ਸਵੇਰੇ ਪੀਓ ਪੁਦੀਨੇ ਦਾ ਪਾਣੀ...ਸਰੀਰ ਨੂੰ ਡਿਟਾਕਸ ਕਰਨ ਤੋਂ ਲੈ ਕੇ ਕਬਜ਼ ਹੁੰਦੀ ਦੂਰ, ਜਾਣੋ ਪੀਣ ਦਾ ਸਹੀ ਢੰਗ
ਪੁਦੀਨਾ ਪਾਣੀ ਸਰੀਰ ਨੂੰ ਡਿਟਾਕਸ ਕਰਦਾ ਹੈ ਤੇ ਟਾਕਸਿਨਸ ਨੂੰ ਬਾਹਰ ਕੱਢਦਾ ਹੈ। ਇਹ ਲੀਵਰ ਨੂੰ ਹੈਲਦੀ ਰੱਖਣ 'ਚ ਮਦਦ ਕਰਦਾ ਹੈ, ਇਸ ਤੋਂ ਇਲਾਵਾ ਹਾਨੀਕਾਰਕ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ।
Download ABP Live App and Watch All Latest Videos
View In Appਪੁਦੀਨਾ ਦੇ ਪੱਤੇ ਪਾਚਣ ਤੰਤਰ ਨੂੰ ਸ਼ਾਂਤ ਕਰਦੇ ਹਨ ਤੇ ਗੈਸ, ਕਬਜ਼ ਤੇ ਪੇਟ ਫੁੱਲ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੇ ਹਨ। ਇਹ ਪਾਚਣ ਰਸਾਂ ਦੇ ਉਤਪਾਦਨ ਨੂੰ ਵਧਾ ਕੇ ਪਾਚਣ ਕਿਰਿਆ ਨੂੰ ਤੇਜ਼ ਕਰਦਾ ਹੈ।
ਪੁਦੀਨੇ ਦੀ ਤਾਜ਼ਗੀ ਤੁਹਾਡੇ ਦਿਨ ਦੀ ਸ਼ੁਰੂਆਤ ਨੂੰ ਤਰੋਤਾਜ਼ਾ ਬਣਾਉਂਦੀ ਹੈ। ਇਸ ਦਾ ਤਾਜ਼ਗੀ ਭਰਪੂਰ ਸੁਆਦ ਅਤੇ ਖੁਸ਼ਬੂ ਮਾਨਸਿਕ ਅਤੇ ਸਰੀਰਕ ਊਰਜਾ ਨੂੰ ਵਧਾਉਂਦੀ ਹੈ।
ਸਵੇਰੇ ਪੁਦੀਨਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਘੱਟ ਹੁੰਦੀ ਹੈ। ਹਾਈਡ੍ਰੇਸ਼ਨ ਅੰਤੜੀਆਂ ਦੇ ਸੁਚਾਰੂ ਤੌਰ ਤੋਂ ਕੰਮ ਕਰਨ ਲਈ ਜ਼ਰੂਰੀ ਹੈ।
ਪੁਦੀਨਾ ਪਾਣੀ ਬਣਾਉਣਾ ਬਹੁਤ ਹੀ ਆਸਾਨ ਹੈ। ਇੱਕ ਗਿਲਾਸ ਪਾਣੀ ਲਓ ਤੇ ਇਸ ਨੂੰ ਰਾਤ ਭਰ ਲਈ ਫਰਿਜ ਵਿੱਚ ਰੱਖ ਦਿਓ ਤਾਂ ਕਿ ਇਹ ਠੰਡਾ ਹੋ ਜਾਵੇ। ਸਵੇਰੇ-ਸਵੇਰੇ ਇਸ ਪਾਣੀ ਵਿਚ ਪੁਦੀਨੇ ਦੇ ਪੱਤੇ ਪਾਓ। ਤੁਸੀਂ ਇਸ ਵਿਚ ਇਕ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ਜਿਸ ਨਾਲ ਇਸ ਦਾ ਸੁਆਦ ਹੋਰ ਵੀ ਵਧ ਜਾਵੇਗਾ ਤੇ Vitamin C ਦੀ ਮਾਤਰਾ ਵੀ ਵੱਧ ਜਾਵੇਗੀ। ਇਸ ਘਲ ਨੂੰ ਚੰਗੀ ਤਰ੍ਹਾਂ ਤੋਂ ਮਿਲਾਓ ਤੇ ਤੁਰੰਤ ਪੀ ਲਓ।