Arjuna : ਦਿਲ ਲਈ ਰਾਮਬਾਣ ਹੈ ਅਰਜੁਨ ਦੀ ਸੱਕ
ਅਚਨਚੇਤ ਦਿਲ ਦੇ ਦੌਰੇ ਦੇ ਮਾਮਲੇ ਰੋਜ਼ਾਨਾ ਖਬਰਾਂ 'ਚ ਪੜ੍ਹਨ ਅਤੇ ਦੇਖਣ ਨੂੰ ਮਿਲ ਰਹੇ ਹਨ। ਸਿਹਤ ਮਾਹਿਰਾਂ ਅਨੁਸਾਰ ਦਿਲ ਦੀ ਬਿਮਾਰੀ ਦੇ ਕਈ ਕਾਰਨ ਹੋ ਸਕਦੇ ਹਨ।
Download ABP Live App and Watch All Latest Videos
View In Appਦੋ ਮੁੱਖ ਕਾਰਨ ਤਣਾਅ ਤੇ ਖਰਾਬ ਕੋਲੈਸਟ੍ਰੋਲ ਹਨ। ਤਣਾਅ ਹਾਈ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ। ਦੂਜੇ ਪਾਸੇ, ਹਾਈ ਬਲੱਡ ਪ੍ਰੈਸ਼ਰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾ ਦਿੰਦਾ ਹੈ। ਜਦੋਂਕਿ ਸਰੀਰ 'ਚ ਖਰਾਬ ਕੋਲੈਸਟ੍ਰਾਲ ਵਧਣ ਕਾਰਨ ਧਮਨੀਆਂ 'ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ।
ਇਸ ਸਥਿਤੀ 'ਚ ਦਿਲ ਦਾ ਦੌਰਾ ਤੇ ਸਟ੍ਰੋਕ ਦਾ ਖ਼ਤਰਾ ਰਹਿੰਦਾ ਹੈ। ਇਸ ਦੇ ਲਈ ਸੰਤੁਲਿਤ ਖੁਰਾਕ ਲਓ ਤੇ ਰੋਜ਼ਾਨਾ ਕਸਰਤ ਕਰੋ। ਨਾਲ ਹੀ ਤਣਾਅ ਨਾ ਲਓ। ਇਸ ਤੋਂ ਇਲਾਵਾ ਦਿਲ ਦੇ ਰੋਗਾਂ ਤੋਂ ਬਚਣ ਲਈ ਅਰਜੁਨ ਦੀ ਸੱਕ ਦਾ ਸੇਵਨ ਕਰੋ।
ਅਰਜੁਨ ਦੇ ਸੱਕ ਦੇ ਸੇਵਨ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਵਿੱਚ ਲਾਭ ਮਿਲਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ..
ਆਯੁਰਵੇਦ 'ਚ ਅਰਜੁਨ ਨੂੰ ਔਸ਼ਧੀ ਮੰਨਿਆ ਜਾਂਦਾ ਹੈ। ਇਸ ਦੇ ਪੱਤਿਆਂ ਅਤੇ ਸੱਕ ਦੀ ਵਰਤੋਂ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਵਿਚ ਹਾਈਪੋਲਿਪੀਡੈਮਿਕ ਪਾਇਆ ਜਾਂਦਾ ਹੈ, ਜੋ ਵੱਧਦੇ ਕੋਲੈਸਟ੍ਰਾਲ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
ਇਸ ਦੇ ਨਾਲ ਹੀ ਇਹ ਸ਼ੂਗਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਦੇ ਲਈ ਸਰਦੀਆਂ ਵਿੱਚ ਅਰਜੁਨ ਦੀ ਸੱਕ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।
ਹਾਲਾਂਕਿ, ਹੋਰ ਮੌਸਮਾਂ 'ਚ ਅਰਜੁਨ ਦੀ ਸੱਕ ਦਾ ਜ਼ਿਆਦਾ ਸੇਵਨ ਕਰਨ ਤੋਂ ਪਹਿਲਾਂ, ਡਾਕਟਰ ਦੀ ਸਲਾਹ ਜ਼ਰੂਰ ਲਓ।
ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਅਰਜੁਨ ਦੀ ਸੱਕ ਨੂੰ ਇਕ ਗਲਾਸ ਪਾਣੀ 'ਚ ਭਿਓਂ ਦਿਉ। ਅਗਲੀ ਸਵੇਰ ਅਰਜੁਨ ਦੀ ਸੱਕ ਤੇ ਪਾਣੀ ਨੂੰ ਗਰਮ ਕਰੋ। ਫਿਰ ਇਸ ਵਿਚ ਕਾਲੀ ਮਿਰਚ, ਤੁਲਸੀ ਦੇ ਪੱਤੇ, ਅਦਰਕ, ਦਾਲਚੀਨੀ ਆਦਿ ਮਿਲਾ ਕੇ ਇਕ ਕਾੜ੍ਹਾ ਤਿਆਰ ਕਰੋ।
ਜਦੋਂ ਕਾੜ੍ਹਾ ਤਿਆਰ ਹੋ ਜਾਵੇ ਤਾਂ ਇਸ ਦਾ ਸੇਵਨ ਕਰੋ। ਦਿਲ ਦੇ ਰੋਗਾਂ 'ਚ ਇਸ ਕਾੜ੍ਹੇ ਦਾ ਸੇਵਨ ਬਹੁਤ ਫਾਇਦੇਮੰਦ ਹੋ ਸਕਦਾ ਹੈ।