Green Tea Benefits: ਕੀ ਖਾਣਾ ਖਾਣ ਤੋਂ ਬਾਅਦ ਗ੍ਰੀਨ ਟੀ ਪੀਣ ਨਾਲ ਘੱਟ ਹੁੰਦਾ ਹੈ ਭਾਰ? ਜਾਣੋ ਕੀ ਹੈ ਸੱਚਾਈ
ਗ੍ਰੀਨ ਟੀ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਤੁਹਾਨੂੰ ਅੰਦਰੋਂ ਤਰੋਤਾਜ਼ਾ ਮਹਿਸੂਸ ਕਰਵਾਉਂਦੇ ਹਨ, ਇਸ ਲਈ ਅਕਸਰ ਤੁਸੀਂ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਸਵੇਰੇ ਜਲਦੀ ਗ੍ਰੀਨ ਟੀ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।
Download ABP Live App and Watch All Latest Videos
View In Appਗ੍ਰੀਨ ਟੀ ਪੀਣ ਨਾਲ ਅਸੀਂ ਰੋਜ਼ਾਨਾ ਸੋਜ ਅਤੇ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਦੂਰ ਰਹਿੰਦੇ ਹਾਂ।
ਮਾਹਿਰਾਂ ਦਾ ਮੰਨਣਾ ਹੈ ਕਿ ਗ੍ਰੀਨ ਟੀ ਸਿੱਧੇ ਤੌਰ 'ਤੇ ਭਾਰ ਘਟਾਉਣ ਵਿਚ ਮਦਦ ਨਹੀਂ ਕਰਦੀ, ਸਗੋਂ ਇਹ ਭਾਰ ਘਟਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ।
ਜੇਕਰ ਤੁਸੀਂ ਚਾਹੋ ਤਾਂ ਘਰ 'ਚ ਆਸਾਨੀ ਨਾਲ ਗ੍ਰੀਨ ਟੀ ਬਣਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਪੁਦੀਨਾ, ਤੁਲਸੀ ਅਤੇ ਨਿੰਬੂ ਦੀਆਂ ਪੱਤੀਆਂ ਨੂੰ ਧੁੱਪ 'ਚ ਸੁਕਾ ਕੇ ਰੱਖ ਲੈਣਾ ਚਾਹੀਦਾ ਹੈ।
ਇਸ ਤੋਂ ਬਾਅਦ ਜਦੋਂ ਵੀ ਦਿਲ ਕਰੇ ਗਰਮ ਪਾਣੀ 'ਚ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਇੱਕ ਚਮਚ ਪਾ ਕੇ ਉਬਾਲ ਲਓ ਅਤੇ ਜਦੋਂ ਪਾਣੀ ਦਾ ਰੰਗ ਬਦਲ ਜਾਵੇ ਤਾਂ ਇਸ ਨੂੰ ਛਾਣ ਕੇ ਗਰਮ-ਗਰਮ ਪੀ ਲਓ।