White Bread Side Effects: ਚਿੱਟੀ ਬਰੈੱਡ ਖਾਣ ਨਾਲ ਸਰੀਰ ਨੂੰ ਹੁੰਦੇ ਇਹ ਨੁਕਸਾਨ

ਇਸ 'ਚ ਜ਼ਿਆਦਾ ਮਾਤਰਾ 'ਚ ਕਾਰਬੋਹਾਈਡ੍ਰੇਟ, ਸੋਡੀਅਮ ਅਤੇ ਗਲੂਟੇਨ ਮਿਲਿਆ ਹੁੰਦਾ ਹੈ। ਜਿਸ ਨਾਲ ਸਰੀਰ 'ਚ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਇਸ 'ਚ ਬਹੁਤ ਜ਼ਿਆਦਾ ਮਾਤਰਾ 'ਚ ਮੈਦਾ ਹੁੰਦਾ ਹੈ ਜੋ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦਾ ਹੈ।
Download ABP Live App and Watch All Latest Videos
View In App
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਕੋਈ ਵੀ ਆਪਣਾ ਭਾਰ ਘੱਟ ਕਰਨਾ ਚਾਹੁੰਦਾ ਹੈ ਉਨ੍ਹਾਂ ਨੂੰ ਚਿੱਟੀ ਬਰੈੱਡ ਨੂੰ ਆਪਣੀ ਡਾਈਟ 'ਚੋਂ ਹਟਾ ਦੇਣਾ ਚਾਹੀਦਾ ਹੈ। ਨਾਲ ਹੀ ਜੇ ਸ਼ੂਗਰ ਘੱਟ ਹੋਣ ਜਾਂ ਵਧਣ 'ਤੇ ਅਤੇ ਕੋਲੈਸਟਰੋਲ ਵੀ ਵੱਧਣ ਲਗੇ ਤਾਂ ਇਸ ਦੀ ਵਰਤੋ ਨਹੀਂ ਕਰਨੀ ਚਾਹੀਦੀ।

ਜ਼ਿਆਦਾਤਰ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ ਪਰ ਵਾਈਟ ਬਰੈੱਡ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦੀ ਹੈ ਇਹ ਸਿਹਤ 'ਤੇ ਮਾੜਾ ਪ੍ਰਭਾਅ ਪਾਉਂਦੀ ਹੈ। ਵ੍ਹਾਈਟ ਬਰੈੱਡ 'ਚ ਹਾਈ ਫਾਈਵਰ ਉਨ੍ਹੀਂ ਮਾਤਰਾ 'ਚ ਨਹੀਂ ਮਿਲਦਾ ਜਿਨ੍ਹਾਂ ਹੋਲ ਗ੍ਰੇਨ ਬਰੈੱਡ ਅਤੇ ਬ੍ਰਾਊਨ ਬਰੈੱਡ ਨਾਲ ਮਿਲਦਾ ਹੈ।
ਇਸ ਨੂੰ ਖਾਣ ਦੇ ਬਾਅਦ ਸ਼ੂਗਰ ਲੇਵਲ ਅਤੇ ਇੰਸੁਲਿਨ ਤੇਜ਼ੀ ਨਾਲ ਵਧਦਾ ਹੈ ਅਤੇ ਘੱਟ ਹੁੰਦਾ ਹੈ ਇਸਦਾ ਲੇਵਲ ਘੱਟ ਹੋਣ ਦੇ ਕਾਰਨ ਭੁੱਖ ਲਗਦੀ ਹੈ ਅਤੇ ਫਿਰ ਅਸੀਂ ਕੁੱਝ ਖਾ ਲੈਂਦੇ ਹਾਂ। ਇਸ ਕਾਰਨ ਮੋਟਾਪਾ ਵਧਦਾ ਹੈ।
ਬਰੈੱਡ 'ਚ ਹਾਈ ਲੇਵਲ ਦਾ ਸੋਡੀਅਮ ਹੁੰਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਅਤੇ ਹਾਰਟ ਦੀ ਬਿਮਾਰੀ ਨੂੰ ਵਧਾਉਂਦਾ ਹੈ ਜਿਨ੍ਹਾਂ ਲੋਕਾਂ ਨੂੰ ਬਰੈੱਡ ਖਾਣ ਦੀ ਆਦਤ ਹੁੰਦੀ ਹੈ ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਸਰੀਰ 'ਚ ਕਿੰਨਾਂ ਜ਼ਿਆਦਾ ਲੂਣ ਇੱਕਠਾ ਹੋ ਚੁੱਕਿਆ ਹੈ।
ਰੋਜ਼ਾਨਾ ਚਿੱਟੀ ਬ੍ਰੈੱਡ ਖਾਣ ਨਾਲ ਕਬਜ਼ ਹੋ ਸਕਦੀ ਹੈ। ਇਸ ਬ੍ਰੈੱਡ 'ਚ ਗਲੂਟਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਲੀਵਰ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਂਦੇ ਹੋ ਤਾਂ ਤੁਹਾਨੂੰ ਪੇਟ ਦਰਦ, ਦਸਤ ਆਦਿ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।