫ ਸ਼ੁਕਰਾਣੂਆਂ ਦੀ ਗਿਣਤੀ ਵਧਦੀ ਹੈ, ਸਗੋਂ ਪ੍ਰਜਣਨ ਸ਼ਕਤੀ ਵੀ ਵਧਦੀ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਜ਼ਿੰਕ ਸ਼ੁਕਰਾਣੂ ਦੀ ਗੁਣਵੱਤਾ ਵਧਾਉਣ 'ਚ ਮਦਦਗਾਰ ਹੈ।
ਤਰਬੂਜ਼ ਦੇ ਬੀਜ ਦਿਲ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਵਿਚ ਮੋਨੋਅਨਸੈਚੁਰੇਟਿਡ ਤੇ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਵੱਡੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਜੋ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘਟਾਉਣ ਵਿਚ ਮਦਦਗਾਰ ਹੁੰਦੇ ਹਨ।
ਜੇਕਰ ਤੁਸੀਂ ਤਰਬੂਜ਼ ਦੇ ਬੀਜਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਪਾਚਨ ਤੰਤਰ ਨੂੰ ਵੀ ਇਸ ਦਾ ਕਾਫੀ ਫਾਇਦਾ ਮਿਲਦਾ ਹੈ। ਜੇਕਰ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਤਰਬੂਜ਼ ਦੇ ਬੀਜਾਂ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ।
ਜੇਕਰ ਤੁਸੀਂ ਥੋੜ੍ਹੇ ਸਮੇਂ 'ਚ ਆਸਾਨੀ ਨਾਲ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਵੀ ਤਰਬੂਜ਼ ਦੇ ਬੀਜ ਫਾਇਦੇਮੰਦ ਹੋ ਸਕਦੇ ਹਨ। ਦਰਅਸਲ, ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜੋ ਭਾਰ ਘਟਾਉਣ ਵਿਚ ਬਹੁਤ ਮਦਦਗਾਰ ਹੁੰਦੀ ਹੈ।
ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਵੀ ਤਰਬੂਜ਼ ਦੇ ਬੀਜ ਫਾਇਦੇਮੰਦ ਸਾਬਿਤ ਹੋਣਗੇ। ਇਸ ਵਿਚ ਮੌਜੂਦ ਓਮੇਗਾ 3 ਫੈਟੀ ਐਸਿਡ, ਪ੍ਰੋਟੀਨ, ਜ਼ਿੰਕ, ਫੋਲੇਟ, ਪੋਟਾਸ਼ੀਅਮ, ਕਾਪਰ ਕੁਦਰਤੀ ਮਲਟੀਵਿਟਾਮਿਨ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ।
ਤਰਬੂਜ਼ ਦੇ ਬੀਜ ਸਿਹਤ ਲਈ ਹੀ ਨਹੀਂ ਬਲਕਿ ਤੁਹਾਡੀ ਸਕਿੰਨ ਲਈ ਵੀ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਬੀਜਾਂ ਨੂੰ ਪੀਸ ਕੇ ਚਿਹਰੇ 'ਤੇ ਲਗਾਉਣ ਨਾਲ ਨਾ ਸਿਰਫ ਤੁਹਾਡੀ ਸਕਿੰਨ ਚਮਕਦਾਰ ਬਣ ਜਾਂਦੀ ਹੈ, ਸਗੋਂ ਇਸ ਨਾਲ ਬਲੈਕਹੈੱਡਸ ਵੀ ਦੂਰ ਹੁੰਦੇ ਹਨ। ਨਾਲ ਹੀ ਚਿਹਰੇ 'ਤੇ ਨਿਖਾਰ ਆਉਂਦਾ ਹੈ।