Ajwain Benefits: ਅਜਵਾਇਣ ਕਈ ਸਮੱਸਿਆਵਾਂ ਕਰਦੀ ਦੂਰ , ਇਸ ਤਰ੍ਹਾਂ ਕਰੋ ਸੇਵਨ
ਅਜਵਾਇਣ 'ਚ ਫਾਈਬਰ, ਮਿਨਰਲਸ, ਵਿਟਾਮਿਨ ਤੇ ਐਂਟੀਆਕਸੀਡੈਂਟ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਸੁਰੱਖਿਅਤ ਰੱਖਦੇ ਹਨ। ਜੇਕਰ ਤੁਸੀਂ ਇਸ ਦਾ ਨਿਯਮਿਤ ਸੇਵਨ ਕਰਦੇ ਹੋ ਤਾਂ ਪੇਟ ਦਰਦ, ਐਸੀਡਿਟੀ, ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਆਓ ਜਾਣਦੇ ਹਾਂ ਇਸ ਦਾ ਸੇਵਨ ਕਰਨ ਦਾ ਤਰੀਕਾ।
Download ABP Live App and Watch All Latest Videos
View In Appਅਜਵਾਇਣ ਦਾ ਪਾਣੀ ਨਿਯਮਿਤ ਤੌਰ 'ਤੇ ਪੀਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਅਜਵਾਇਣ ਦਿਲ ਨੂੰ ਸਿਹਤਮੰਦ ਰੱਖਦਾ ਹੈ ਅਤੇ ਸਹੀ ਢੰਗ ਨਾਲ ਕੰਮ ਕਰਨ 'ਚ ਮਦਦ ਕਰਦਾ ਹੈ।
ਅਜਵਾਇਣ ਦੇ ਬੀਜਾਂ ਦਾ ਪਾਣੀ ਪੀਣ ਨਾਲ ਅਸਥਮਾ, ਜ਼ੁਕਾਮ ਅਤੇ ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਜੋ ਸਰਦੀਆਂ 'ਚ ਥੋੜ੍ਹੇ ਜਿਹੇ ਵਧ ਜਾਂਦੇ ਹਨ।
ਇਸ ਲਈ ਇਸ ਨੂੰ ਸਵੇਰੇ ਖਾਲੀ ਪਾਣੀ 'ਚ ਕੁਝ ਦੇਰ ਤੱਕ ਉਬਾਲ ਕੇ ਪੀਓ ਜਾਂ ਫਿਰ ਗਰਮ ਪਾਣੀ 'ਚ ਅਜਵਾਈਣ ਦੇ ਬੀਜ, ਅਦਰਕ, ਕਾਲੀ ਮਿਰਚ, ਲੌਂਗ ਅਤੇ ਤੁਲਸੀ ਮਿਲਾ ਕੇ ਉਬਾਲੋ ਅਤੇ ਫਿਰ ਇਸ ਨੂੰ ਛਾਣ ਕੇ ਪੀਓ। ਤੁਹਾਨੂੰ ਬਹੁਤ ਫਾਇਦਾ ਹੋਵੇਗਾ।
ਅਜਵਾਇਣ ਦਾ ਪਾਣੀ ਪੀਣ ਨਾਲ ਵੀ ਸ਼ੂਗਰ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹਫਤੇ 'ਚ 2 ਤੋਂ 3 ਵਾਰ ਇਸ ਨੂੰ ਪੀਣ ਨਾਲ ਸ਼ੂਗਰ ਹੋਣ ਦੀ ਸੰਭਾਵਨਾ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਅਕਸਰ ਐਸੀਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਸ ਨੂੰ ਦੂਰ ਕਰਨ ਲਈ ਇਕ ਗਲਾਸ ਗਰਮ ਪਾਣੀ 'ਚ ਇਕ ਚੱਮਚ ਜੀਰਾ ਅਤੇ ਇਕ ਚੱਮਚ ਅਜਵਾਇਣ ਦੇ ਬੀਜਾਂ ਨੂੰ ਮਿਲਾ ਕੇ ਕੁਝ ਸੈਕਿੰਡ ਲਈ ਉਬਾਲੋ। ਫਿਰ ਥੋੜਾ ਠੰਡਾ ਹੋਣ 'ਤੇ ਇਸ ਨੂੰ ਪੀਓ।
ਅਜਵਾਇਣ ਦੇ ਬੀਜਾਂ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ 'ਚ ਵੀ ਕਾਫੀ ਰਾਹਤ ਮਿਲਦੀ ਹੈ। ਰਾਤ ਨੂੰ ਇੱਕ ਗਲਾਸ ਕੋਸੇ ਪਾਣੀ ਦੇ ਨਾਲ ਅਜਵਾਈਣ ਦੇ ਬੀਜ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਹਲਕਾ ਭੁੰਨ ਕੇ ਵੀ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਪੇਟ ਸਾਫ ਹੁੰਦਾ ਹੈ। ਇਹ ਬਹੁਤ ਹੀ ਪ੍ਰਭਾਵਸ਼ਾਲੀ ਦੇਸੀ ਨੁਸਖਾ ਹੈ।