Booty Yoga: ਭਾਰ ਘੱਟ ਕਰਨਾ ਤੇ ਬਾਡੀ ਨੂੰ ਕਰਨਾ ਚਾਹੁੰਦੇ ਡਿਟੋਕਸ, ਰੋਜ਼ ਕਰੋ ਇਹ ਯੋਗ, ਫਿਰ ਵੇਖੋ ਚਮਤਕਾਰ
ਅਸੀਂ ਸਦੀਆਂ ਤੋਂ ਆਪਣੇ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਯੋਗ ਦਾ ਸਹਾਰਾ ਲੈ ਰਹੇ ਹਾਂ। ਸਮੇਂ ਦੇ ਨਾਲ ਯੋਗ ਦੇ ਢੰਗ ਵੀ ਬਦਲ ਗਏ ਹਨ। ਅਜਿਹਾ ਹੀ ਇੱਕ ਬਦਲਾਅ ਬੂਟੀ ਯੋਗਾ ਹੈ, ਜੋ ਤੰਦਰੁਸਤੀ ਲਈ ਪਰਫੈਕਟ ਮੰਨਿਆ ਜਾਂਦਾ ਹੈ।
Download ABP Live App and Watch All Latest Videos
View In Appਬੂਟੀ ਯੋਗਾ ਇੱਕ ਤਰ੍ਹਾਂ ਦਾ ਯੋਗਾ ਅਤੇ ਕਸਰਤ ਦਾ ਸੰਯੋਜਨ ਹੈ। ਇਸ ਨੂੰ ਕਰਨ ਨਾਲ ਇੱਕ ਵਾਰ ਵਿੱਚ 200 ਤੋਂ 300 ਕੈਲੋਰੀਜ਼ ਬਰਨ ਹੋ ਸਕਦੀਆਂ ਹਨ। ਇਹ ਭਾਰ ਘਟਾਉਣ ਵਿੱਚ ਮਦਦਗਾਰ ਹੈ। ਇੰਨਾ ਹੀ ਨਹੀਂ ਬਾਡੀ ਡਿਟਾਕਸ 'ਚ ਵੀ ਇਸ ਦਾ ਕੋਈ ਹੱਲ ਨਹੀਂ ਹੈ।
ਬੂਟੀ ਇੱਕ ਮਰਾਠੀ ਸ਼ਬਦ ਹੈ। ਇਸ ਦਾ ਅਰਥ ਹੈ ‘ਕਿਸੇ ਛੁਪੇ ਹੋਏ ਰੋਗ ਦਾ ਇਲਾਜ’। ਇਸ ਦੀ ਮਦਦ ਨਾਲ ਅੰਦਰ ਦੀ ਊਰਜਾ, ਤਾਕਤ ਅਤੇ ਆਤਮ-ਵਿਸ਼ਵਾਸ ਹਾਸਲ ਕਰ ਸਕਦੇ ਹੋ। ਇਸ ਯੋਗਾ ਨੂੰ ਨਿਯਮਿਤ ਤੌਰ 'ਤੇ ਕਰਨ ਨਾਲ ਸਰੀਰ 'ਚ ਲਚਕੀਲਾਪਨ ਆਉਂਦਾ ਹੈ।
ਇਸ ਨੂੰ ਕਾਰਡੀਓਵੈਸਕੁਲਰ ਸਿਹਤ ਲਈ ਵੀ ਵਧੀਆ ਯੋਗ ਮੰਨਿਆ ਜਾਂਦਾ ਹੈ। ਬੂਟੀ ਯੋਗਾ, ਜੋ ਕਿ ਉੱਚ ਤੀਬਰਤਾ ਵਾਲੇ ਕਸਰਤ ਯੋਗਾ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਬੂਟੀ ਯੋਗ ਵਿੱਚ ਰਵਾਇਤੀ ਯੋਗਾ, ਟ੍ਰਾਈਬਲ ਡਾਂਸ, ਜੰਪਿੰਗ ਅਤੇ ਹਾਈ ਇਨਟੈਨਸਿਟੀ ਵਾਲੇ ਕਦਮ ਸ਼ਾਮਲ ਹੁੰਦੇ ਹਨ।
ਬੂਟੀ ਯੋਗਾ ਤੇਜ਼ੀ ਨਾਲ ਕੈਲੋਰੀ ਬਰਨ ਕਰਕੇ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਬੂਟੀ ਯੋਗਾ ਵਿੱਚ ਡਾਂਸ ਅਤੇ ਸੰਗੀਤ ਨਾਲ ਤਣਾਅ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ। ਬੂਟੀ ਯੋਗਾ ਕਰਨ ਲਈ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਅਜਿਹੇ 'ਚ ਕਾਫੀ ਪਸੀਨਾ ਆਉਂਦਾ ਹੈ। ਚਮੜੀ 'ਚ ਮੌਜੂਦ ਜ਼ਹਿਰੀਲੇ ਤੱਤ ਪਸੀਨੇ ਰਾਹੀਂ ਸਰੀਰ 'ਚੋਂ ਬਾਹਰ ਨਿਕਲ ਜਾਂਦੇ ਹਨ।
ਬੂਟੀ ਯੋਗਾ ਦਿਲ ਦੀ ਧੜਕਣ ਨੂੰ ਸੰਤੁਲਿਤ ਰੱਖਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ। ਜੇਕਰ ਤੁਸੀਂ ਕੋਰ ਸਟ੍ਰੈਂਥ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬੂਟੀ ਯੋਗਾ ਨਿਯਮਿਤ ਤੌਰ 'ਤੇ ਕਰਨਾ ਚਾਹੀਦਾ ਹੈ।