Health Tips: ਕਸਰਤ ਕਰਨ ਤੋਂ ਬਾਅਦ ਜੇਕਰ ਸਿਰ 'ਚ ਹੁੰਦਾ ਹੈ ਤੇਜ਼ ਦਰਦ ਤਾਂ ਹੋ ਜਾਵੋ ਸਾਵਧਾਨ!, ਹੋ ਸਕਦੀ ਹੈ ਇਹ ਗੰਭੀਰ ਬਿਮਾਰੀ
ਕਸਰਤ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ ਸਿਰ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਲਈ ਵਰਕਆਉਟ ਦੌਰਾਨ ਤੁਹਾਨੂੰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।
Download ABP Live App and Watch All Latest Videos
View In Appਜਦੋਂ ਤੁਸੀਂ ਭਾਰੀ ਕਸਰਤ ਕਰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਘੱਟ ਸਕਦਾ ਹੈ। ਹਾਈਪੋਗਲਾਈਸੀਮੀਆ ਕਸਰਤ ਦੌਰਾਨ ਬਲੱਡ ਸ਼ੂਗਰ ਦੇ ਪੱਧਰ ਦੇ ਹੇਠਾਂ ਜਾਣ ਕਾਰਨ ਹੋ ਸਕਦਾ ਹੈ। ਜਿਸ ਕਾਰਨ ਸਿਰਦਰਦ ਵੀ ਹੋ ਸਕਦਾ ਹੈ।
ਜਦੋਂ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਅਤੇ ਤੁਸੀਂ ਕਸਰਤ ਕਰਦੇ ਹੋ ਤਾਂ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਸਰੀਰ ਵਿੱਚ ਬਹੁਤ ਜ਼ਿਆਦਾ ਥਕਾਵਟ ਹੋ ਸਕਦੀ ਹੈ। ਇਸ ਕਾਰਨ ਕਈ ਵਾਰ ਸਿਰਦਰਦ ਵੀ ਹੋ ਸਕਦਾ ਹੈ। ਜੇਕਰ ਤੁਸੀਂ ਜਿਮ 'ਚ ਭਾਰੀ ਵਰਕਆਊਟ ਕਰਦੇ ਹੋ ਤਾਂ ਤੁਹਾਨੂੰ ਆਪਣੀ ਨੀਂਦ ਦਾ ਪੈਟਰਨ ਸਹੀ ਰੱਖਣਾ ਹੋਵੇਗਾ।
ਵਰਕਆਉਟ ਦੌਰਾਨ ਸਰੀਰ ਵਿੱਚ ਖੂਨ ਦਾ ਸੰਚਾਰ ਵਧਣ ਨਾਲ ਸਰੀਰ ਦੀ ਗਰਮੀ ਵੱਧ ਜਾਂਦੀ ਹੈ। ਜਿਸ ਕਰਕੇ ਸਾਨੂੰ ਪਿਆਸ ਲੱਗਦੀ ਹੈ। ਅਜਿਹੇ 'ਚ ਜੇਕਰ ਸਰੀਰ 'ਚ ਪਾਣੀ ਦੀ ਕਮੀ ਹੋ ਜਾਵੇ ਤਾਂ ਤੁਹਾਨੂੰ ਸਿਰ ਦਰਦ ਹੋ ਸਕਦਾ ਹੈ।
ਕਸਰਤ ਕਰਦੇ ਸਮੇਂ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗ ਜਾਂਦੀ ਹੈ। ਜਦੋਂ ਸਰੀਰ ਪੂਰੀ ਤਰ੍ਹਾਂ ਹਾਈਡਰੇਟ ਨਹੀਂ ਹੁੰਦਾ, ਤਾਂ ਵੀ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਵਰਕਆਊਟ ਦੌਰਾਨ ਪਸੀਨਾ ਆਉਂਦਾ ਹੈ ਤਾਂ ਪਾਣੀ ਪੀਂਦੇ ਰਹੋ। ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ।