ਖ਼ਾਲੀ ਪੇਟ ਪੀਓ 1 ਗਿਲਾਸ ਜ਼ੀਰਾ-ਗੁੜ ਦਾ ਚਮਤਕਾਰੀ ਪਾਣੀ
ਆਓ ਤੁਹਾਨੂੰ ਦੱਸਦੇ ਹਾਂ ਕਿ ਜ਼ੀਰੇ ਤੇ ਗੁੜ ਨਾਲ ਬਣਿਆ 1 ਗਿਲਾਸ ਪਾਣੀ ਤੁਹਾਨੂੰ ਕਿੰਨਾ ਬਿਮਾਰੀਆਂ ਤੋਂ ਬਚਾਅ ਸਕਦਾ ਹੈ।
Download ABP Live App and Watch All Latest Videos
View In Appਅਕਸਰ ਔਰਤਾਂ ਨੂੰ ਪੀਰੀਅਡਜ਼ ਦੌਰਾਨ ਕਾਫ਼ੀ ਤੇਜ਼ ਦਰਦ 'ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ ਵਿਚ 1 ਗਿਲਾਸ ਗੁੜ ਤੇ ਜ਼ੀਰਾ ਦਾ ਪਾਣੀ ਤੁਹਾਡੀ ਇਸ ਸਮੱਸਿਆ ਨੂੰ ਛੂ-ਮੰਤਰ ਕਰ ਸਕਦਾ ਹੈ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਅਨਿਯਮਤ ਪੀਰੀਅਡ ਤੇ ਪੈਰਾਂ, ਪਿੱਠ ਤੇ ਲੱਕ ਦਰਦ ਦੀ ਸ਼ਿਕਾਇਤ ਤੋਂ ਵੀ ਗੁੜ ਤੇ ਜ਼ੀਰਾ ਪਾਣੀ ਨਿਜਾਤ ਦਿਵਾ ਸਕਦਾ ਹੈ।
ਸਰੀਰ 'ਚ ਖ਼ੂਨ ਦੀ ਕਮੀ ਕਾਰਨ ਹੋਣ ਵਾਲੀ ਬਿਮਾਰੀ ਐਨੀਮੀਆ ਲਈ ਜ਼ੀਰਾ ਤੇ ਗੁੜ ਦਾ ਪਾਣੀ ਕਾਫ਼ੀ ਫਾਇਦੇਮੰਦ ਹੁੰਦਾ ਹੈ। ਜ਼ੀਰਾ ਪਾਣੀ ਸਰੀਰ 'ਚ ਖ਼ੂਨ ਦੀ ਘਾਟ ਪੂਰੀ ਕਰਦਾ ਹੈ।
ਜ਼ਿਆਦਾਤਰ ਲੋਕ ਪੇਟ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਜਾਂ ਤਾਂ ਉਨ੍ਹਾਂ ਦਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਜਾਂ ਫਿਰ ਅਫਰੇਵਾਂ ਰਹਿੰਦਾ ਹੈ। ਜਿਵੇਂ ਕਬਜ਼, ਐਸੀਡਿਟੀ-ਗੈਸ, ਪੇਟ ਫੁੱਲਣਾ, ਪੇਟ ਸਾਫ਼ ਨਾ ਹੋਣਾ, ਪੇਟ 'ਚ ਜਲਨ ਤੇ ਦਰਦ ਆਦਿ। ਅਜਿਹੇ ਵਿਚ ਜੇਕਰ ਤੁਸੀਂ ਜ਼ੀਰਾ ਤੇ ਗੁੜ ਦੇ ਪਾਣੀ ਦਾ 1 ਗਿਲਾਸ ਤੁਹਾਨੂੰ ਰਾਹਤ ਦੇ ਸਕਦਾ ਹੈ।
ਜ਼ੀਰਾ ਦੇ ਗੁੜ ਨਾਲ ਬਣੇ ਪਾਣੀ 'ਚ ਗੁਣ ਹੁੰਦੇ ਹਨ ਜਿਹੜੇ ਤੁਹਾਡੇ ਸਰੀਰ ਨੂੰ ਡਿਟਾਕਸ ਕਰਨ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ 'ਚ ਮਦਦ ਕਰਦਾ ਹੈ। ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਨੂੰ ਇਹ ਡਰਿੰਕ ਜ਼ਰੂਰ ਲੈਣੀ ਚਾਹੀਦੀ ਹੈ, ਕਿਉਂਕਿ ਇਹ ਤੁਹਾਨੂੰ ਵਾਇਰਲ ਫੀਵਰ ਤੇ ਇਨਫੈਕਸ਼ਨ ਤੋਂ ਬਚਾਉਣ 'ਚ ਮਦਦ ਕਰ ਸਕਦੀ ਹੈ।
ਜੇਕਰ ਤੁਸੀਂ ਵੀ ਕੰਮ ਕਾਰਨ ਜਾਂ ਫਿਰ ਤੁਹਾਡਾ ਵੀ ਹਮੇਸ਼ਾ ਸਿਰ ਭਾਰੀ ਰਹਿੰਦਾ ਹੈ ਤਾਂ ਤੁਸੀਂ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਤੁਸੀਂ ਗੁੜ ਤੇ ਜ਼ੀਰਾ ਦਾ ਪਾਣੀ ਬਣਾ ਕੇ ਪੀਓ, ਇਹ ਸਿਰਦਰਦ ਦੀ ਦਵਾਈ ਦੇ ਰੂਪ 'ਚ ਕੰਮ ਕਰੇਗਾ। ਸਿਰਦਰਦ ਹੋਵੇ ਜਾਂ ਬੁਖਾਰ, ਇਹ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੇਤੀ ਛੁਟਕਾਰਾ ਦਿਵਾਉਣ 'ਚ ਮਦਦ ਕਰੇਗਾ।
ਇਸ ਨੂੰ ਬਣਾਉਣ ਲਈ ਤੁਸੀਂ ਇਕ ਗਿਲਾਸ ਪਾਣੀ ਗਰਮ ਕਰ ਲਓ। ਇਸ ਤੋਂ ਬਾਅਦ ਤੁਸੀਂ ਇਸ ਵਿਚ ਗੁੜ ਦਾ ਇਕ ਟੁਕੜਾ ਤੇ ਇਕ ਚਮਚ ਜ਼ੀਰਾ ਪਾਓ। ਇਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ ਤੇ ਫਿਰ ਥੋੜ੍ਹਾ ਠੰਢਾ ਹੋਣ 'ਤੇ ਪੀ ਲਓ। ਤੁਸੀਂ ਇਸ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਓ।