ਚਾਹ ਤੇ ਘਿਓ ਦਾ ਸੁਮੇਲ ਸਾਰੇ ਰੋਗ ਕਰ ਦਵੇਗਾ ਫੇਲ, ਜਾਣੋ ਫਾਇਦੇ
ਦਰਅਸਲ, ਇਹ ਵਿਚਾਰ ਪੱਛਮੀ ਦੇਸ਼ਾਂ ਤੋਂ ਆਇਆ ਹੈ ਜਿੱਥੇ ਘਿਓ ਜਾਂ ਮੱਖਣ ਨੂੰ ਕੌਫੀ ਵਿੱਚ ਮਿਲਾਇਆ ਜਾਂਦਾ ਹੈ ਅਤੇ ਇਸਨੂੰ ਊਰਜਾ ਬੂਸਟਰ ਵਜੋਂ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਕੀ ਫਾਇਦੇ ਹਨ।
Download ABP Live App and Watch All Latest Videos
View In Appਜਦੋਂ ਦੇਸੀ ਘਿਓ 'ਚ ਮੌਜੂਦ ਸਿਹਤਮੰਦ ਚਰਬੀ ਅਤੇ ਚਾਹ ਵਿੱਚ ਮੌਜੂਦ ਐਂਟੀਆਕਸੀਡੈਂਟ ਇਕੱਠੇ ਹੁੰਦੇ ਹਨ, ਤਾਂ ਇਹ ਦਿਮਾਗ ਦੀ ਚਿੰਤਾ ਦੇ ਪੱਧਰ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਸਵੇਰ ਦੀ ਚਾਹ ਵਿੱਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਚਿੜਚਿੜਾਪਨ ਦੂਰ ਹੁੰਦਾ ਹੈ ਅਤੇ ਮਨ ਸ਼ਾਂਤ ਹੁੰਦਾ ਹੈ।
ਚਾਹ ਵਿੱਚ ਪਾਇਆ ਜਾਣ ਵਾਲਾ ਕੈਫੀਨ ਦਿਮਾਗ ਨੂੰ ਸਰਗਰਮ ਕਰਦਾ ਹੈ ਅਤੇ ਯਾਦਦਾਸ਼ਤ ਨੂੰ ਮਜ਼ਬੂਤ ਕਰਦਾ ਹੈ। ਆਯੁਰਵੇਦ ਅਨੁਸਾਰ ਦੇਸੀ ਘਿਓ 'ਚ ਅਜਿਹੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ ਜੋ ਦਿਮਾਗ ਨੂੰ ਮਜ਼ਬੂਤ ਅਤੇ ਯਾਦਾਸ਼ਤ ਨੂੰ ਤੇਜ਼ ਕਰਦੇ ਹਨ। ਸਵੇਰ ਦੀ ਚਾਹ 'ਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਚਾਹ ਅਤੇ ਘਿਓ ਦੇ ਗੁਣ ਇਕੱਠੇ ਹੋ ਜਾਂਦੇ ਹਨ, ਜੋ ਦਿਮਾਗ ਨੂੰ ਤੇਜ਼ ਕਰਦੇ ਹਨ।
ਘਿਓ ਵਾਲੀ ਚਾਹ ਐਨਰਜੀ ਬੂਸਟਰ ਦਾ ਕੰਮ ਕਰਦੀ ਹੈ। ਇਸ ਚਾਹ ਵਿੱਚ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਕੈਲੋਰੀ ਅਤੇ ਪੋਸ਼ਣ ਨਾਲ ਭਰਪੂਰ ਇਸ ਚਾਹ ਨੂੰ ਪੀਣ ਨਾਲ ਆਲਸ, ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਸਰੀਰ ਦਾ ਊਰਜਾ ਪੱਧਰ ਵਧਦਾ ਹੈ।
ਘਿਓ ਮਿਲਾ ਕੇ ਚਾਹ ਪੀਣ ਨਾਲ ਸਰੀਰ ਦੀ ਇਮਿਊਨਿਟੀ ਪਾਵਰ ਮਜ਼ਬੂਤ ਹੁੰਦੀ ਹੈ। ਬਦਲਦੇ ਮੌਸਮ ਦਾ ਸਰੀਰ 'ਤੇ ਕੋਈ ਅਸਰ ਨਹੀਂ ਹੁੰਦਾ। ਇਮਿਊਨਿਟੀ ਵਧਣ ਨਾਲ ਸਰੀਰ ਮੌਸਮੀ ਬਿਮਾਰੀਆਂ ਨਾਲ ਲੜਨ ਲਈ ਤਿਆਰ ਰਹਿੰਦਾ ਹੈ।