Mosambi Juice: ਮੋਸੰਬੀ ਦੇ ਜੂਸ ‘ਚ ਲੁਕੇ ਨੇ ਸਿਹਤ ਦੇ ਕਈ ਰਾਜ, ਜਾਣੋ ਫ਼ਾਇਦੇ
ਇਹ ਸਰੀਰ ਨੂੰ ਤਾਕਤ ਦੇਣ ‘ਚ ਮਦਦ ਕਰਦਾ ਹੈ। ਮੋਸੰਬੀ ਦਾ ਜੂਸ ਪੀਣ ਦੇ ਕਈ ਫਾਇਦੇ ਹਨ। ਤਾਂ ਆਓ ਜਾਣਦੇ ਹਾਂ ਮੋਸੰਬੀ ਦਾ ਜੂਸ ਪੀਣ ਦੇ ਸਿਹਤ ਲਾਭਾਂ ਬਾਰੇ।
Download ABP Live App and Watch All Latest Videos
View In Appਮੋਸੰਬੀ ‘ਚ ਫਲੇਵੋਨੋਇਡ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਸੁਧਾਰਨ ‘ਚ ਮਦਦ ਕਰਦੇ ਹਨ। ਮੋਸੰਬੀ ਦਾ ਜੂਸ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਬਦਹਜ਼ਮੀ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣ ‘ਚ ਮਦਦ ਮਿਲਦੀ ਹੈ।
ਇਹ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ ਜੋ ਕਬਜ਼ ਦਾ ਕਾਰਨ ਬਣਦੇ ਹਨ। ਪਾਚਨ ਸੰਬੰਧੀ ਸਮੱਸਿਆਵਾਂ ਦੇ ਇਲਾਜ ਲਈ ਤੁਸੀਂ ਆਪਣੇ ਜੂਸ ‘ਚ ਇੱਕ ਚੁਟਕੀ ਨਮਕ ਮਿਲਾ ਸਕਦੇ ਹੋ।
ਇਮਿਊਨਿਟੀ ਵਧਾਉਣ ਲਈ ਮੋਸੰਬੀ ਦੇ ਜੂਸ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਕਿਉਂਕਿ ਮੋਸੰਬੀ ‘ਚ ਕਾਫੀ ਮਾਤਰਾ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਮੋਸੰਬੀ ਦੇ ਜੂਸ ਦਾ ਨਿਯਮਤ ਸੇਵਨ ਕਰਨ ਨਾਲ ਇਮਿਊਨਿਟੀ ਵਧਦੀ ਹੈ।
ਮੋਸੰਬੀ ਦੇ ਜੂਸ ਦਾ ਸੇਵਨ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਮੋਸੰਬੀ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਫਾਇਦੇਮੰਦ ਹੁੰਦਾ ਹੈ। ਅੱਖਾਂ ਨੂੰ ਸਿਹਤਮੰਦ ਰੱਖਣ ‘ਚ ਵਿਟਾਮਿਨ ਸੀ ਅਹਿਮ ਭੂਮਿਕਾ ਨਿਭਾਉਂਦਾ ਹੈ। ਅੱਖਾਂ ਦੀ ਰੋਸ਼ਨੀ ਵਧਾਉਣ ਲਈ ਮੋਸੰਬੀ ਦੇ ਜੂਸ ਦਾ ਸੇਵਨ ਜ਼ਰੂਰ ਕਰੋ।
ਮੋਸੰਬੀ ਦੇ ਜੂਸ ਦਾ ਸੇਵਨ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਮੋਸੰਬੀ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਕਿਨ ਲਈ ਫਾਇਦੇਮੰਦ ਹੈ। ਇਹ ਤੁਹਾਡੀ ਸਕਿਨ ਨੂੰ ਇੰਫੈਕਸ਼ਨ ਤੋਂ ਬਚਾਉਂਦਾ ਹੈ। ਨਾਲ ਹੀ ਸਕਿਨ ਨੂੰ ਗਲੋਇੰਗ ਬਣਾਉਂਦਾ ਹੈ।
ਹੱਡੀਆਂ ਦੀਆਂ ਸਮੱਸਿਆਵਾਂ ਅਕਸਰ ਵਧਦੀ ਉਮਰ ਦੇ ਨਾਲ ਦਿਖਾਈ ਦਿੰਦੀਆਂ ਹਨ। ਲੋਕ Osteoarthritis, Rheumatoid Arthritis ਤੋਂ ਪੀੜਤ ਹਨ। ਇਹ ਸਭ ਇਮਿਊਨ ਸੈੱਲਾਂ ਦੇ ਕਾਰਨ ਟਿਸ਼ੂਆਂ ‘ਚ ਸੋਜਸ਼ ਦਾ ਨਤੀਜਾ ਹਨ। ਵਿਟਾਮਿਨ ਸੀ ਅਤੇ ਫੋਲਿਕ ਐਸਿਡ ਨਾਲ ਭਰਪੂਰ, ਮੋਸੰਬੀ ਦਾ ਜੂਸ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਜੋੜਾਂ ਦੇ ਕੰਮ ਨੂੰ ਵਧੀਆ ਬਣਾਉਂਦਾ ਹੈ।