Black Gram: ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਨੂੰ ਰੱਖਦੇ ਨੇ ਕੰਟਰੋਲ 'ਚ ਕਾਲੇ ਛੋਲੇ
ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਕਾਰਨ, ਜੇਕਰ ਇਸ ਨੂੰ ਸਵੇਰ ਦੇ ਨਾਸ਼ਤੇ ਵਜੋਂ ਖਾਧਾ ਜਾਵੇ ਤਾਂ ਇਹ ਨਾ ਸਿਰਫ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ, ਬਲਕਿ ਇਹ ਜਿਗਰ, ਦਿਲ ਅਤੇ ਚਮੜੀ ਨੂੰ ਵੀ ਵਧੀਆ ਰੱਖਦਾ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦਿਆਂ ਬਾਰੇ :
Download ABP Live App and Watch All Latest Videos
View In Appਕਾਲੇ ਛੋਲਿਆਂ ਨੂੰ ਸ਼ੂਗਰ ਰੋਗੀਆਂ ਲਈ ਸੁਪਰਫੂਡ ਭੋਜਨ ਕਿਹਾ ਜਾ ਸਕਦਾ ਹੈ। ਦਰਅਸਲ, ਇੱਕ ਮੁੱਠੀ ਛੋਲਿਆਂ ਵਿੱਚ ਲਗਭਗ 13 ਗ੍ਰਾਮ ਫਾਈਬਰ ਹੁੰਦਾ ਹੈ, ਜੋ ਖੂਨ ਵਿਚ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਬਹੁਤ ਮਦਦ ਕਰਦਾ ਹੈ।
ਇਸ ਵਿਚ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਦੀ ਪ੍ਰਾਪਰਟੀ ਵੀ ਹੁੰਦੀ ਹੈ। ਜੇ ਕੋਲੈਸਟ੍ਰੋਲ ਦੇ ਪੱਧਰ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ ਤਾਂ ਭਾਰ ਘੱਟ ਕਰਨਾ ਆਸਾਨ ਹੋ ਜਾਂਦਾ ਹੈ। ਇਸ ਵਿਚ ਮੌਜੂਦ ਫਾਈਬਰ ਯਕੀਨੀ ਤੌਰ 'ਤੇ ਭਾਰ ਘਟਾਉਂਦਾ ਹੈ ਪਰ ਜ਼ਰੂਰੀ ਪੌਸ਼ਟਿਕ ਤੱਤ ਦਿੰਦਾ ਹੈ। ਤੁਸੀਂ ਇਸ ਨੂੰ ਸਲਾਦ ਵਜੋਂ ਵਰਤ ਸਕਦੇ ਹੋ।
ਕਾਲੇ ਛੋਲੇ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਾਡੇ ਦਿਲ ਨੂੰ ਬਿਹਤਰ ਰੱਖਣ ਲਈ ਬਹੁਤ ਜ਼ਰੂਰੀ ਹੈ। ਇਸ ਵਿਚ ਮੌਜੂਦ ਫਾਈਬਰ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ, ਜੋ ਦਿਲ ਦੀ ਸਿਹਤ ਨੂੰ ਠੀਕ ਰੱਖਦਾ ਹੈ।
ਇਸ ਵਿਚ ਚੰਗੀ ਮਾਤਰਾ ਵਿਚ ਫਾਈਬਰ ਹੁੰਦਾ ਹੈ, ਇਸ ਲਈ ਇਹ ਹਜ਼ਮ ਕਰਨਾ ਵੀ ਆਸਾਨ ਹੈ। ਰਾਤ ਨੂੰ ਭਿਓਂ ਕੇ ਰੱਖੇ ਹੋਏ ਛੋਲਿਆਂ ਨੂੰ ਨਮਕ, ਜੀਰਾ ਪਾਊਡਰ ਅਤੇ ਨਿੰਬੂ ਦੇ ਰਸ ਆਦਿ ਨਾਲ ਮਿਲਾ ਕੇ ਸਵੇਰੇ ਖਾਓ, ਇਸ ਨਾਲ ਸੁਆਦ ਵਧੇਗਾ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।