Potato Peel Benefits: ਆਲੂ ਤੋਂ ਜ਼ਿਆਦਾ ਗੁਣਕਾਰੀ ਹੈ ਇਸਦਾ ਛਿਲਕਾ
ਆਲੂ ਦੇ ਛਿਲਕੇ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਸਿਹਤ ਦੇ ਲਈ ਬਹੁਤ ਲਾਭਦਾਇਕ ਹੁੰਦੇ ਹਨ। ਆਓ ਜਾਣਦੇ ਹਾਂ ਆਲੂ ਦੇ ਛਿਲਕੇ ਦੇ ਲਾਭ:-
Download ABP Live App and Watch All Latest Videos
View In Appਆਲੂ ਦੇ ਛਿਲਕੇ 'ਚ ਜ਼ਿਆਦਾ ਮਾਤਰਾ 'ਚ ਵਿਟਾਮਿਨ 'ਸੀ' ਪਾਇਆ ਜਾਂਦਾ ਹੈ ਜੋ ਸਰੀਰ ਦੀ ਇਮਯੂਨਿਟੀ ਨੂੰ ਵਧਾਉਦਾ ਹੈ। ਇਸ ਤੋਂ ਇਲਾਵਾ ਵੀ ਇਸ 'ਚ ਮੌਜੂਦ ਤੱਤ ਇਮਯੂਨਿਟੀ ਵਧਾਉਣ 'ਚ ਮਦਦਗਾਰ ਹੁੰਦੇ ਹਨ।
ਉਝ ਤਾਂ ਆਲੂ ਖਾਣ ਨਾਲ ਭਾਰ ਵੱਧਦਾ ਹੈ ਪਰ ਇਸਨੂੰ ਛਿਲਕੇ ਸਮੇਤ ਖਾਣ ਨਾਲ ਭਾਰ ਘੱਟਦਾ ਹੈ।
ਇਸ ਦੇ ਛਿਲਕੇ 'ਚ ਫਾਇਟੋਕੇਮੀਕਲ ਹੁੰਦਾ ਹੈ ਜੋ ਕਿ ਕੈਂਸਰ ਤੋਂ ਬਚਾਉਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਐਸਿਡ ਕੈਂਸਰ ਵਰਗੀ ਬੀਮਾਰੀ ਤੋਂ ਦੂਰ ਰੱਖਣ 'ਚ ਮਦਦਗਾਰ ਹੁੰਦਾ ਹੈ।
ਸਰੀਰ 'ਚ ਕੋਲੈਸਟਰੌਲ ਦੇ ਵੱਧਣ ਕਾਰਨ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਆਲੂ ਦੇ ਛਿਲਕੇ 'ਚ ਉੱਚਿਤ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਕਿ ਸਰੀਰ 'ਚ ਕੋਲੈਸਟਰੌਲ ਦੀ ਮਾਤਰਾ ਨੂੰ ਨਿਯਮਿਤ ਰੱਖਦਾ ਹੈ।
image 6
ਚਮੜੀ ਦੇ ਜਲਣ 'ਤੇ ਆਲੂ ਦੇ ਛਿਲਕੇ ਲਗਾਓ। ਇਸ ਨਾਲ ਦਰਦ 'ਚ ਬਹੁਤ ਅਰਾਮ ਮਿਲੇਗਾ।