Effect Of Expired Medicine : ਜਾਣੋ ਮਿਆਦਪੁੱਗੀ ਦਵਾਈ ਖਾਣ ਨਾਲ ਸਰੀਰ 'ਤੇ ਕੀ ਹੁੰਦੈ ਅਸਰ, ਕਿਵੇਂ ਕਰ ਸਕਦੇ ਬਚਾਅ
ਅਸੀਂ ਹਮੇਸ਼ਾ ਕਿਸੇ ਵੀ ਵਸਤੂ ਨੂੰ ਲੈਣ ਤੋਂ ਪਹਿਲਾਂ ਉਸ ਦੀ ਮਿਆਦ ਪੁੱਗਣ ਦੀ ਮਿਤੀ ਦੀ ਜਾਂਚ ਕਰਦੇ ਹਾਂ। ਹਰ ਵਸਤੂ 'ਤੇ ਦੋ ਤਰ੍ਹਾਂ ਦੀਆਂ ਡੇਟਸ ਲਿਖੀਆਂ ਹੁੰਦੀਆਂ ਹਨ।
Download ABP Live App and Watch All Latest Videos
View In Appਚਾਹੇ ਉਹ ਦਵਾਈ ਹੋਵੇ ਜਾਂ ਦੁੱਧ, ਬਰੈੱਡ। ਇੱਕ ਉਤਪਾਦ ਦੇ ਨਿਰਮਾਣ ਦੀ ਮਿਤੀ ਅਰਥਾਤ ਬਣਨ ਦੀ ਮਿਤੀ ਅਤੇ ਦੂਜਾ ਇਸਦੀ ਮਿਆਦ ਪੁੱਗਣ ਦੀ ਮਿਤੀ ਲਿਖੀ ਜਾਂਦੀ ਹੈ।
ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਘਰ ਵਿੱਚ ਰੱਖੀ ਦਵਾਈ ਦੀ ਮਿਆਦ ਪੁੱਗਣ ਦੀ ਜਾਂਚ ਕੀਤੇ ਬਿਨਾਂ ਹੀ ਖਾ ਲੈਂਦੇ ਹਨ।
ਮੈਨੂਫੈਕਚਰਿੰਗ ਕੰਪਨੀ (Manufacturing Company) ਦੁਆਰਾ ਦਵਾਈ ਜਾਂ ਕਿਸੇ ਵੀ ਖਾਣ ਵਾਲੀ ਚੀਜ਼ 'ਤੇ ਮਿਆਦ ਪੁੱਗਣ ਦੀ ਤਾਰੀਖ ਦਿੱਤੀ ਜਾਂਦੀ ਹੈ।
ਇਸ ਦਾ ਮਤਲਬ ਹੈ ਕਿ ਇਸ ਮਿਤੀ ਦੀ ਸਮਾਪਤੀ ਤੋਂ ਬਾਅਦ ਉਤਪਾਦਕ ਦੀ ਉਤਪਾਦ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ। ਯਾਨੀ ਉਤਪਾਦ ਦੇ ਪ੍ਰਭਾਵ ਦੀ ਹੁਣ ਕੰਪਨੀ ਦੁਆਰਾ ਗਾਰੰਟੀ ਨਹੀਂ ਦਿੱਤੀ ਜਾ ਰਹੀ ਹੈ।
ਹਾਲਾਂਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਉਤਪਾਦ ਮਿਆਦ ਪੁੱਗਣ ਦੀ ਮਿਤੀ ਤੋਂ ਬਾਅਦ ਜ਼ਹਿਰ ਬਣ ਗਿਆ ਹੈ। ਹਾਂ ਇਹ ਹੁਣ ਪਹਿਲਾਂ ਵਾਂਗ ਪ੍ਰਭਾਵਸ਼ਾਲੀ ਨਹੀਂ ਰਹੇਗਾ।
ਡਾਕਟਰ ਦੀ ਸਲਾਹ ਹੈ ਕਿ ਐਕਸਪਾਇਰੀ ਡੇਟ ਵਾਲੀਆਂ ਦਵਾਈਆਂ ਨਾ ਲਈਆਂ ਜਾਣ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਜੇਕਰ ਤੁਸੀਂ ਗਲਤੀ ਨਾਲ ਐਕਸਪਾਇਰੀ ਡੇਟ ਵਾਲੀ ਦਵਾਈ ਖਾ ਲਈ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਕੁਝ ਰਿਪੋਰਟਾਂ ਦੇ ਅਨੁਸਾਰ ਕੁਝ ਠੋਸ ਦਵਾਈਆਂ ਜਿਵੇਂ ਕੈਪਸੂਲ, ਗੋਲੀਆਂ (Capsules, tablets) ਮਿਆਦ ਪੁੱਗਣ ਦੀ ਮਿਤੀ ਤੋਂ ਕੁਝ ਦਿਨ ਬਾਅਦ ਕੰਮ ਕਰਦੀਆਂ ਹਨ
ਪਰ ਲਿਕੁਡ ਜਾਂ ਤਰਲ ਦਵਾਈਆਂ ਮਿਆਦ ਪੁੱਗਣ ਦੀ ਮਿਤੀ ਤੋਂ ਅੱਗੇ ਕੰਮ ਨਹੀਂ ਕਰਦੀਆਂ। ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।