Forbidden combination: ਦੁੱਧ 'ਚ ਕਦੇ ਵੀ ਨਹੀਂ ਮਿਲਾਉਣੀਆਂ ਚਾਹੀਦੀਆਂ ਇਹ 4 ਚੀਜ਼ਾਂ
ਦੁੱਧ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਰ ਫਿਰ ਵੀ ਕਈ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ। ਅਸਲ, ਉਨ੍ਹਾਂ ਨੂੰ ਇਸ ਦਾ ਸਵਾਦ ਪਸੰਦ ਨਹੀਂ ਹੁੰਦਾ।
Download ABP Live App and Watch All Latest Videos
View In Appਦੁੱਧ 'ਚ ਹਲਦੀ, ਅਦਰਕ, ਦਾਲਚੀਨੀ ਜਾਂ ਇਲਾਇਚੀ ਆਦਿ ਮਿਲਾ ਕੇ ਇਸਦਾ ਸਵਾਦ ਬਦਲਿਆ ਜਾ ਸਕਦਾ ਅਤੇ ਇਸ ਦੇ ਅਣਗਿਣਤ ਫਾਇਦੇ ਵੀ ਹੁੰਦੇ ਹਨ। ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦੁੱਧ 'ਚ ਕਦੇ ਵੀ ਨਹੀਂ ਮਿਲਾ ਕੇ ਪੀਣਾ ਚਾਹੀਦਾ ਹੈ।
ਦੁੱਧ ਵਿੱਚ ਖੰਡ ਮਿਲਾਉਣਾ ਬਹੁਤ ਆਮ ਗੱਲ ਹੈ। ਬੱਚਿਆਂ ਨੂੰ ਦੁੱਧ ਪਿਲਾਉਂਦੇ ਸਮੇਂ ਚੀਨੀ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਦੋਂ ਦੁੱਧ ਵਿੱਚ ਖੰਡ ਨੂੰ ਜ਼ਿਆਦਾ ਮਿਲਾਇਆ ਜਾਂਦਾ ਹੈ, ਤਾਂ ਇਹ ਤੁਹਾਡੀ ਕੈਲਰੀ ਨੂੰ ਵਧਾਉਂਦਾ ਹੈ।
ਜੇਕਰ ਤੁਸੀਂ ਇਸ ਨੂੰ ਮਿੱਠਾ ਬਣਾਉਣਾ ਚਾਹੁੰਦੇ ਹੋ, ਤਾਂ ਸ਼ਹਿਦ ਜਾਂ ਸਟੀਵੀਆ ਵਰਗੇ ਕੁਦਰਤੀ ਮਿੱਠੇ ਦੀ ਵਰਤੋਂ ਕੀਤੀ ਜਾ ਸਕਦੀ ਹੈ
ਕੁਝ ਲੋਕ ਦੁੱਧ ਵਿੱਚ ਕੈਫੀਨ ਵੀ ਮਿਲਾਉਂਦੇ ਹਨ। ਉਹ ਦੁੱਧ ਨੂੰ ਚਾਹ ਜਾਂ ਕੌਫੀ ਦੇ ਰੂਪ ਵਿੱਚ ਲੈਂਦੇ ਹਨ। ਜਦਕਿ ਅਜਿਹਾ ਕਰਨਾ ਵੀ ਚੰਗਾ ਨਹੀਂ ਮੰਨਿਆ ਜਾਂਦਾ।
ਬੱਚੇ ਚਾਕਲੇਟ ਵਾਲਾ ਦੁੱਧ ਪੀਣਾ ਪਸੰਦ ਕਰਦੇ ਹਨ ਪਰ ਇਸ ਨਾਲ ਨਾਂ ਸਿਰਫ ਭਾਰ ਵਧਾਣ ਦਾ ਖਤਰਾ ਰਹਿੰਦੈ, ਸਗੋਂ ਕਈ ਹੋਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਆਰਟੀਫਿਸ਼ੀਅਲ ਮਿੱਠੇ ਦੀ ਨਿਯਮਤ ਵਰਤੋਂ ਸਿਹਤ ਲਈ ਚੰਗੀ ਨਹੀਂ ਮੰਨੀ ਜਾਂਦੀ। ਕੁਝ ਅਧਿਐਨਾਂ ਮੁਤਾਬਕ ਇਸ ਦਾ ਅੰਤੜੀਆਂ ਦੇ ਬੈਕਟੀਰੀਆ ਅਤੇ ਮੈਟਾਬੋਲਿਜ਼ਮ 'ਤੇ ਮਾੜਾ ਪ੍ਰਭਾਵ ਪੈਂਦਾ ਹੈ।