Health Tips: ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰੋ ਆਹ ਚੀਜਾਂ, ਦਿਮਾਗ ਰਹੂ ਤਰੋਤਾਜ਼ਾ
ਇਸ ਕਾਰਨ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਕੋਈ ਵੀ ਗੱਲ ਯਾਦ ਕਰਨ ਵਿੱਚ ਸਮਾਂ ਲੱਗਦਾ ਹੈ ਤੇ ਕੰਮ ਵਿੱਚ ਵੀ ਮਨ ਨਹੀਂ ਲੱਗਦਾ ਹੈ।
Download ABP Live App and Watch All Latest Videos
View In Appਆਪਣੇ ਦਿਮਾਗ ਨੂੰ ਤਰੋਤਾਜ਼ਾ ਰੱਖਣ ਲਈ ਤੁਸੀਂ ਹਮੇਸ਼ਾ ਖੁਸ਼ ਰਹੋ। ਕਿਉਂਕਿ ਖੁਸ਼ ਰਹਿਣ ਨਾਲ ਸਾਡਾ ਸੁਭਾਅ ਵੀ ਖੁਸ਼ਨੁਮਾ ਰਹਿੰਦਾ ਹੈ।
ਹਰ ਦਿਨ ਯੋਗਾਸਨ ਅਤੇ ਸੈਰ ਕਰਨ ਨਾਲ ਸਰੀਰ ਤੇ ਦਿਮਾਗ ਵਿੱਚ ਆਕਸੀਜਨ ਦਾ ਪ੍ਰਵਾਹ ਤੇਜ਼ ਹੁੰਦਾ ਹੈ ਜੋ ਤੁਹਾਡੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਹੁੰਦਾ ਹੈ।
ਆਪਣੇ ਖਾਣ ਪੀਣ ਵਿੱਚ ਸਬਜ਼ੀਆਂ ਦੀ ਮਾਤਰਾ ਵਧਾ ਦਿਉ। ਜਿਆਦਾਤਰ ਹਰੀਆਂ ਸਬਜ਼ੀਆਂ ਖਾਓ। ਇਸ ਨਾਲ ਵੀ ਤੁਸੀਂ ਤੰਦਰੁਸਤ ਰਹਿ ਸਕਦੇ ਹੋ।
ਅਖਰੋਟ (ਅਖਰੋਟ) ਵਿੱਚ ਓਮੇਗਾ-3 ਫੈਟੀ ਐਸਿਡ ਦੀ ਮਾਤਰਾ ਦੀ ਪਾਈ ਜਾਂਦੀ ਹੈ ਜੋ ਦਿਮਾਗ ਨੂੰ ਬਿਹਤਰ ਬਣਾਉਣ ਅਤੇ ਯਾਦਦਾਸ਼ਤ ਵਧਾਉਣ ਵਿੱਚ ਫਾਇਦੇਮੰਦ ਹੈ।
ਦਿਮਾਗ ਨੂੰ ਤੇਜ਼ ਬਣਾਉਣ ਲਈ ਤੁਹਾਨੂੰ ਆਪਣੀ ਡਾਇਟ ਵਿੱਚ ਦਹੀ ਵੀ ਸ਼ਾਮਲ ਕਰਨੀ ਚਾਹੀਦੀ ਹੈ। ਇਸ ਵਿੱਚ ਵਿਟਾਮਿਨ ਬੀ12, ਸੇਲੇਨਿਅਮ ਅਤੇ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ।
ਰਾਤ ਨੂੰ ਜਲਦੀ ਸੌਂਣ ਅਤੇ ਸਵੇਰੇ ਜਲਦੀ ਉੱਠਣ ਨਾਲ ਬਹੁਤ ਫਾਇਦੇ ਮਿਲਦੇ ਹਨ। ਇਸ ਨਾਲ ਦਿਮਾਗ ਵੀ ਤਰੋਤਾਜ਼ਾ ਰਹਿੰਦਾ ਹੈ।