Health: ਲਗਾਤਾਰ ਹੋ ਰਹੇ ਸਰਦੀ-ਬੁਖਾਰ ਤੋਂ ਹੋ ਪਰੇਸ਼ਾਨ, ਤਾਂ ਹੋ ਸਕਦੀ ਆਹ ਜਾਨਲੇਵਾ ਬਿਮਾਰੀ, ਇਦਾਂ ਕਰੋ ਲੱਛਣਾਂ ਦੀ ਪਛਾਣ
ਉੜੀਸਾ ਵਿੱਚ ਡਿਪਥੀਰੀਆ ਇਨਫੈਕਸ਼ਨ ਨੇ ਲੋਕਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਇਸ ਨਾਲ ਲੋਕਾਂ ਦੀ ਚਿੰਤਾ ਵੱਧ ਗਈ ਹੈ। ਪਿਛਲੇ ਕੁਝ ਹਫਤਿਆਂ 'ਚ ਪੂਰੇ ਸੂਬੇ 'ਚ ਇਸ ਬਿਮਾਰੀ ਨਾਲ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਇਸ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਲਾਗ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਟੀਕਾਕਰਨ ਮੁਹਿੰਮ ਚਲਾਈ ਹੈ। ਡਿਪਥੀਰੀਆ ਨਾਲ ਜੁੜੀਆਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਜੇਕਰ ਤੁਸੀਂ ਉੜੀਸਾ ਜਾਣ ਦੀ ਯੋਜਨਾ ਬਣਾ ਰਹੇ ਹੋ।
Download ABP Live App and Watch All Latest Videos
View In Appਡਿਪਥੀਰੀਆ ਇੱਕ ਗੰਭੀਰ ਅਤੇ ਖ਼ਤਰਨਾਕ ਬਿਮਾਰੀ ਹੈ ਜੋ ਕੋਰੀਨੇਬੈਕਟੀਰੀਅਮ ਡਿਪਥੀਰੀਆ ਨਾਮਕ ਬੈਕਟੀਰੀਆ ਕਰਕੇ ਹੁੰਦੀ ਹੈ। ਇਹ ਬੈਕਟੀਰੀਆ ਨੱਕ ਰਾਹੀਂ ਗਲੇ ਅਤੇ ਸਾਹ ਦੀ ਨਾਲੀ 'ਤੇ ਅਟੈਕ ਕਰਦਾ ਹੈ। ਇਸ ਤੋਂ ਬਾਅਦ ਇਹ ਸਰੀਰ ਵਿਚ ਜਾ ਕੇ ਇੱਕ ਜ਼ਹਿਰ ਛੱਡਦਾ ਹੈ, ਜੋ ਨਾਲ ਗਲੇ ਵਿੱਚ ਗ੍ਰੇ ਟਿਸ਼ੂ ਬਣਾਉਣ ਲੱਗ ਪੈਂਦਾ ਹੈ।
ਡਿਪਥੀਰੀਆ ਦੀ ਬਿਮਾਰੀ ਇੱਕ ਖ਼ਤਰਨਾਕ ਬਿਮਾਰੀ ਹੈ ਜੋ ਕੋਰੀਨੇਬੈਕਟੀਰੀਅਮ ਡਿਪਥੀਰੀਆ ਨਾਮਕ ਬੈਕਟੀਰੀਆ ਕਰਕੇ ਹੁੰਦੀ ਹੈ। ਇਸ ਦੇ ਸ਼ੁਰੂਆਤੀ ਲੱਛਣ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਸਾਹ ਚੜ੍ਹਨਾ, ਥਕਾਵਟ, ਨੱਕ ਵਿੱਚੋਂ ਲਗਾਤਾਰ ਪਾਣੀ ਆਉਣਾ।
ਡਿਪਥੀਰੀਆ ਦੇ ਲੱਛਣ ਸ਼ੁਰੂਆਤ ਵਿੱਚ ਬਹੁਤ ਹਲਕੇ ਦਿਖਾਈ ਦਿੰਦੇ ਹਨ। ਜੇਕਰ ਇਸ ਨੂੰ ਸਮੇਂ ਸਿਰ ਫੜ ਲਿਆ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੋ ਸਕਦਾ ਹੈ। ਇਸ ਤੋਂ ਇਲਾਵਾ, 5-10 ਪ੍ਰਤੀਸ਼ਤ ਮਾਮਲਿਆਂ ਵਿੱਚ ਵਧੇਰੇ ਗੰਭੀਰ ਲਾਗਾਂ ਤੋਂ ਬਚਿਆ ਜਾ ਸਕਦਾ ਹੈ, ਇਹ ਲਾਗ ਖਤਰਨਾਕ ਹੋ ਸਕਦੀ ਹੈ।
ਡਿਪਥੀਰੀਆ ਇੱਕ ਅਜਿਹੀ ਇਨਫੈਕਸ਼ਨ ਲਾਗ ਹੈ ਜੋ ਛੂਹਣ ਨਾਲ ਵੀ ਫੈਲਦੀ ਹੈ। ਇਹ ਇਨਫੈਕਸ਼ਨ ਉਦੋਂ ਵੀ ਹੁੰਦੀ ਹੈ, ਜਦੋਂ ਕੋਈ ਵਿਅਕਤੀ ਖੰਘਦਾ ਅਤੇ ਛਿੱਕਦਾ ਹੈ। ਉਦਾਹਰਣ ਵਜੋਂ, ਜੇਕਰ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਹੈ ਤਾਂ ਉਸ ਦੇ ਕੱਪੜੇ ਅਤੇ ਭਾਂਡਿਆਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ।