Benefits of Corn: ਸਿਹਤ ਲਈ ਵੱਡਾ ਵਰਦਾਨ ਹੈ ਮੱਕੀ
ਲੋਕ ਇਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਖਾਣਾ ਪਸੰਦ ਕਰਦੇ ਹਨ। ਕਾਰਨ ਸਵਾਦ 'ਚ ਬਿਹਤਰੀਨ ਇਹ ਅਨਾਜ ਗੁਣਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ।
Download ABP Live App and Watch All Latest Videos
View In Appਜੇ ਤੁਸੀਂ ਅਜੇ ਵੀ ਮੱਕੀ ਦੇ ਫਾਇਦਿਆਂ ਤੋਂ ਅਣਜਾਣ ਹੋ, ਤਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ :-
ਮੱਕੀ ਫਾਈਬਰ ਦਾ ਵਧੀਆ ਸਰੋਤ ਹੈ, ਜਿਸ ਨੂੰ ਖਾਣ ਨਾਲ ਪਾਚਨ ਪ੍ਰਣਾਲੀ ਨੂੰ ਬਹੁਤ ਫਾਇਦਾ ਮਿਲਦਾ ਹੈ। ਫਾਈਬਰ ਦੀ ਵਜ੍ਹਾ ਕਰਕੇ ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਆਦਿ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦ ਕਰਦੀ ਹੈ।
ਮੱਕੀ ਐਂਟੀਆਕਸੀਡੈਂਟਸ ਦਾ ਵਧੀਆ ਸਰੋਤ ਹੈ, ਜੋ ਤੁਹਾਡੇ ਦਿਲ ਦੀ ਸਿਹਤ ਲਈ ਫਾਇਦੇਮੰਦ ਹੈ। ਇਹ ਦਿਲ ਨੂੰ ਨੁਕਸਾਨ ਤੋਂ ਬਚਾਉਂਦੀ ਹੈ। ਮੱਕੀ ਵਿਚ ਘੁਲਣਸ਼ੀਲ ਫਾਈਬਰ ਵੀ ਹੁੰਦਾ ਹੈ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ।
ਮੱਕੀ ਵਿਚ ਮੌਜੂਦ ਐਂਟੀਆਕਸੀਡੈਂਟ ਤੁਹਾਡੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ, ਜੋ ਕੈਂਸਰ ਦਾ ਖ਼ਤਰਾ ਬਣ ਸਕਦੇ ਹਨ। ਮੱਕੀ ਵਿਚ ਕੈਰੋਟੀਨੋਇਡਸ ਵੀ ਹੁੰਦੇ ਹਨ, ਜਿਸ ਵਿਚ ਕੈਂਸਰਰੋਧੀ ਗੁਣ ਪਾਏ ਜਾਂਦੇ ਹਨ।
ਮੱਕੀ ਵਿਚ Lutein ਅਤੇ zeaxanthin ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਦੋਵੇਂ ਕੈਰੋਟੀਨੋਇਡ ਅੱਖਾਂ ਲਈ ਮਹੱਤਵਪੂਰਨ ਹਨ। Lutein ਅਤੇ zeaxanthin ਤੁਹਾਡੀਆਂ ਅੱਖਾਂ ਨੂੰ ਉਮਰ ਨਾਲ ਸਬੰਧਤ AMD ਤੋਂ ਬਚਾਉਣ ਵਿਚ ਮਦਦ ਕਰ ਸਕਦੇ ਹਨ, ਜੋ ਬਜ਼ੁਰਗਾਂ ਵਿੱਚ ਅੰਨ੍ਹੇਪਣ ਦਾ ਪ੍ਰਮੁੱਖ ਕਾਰਨ ਹੈ।
ਫਾਈਬਰ ਦਾ ਚੰਗਾ ਸਰੋਤ ਹੋਣ ਨਾਤੇ ਮੱਕੀ ਖੂਨ ਦੇ ਪ੍ਰਵਾਹ ਵਿਚ ਸ਼ੂਗਰ ਦੇ ਪੱਧਰ ਨੂੰ ਘਟਾਉਂਦੀ ਹੈ। ਇਸੇ ਕਾਰਨ ਇਹ ਡਾਇਬਟੀਜ਼ ਜਾਂ ਪ੍ਰੀ-ਡਾਇਬੀਟੀਜ਼ ਵਾਲੇ ਲੋਕਾਂ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਮਦਦ ਕਰਦੀ ਹੈ।