Cancer medicine: ਹੁਣ ਕੈਂਸਰ ਦਾ ਹੋਏਗਾ ਖਾਤਮਾ! ਵਿਗਿਆਨੀਆਂ ਨੇ ਲੱਭੀ ਨਵੀਂ ਦਵਾਈ, ਟਿਊਮਰ ਨੂੰ ਜੜ੍ਹੋਂ ਕਰੇਗੀ ਖਤਮ
ਹਾਲਾਂਕਿ ਹੁਣ ਕੈਂਸਰ ਦੇ ਇਲਾਜ 'ਚ ਉਮੀਦ ਬੱਝ ਗਈ ਹੈ। ਵਿਗਿਆਨੀਆਂ ਨੇ ਇੱਕ ਡਰੱਗ ਟ੍ਰਾਇਲ ਵਿੱਚ ਦਾਅਵਾ ਕੀਤਾ ਹੈ ਕਿ ਇੱਕ ਦਵਾਈ ਸਰੀਰ ਦੇ ਸਿਹਤਮੰਦ ਸੈੱਲਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੈਂਸਰ ਦੇ ਟਿਊਮਰ ਨੂੰ ਜੜ੍ਹ ਤੋਂ ਖ਼ਤਮ ਕਰ ਸਕਦੀ ਹੈ।
Download ABP Live App and Watch All Latest Videos
View In Appਇਸ ਦਵਾਈ ਨੂੰ AOH 1996 ਦਾ ਨਾਮ ਦਿੱਤਾ ਗਿਆ ਹੈ। ਇਹ ਕੈਂਸਰ ਸੈੱਲਾਂ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਕੈਂਸਰ ਪ੍ਰੋਟੀਨ ਕਾਰਨ ਹੀ ਟਿਊਮਰ ਸਰੀਰ ਵਿੱਚ ਫੈਲਦਾ ਤੇ ਵਧਦਾ ਹੈ। ਪਹਿਲਾਂ ਇਸ ਪ੍ਰੋਟੀਨ-ਪ੍ਰੋਲੀਫੇਰੇਟਿੰਗ ਸੈੱਲ ਨਿਊਕਲੀਅਰ ਐਂਟੀਜੇਨ (ਪੀਸੀਐਨਏ) ਨੂੰ ਇਲਾਜਯੋਗ ਨਹੀਂ ਮੰਨਿਆ ਜਾਂਦਾ ਸੀ, ਪਰ ਹੁਣ ਨਵੀਂ ਦਵਾਈ ਇਸ 'ਤੇ ਪ੍ਰਭਾਵਸ਼ਾਲੀ ਦੱਸੀ ਜਾ ਰਹੀ ਹੈ।
ਅਮਰੀਕਾ ਦੇ ਸਭ ਤੋਂ ਵੱਡੇ ਕੈਂਸਰ ਕੇਂਦਰਾਂ ਵਿੱਚੋਂ ਇੱਕ, ਲਾਸ ਏਂਜਲਸ ਵਿੱਚ ਸਿਟੀ ਆਫ ਹੋਪ ਹਸਪਤਾਲ ਦੁਆਰਾ 20 ਸਾਲਾਂ ਦੀ ਖੋਜ ਤੋਂ ਬਾਅਦ ਦਵਾਈ ਨੂੰ ਵਿਕਸਤ ਕੀਤਾ ਗਿਆ। ਪਰਖ ਵਿੱਚ ਇਸ ਦਵਾਈ ਦੇ ਚੰਗੇ ਨਤੀਜੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਕੈਂਸਰ ਮਰੀਜ਼ਾਂ ਲਈ ਉਮੀਦ ਦੀ ਕਿਰਨ ਜਾਗੀ ਹੈ।
ਇਸ ਦਵਾਈ ਨੂੰ ਲੈਬ ਵਿੱਚ 70 ਕਿਸਮਾਂ ਦੇ ਕੈਂਸਰ 'ਤੇ ਟੈਸਟ ਕੀਤਾ ਗਿਆ ਹੈ, ਜਿਸ ਵਿੱਚ ਛਾਤੀ ਦੇ ਕੈਂਸਰ, ਦਿਮਾਗ ਦੇ ਕੈਂਸਰ, ਬੱਚੇਦਾਨੀ ਦੇ ਕੈਂਸਰ, ਚਮੜੀ ਦੇ ਕੈਂਸਰ ਤੇ ਫੇਫੜਿਆਂ ਦੇ ਕੈਂਸਰ 'ਤੇ ਟਰਾਇਲ ਕੀਤੇ ਗਏ। ਇਸ ਨੇ ਇਨ੍ਹਾਂ ਸਾਰੀਆਂ ਕਿਸਮਾਂ ਦੇ ਕੈਂਸਰ ਟਿਊਮਰਾਂ 'ਤੇ ਪ੍ਰਭਾਵ ਦਿਖਾਇਆ ਹੈ। ਦਵਾਈ ਬਣਾਉਣ ਵਾਲੀ ਪ੍ਰੋਫੈਸਰ ਲਿੰਡਾ ਮਲਕਾਸ ਦਾ ਕਹਿਣਾ ਹੈ ਕਿ ਇਹ ਦਵਾਈ ਕੈਂਸਰ ਪ੍ਰੋਟੀਨ ਨੂੰ ਖਤਮ ਕਰਨ ਵਿੱਚ ਮਦਦ ਕਰਦੀ ਹੈ। ਸਰੀਰ 'ਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ 'ਤੇ ਹਮਲਾ ਕਰਦੀ ਹੈ ਤੇ ਟਿਊਮਰ ਦੇ ਵਾਧੇ 'ਚ ਰੁਕਾਵਟ ਬਣਨ ਦੇ ਨਾਲ-ਨਾਲ ਇਸ ਨੂੰ ਨਸ਼ਟ ਵੀ ਕਰਦੀ ਹੈ।
ਇਸ ਦਵਾਈ 'ਤੇ ਖੋਜ ਕਰ ਰਹੀ ਟੀਮ ਨੇ ਪਾਇਆ ਹੈ ਕਿ AOH 1996 ਦਵਾਈ ਕੈਂਸਰ ਤੋਂ ਪੀੜਤ ਮਰੀਜ਼ਾਂ ਵਿੱਚ ਸੈੱਲਾਂ ਦੇ ਵਧਣ ਤੇ ਫੈਲਣ ਦੇ ਆਮ ਤਰੀਕੇ ਨੂੰ ਵਿਗਾੜਦੀ ਹੈ। ਇਹ ਕੈਂਸਰ ਸੈੱਲਾਂ ਨੂੰ ਮਾਰਨ ਦਾ ਵੀ ਕੰਮ ਕਰਦੀ ਹੈ। ਇਸ ਦੌਰਾਨ ਇਹ ਸਿਹਤਮੰਦ ਸੈੱਲਾਂ 'ਤੇ ਹਮਲਾ ਨਹੀਂ ਕਰਦੀ, ਜਦਕਿ ਕੈਂਸਰ ਦੇ ਇਲਾਜ ਦੌਰਾਨ ਕੀਮੋਥੈਰੇਪੀ ਇਲਾਜ ਮਰੀਜ਼ਾਂ ਦੇ ਚੰਗੇ ਸੈੱਲਾਂ ਨੂੰ ਵੀ ਨਸ਼ਟ ਕਰ ਦਿੰਦੀ ਹੈ, ਜਿਸ ਕਾਰਨ ਸਰੀਰ ਵਿੱਚ ਕਈ ਮਾੜੇ ਪ੍ਰਭਾਵ ਹੁੰਦੇ ਹਨ। ਇਸ ਕਾਰਨ ਵਾਲਾਂ ਦੇ ਝੜਨ, ਚਿਹਰੇ ਦਾ ਕਾਲਾਪਨ ਤੇ ਪੇਟ ਖਰਾਬ ਹੋਣ ਦੀ ਸਮੱਸਿਆ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
ਹੁਣ ਇਸ ਦਵਾਈ ਦੀ ਖੋਜ ਸ਼ੁਰੂਆਤੀ ਪੜਾਅ ਵਿੱਚ ਹੀ ਹੈ। ਫਿਲਹਾਲ ਇਨਸਾਨਾਂ 'ਤੇ ਇਸ ਦੇ ਪਹਿਲੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਜੇਕਰ ਇਹ ਟ੍ਰਾਇਲ ਸਫਲ ਹੋ ਜਾਂਦਾ ਹੈ ਤਾਂ ਕੈਂਸਰ ਦੇ ਇਲਾਜ 'ਚ ਵੱਡੀ ਕ੍ਰਾਂਤੀ ਆ ਸਕਦੀ ਹੈ। ਖੋਜ ਕਰ ਰਹੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੈਂਸਰ ਸੈੱਲਾਂ ਨੂੰ ਮਾਰਨ ਵਾਲੀ ਦਵਾਈ ਦੀ ਖੋਜ ਕੀਤੀ ਗਈ ਹੈ। ਜੇਕਰ ਇਹ ਦਵਾਈ ਇਨਸਾਨਾਂ 'ਤੇ ਵੀ ਅਸਰਦਾਰ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਕੈਂਸਰ ਦਾ ਖ਼ਤਰਾ ਬਹੁਤ ਘੱਟ ਹੋ ਜਾਵੇਗਾ।