Dengue Fever: ਡੇਂਗੂ ਦਾ ਮੱਛਰ ਸਿਰਫ ਗੋਡਿਆਂ ਤੋਂ ਹੇਠਾਂ ਹੀ ਕੱਟਦਾ? ਜਾਣੋ ਕੀ ਕਹਿੰਦੇ ਮਾਹਰ
ਜੇਕਰ ਡੇਂਗੂ ਦਾ ਮੱਛਰ ਕਿਸੇ ਨੂੰ ਕੱਟ ਲਵੇ ਤਾਂ ਇਸ ਦੇ ਲੱਛਣ 2-3 ਦਿਨਾਂ ਵਿੱਚ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ। ਡੇਂਗੂ ਦੇ ਮੱਛਰ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਹਨ। ਜਿਵੇਂ ਕਿ ਇਹ ਦਿਨ ਵੇਲੇ ਕੱਟਦਾ ਹੈ? ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਇਹ ਸਿਰਫ਼ ਪੈਰ ਵਿੱਚ ਹੀ ਕੱਟਦਾ ਹੈ। ਹੁਣ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਕਿੰਨੀ ਸੱਚਾਈ ਹੈ, ਇਹ ਜਾਣਨ ਲਈ ਅਸੀਂ ਕਈ ਲੇਖਾਂ ਅਤੇ ਖੋਜਾਂ ਰਾਹੀਂ ਇਸ ਸਵਾਲ ਦਾ ਸਹੀ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਹੈ।
Download ABP Live App and Watch All Latest Videos
View In Appਡੇਂਗੂ ਦੀ ਲਾਗ ਜਾਂ ਡੇਂਗੂ ਦਾ ਬੁਖਾਰ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਬਰਸਾਤ ਦੇ ਮੌਸਮ ਦੌਰਾਨ ਕਈ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਇਹ ਮੱਛਰ ਪੈਦਾ ਹੋਣ ਲੱਗ ਜਾਂਦਾ ਹੈ। ਡੇਂਗੂ ਦੇ ਬੁਖਾਰ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਮਰੀਜ਼ ਦੇ ਪਲੇਟਲੇਟ ਕਾਉਂਟ ਘਟਣ ਲੱਗ ਜਾਂਦੇ ਹਨ। ਜਿਸ ਕਾਰਨ ਮਰੀਜ਼ ਦੀ ਹਾਲਤ ਗੰਭੀਰ ਹੋਣ ਲੱਗ ਪੈਂਦੀ ਹੈ।
ਡੇਂਗੂ ਦੇ ਮੱਛਰ ਬਾਰੇ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਡੇਂਗੂ ਦਾ ਮੱਛਰ ਜ਼ਿਆਦਾਤਰ ਦਿਨ ਵੇਲੇ ਕੱਟਦਾ ਹੈ। ਇਸ ਤੋਂ ਇਲਾਵਾ ਕੁਝ ਹੱਦ ਤੱਕ ਇਹ ਵੀ ਕਿਹਾ ਗਿਆ ਹੈ ਕਿ ਡੇਂਗੂ ਦਾ ਮੱਛਰ ਬਹੁਤ ਉੱਚਾਈ ਤੱਕ ਉੱਡ ਨਹੀਂ ਸਕਦਾ। ਇਹ ਮੱਛਰ ਤੁਹਾਡੇ ਗੋਡਿਆਂ ਤੋਂ ਥੱਲੇ-ਥੱਲੇ ਤੱਕ ਹੀ ਉੱਡ ਸਕਦਾ ਹੈ। ਕਈ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਡੇਂਗੂ ਦਾ ਮੱਛਰ ਸਭ ਤੋਂ ਵੱਧ ਦਿਨ ਵੇਲੇ ਜਾਂ ਸਵੇਰ ਵੇਲੇ ਕੱਟਦਾ ਹੈ। ਇਹ ਸੂਰਜ ਡੁੱਬਣ ਤੋਂ ਪਹਿਲਾਂ ਕਹਿਰ ਮਚਾ ਸਕਦੇ ਹਨ।
ਡੇਂਗੂ ਦਾ ਬੁਖਾਰ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਪਰ ਇਸ ਨਾਲ ਜੁੜੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਹਰ ਸਾਲ ਕਰੀਬ 40 ਕਰੋੜ ਲੋਕ ਡੇਂਗੂ ਦਾ ਸ਼ਿਕਾਰ ਹੁੰਦੇ ਹਨ। ਜੇਕਰ ਡੇਂਗੂ ਦਾ ਮੱਛਰ ਇੱਕ ਵਾਰ ਕੱਟਦਾ ਹੈ ਤਾਂ ਇਸ ਦੇ ਲੱਛਣ 2-3 ਦਿਨਾਂ ਵਿੱਚ ਦਿਖਾਈ ਦਿੰਦੇ ਹਨ। ਕੁਝ ਰਿਪੋਰਟਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਏਡੀਜ਼ ਮੱਛਰ ਜ਼ਿਆਦਾਤਰ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ। ਪਰ ਇਸ ਗੱਲ ਵਿੱਚ ਪੂਰੀ ਤਰ੍ਹਾਂ ਸੱਚਾਈ ਨਹੀਂ ਹੈ ਕਿ ਇਹ ਮੱਛਰ ਦਿਨ ਵੇਲੇ ਹੀ ਕੱਟਦੇ ਹਨ। ਡੇਂਗੂ ਦਾ ਮੱਛਰ ਰਾਤ ਨੂੰ ਵੀ ਕੱਟ ਸਕਦਾ ਹੈ। ਜੇਕਰ ਤੁਹਾਡੇ ਘਰ ਜਾਂ ਕਮਰੇ 'ਚ ਜ਼ਿਆਦਾ ਰੌਸ਼ਨੀ ਹੈ ਤਾਂ ਇਹ ਰਾਤ ਵੇਲੇ ਵੀ ਕੱਟ ਸਕਦਾ ਹੈ।
ਜਦੋਂ ਤੁਸੀਂ ਬਾਹਰ ਜਾਂਦੇ ਹੋ, ਤਾਂ ਪੂਰੀ ਬਾਹਾਂ ਵਾਲੇ ਕੱਪੜੇ ਪਾ ਕੇ ਬਾਹਰ ਜਾਓ। ਖਾਸ ਤੌਰ 'ਤੇ ਸਵੇਰੇ ਅਤੇ ਸ਼ਾਮ ਨੂੰ ਪੂਰੀ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ।
ਜੇਕਰ ਤੁਹਾਨੂੰ ਬਦਲਦੇ ਮੌਸਮ ਕਾਰਨ ਬੁਖਾਰ ਹੋ ਰਿਹਾ ਹੈ ਤਾਂ ਇਹ ਨਾ ਹੋਵੇ ਕਿ ਤੁਸੀਂ ਆਪ ਹੀ ਦਵਾਈਆਂ ਲੈ ਕੇ ਖਾਂਦੇ ਰਹੋ। ਅਜਿਹੇ ਬੁਖਾਰ ਵਿੱਚ ਤੁਹਾਨੂੰ ਡਾਕਟਰ ਦੀ ਸਲਾਹ ਲੈ ਕੇ ਦਵਾਈ ਖਾਣੀ ਚਾਹੀਦੀ ਹੈ।