ਪ੍ਰੋਟੀਨ ਨਾਲ ਭਰਪੂਰ ਸੋਇਆਬੀਨ ਦੂਰ ਕਰੇ ਕਈ ਰੋਗ
ਮਾਨਸਿਕ ਰੋਗੀ ਸੋਇਅਬੀਨ ਨੂੰ ਆਪਣੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ। ਸੋਇਆਬੀਨ ਮਾਨਸਿਕ ਸੰਤੁਲਨ ਨੂੰ ਠੀਕ ਕਰਕੇ ਦਿਮਾਗ ਨੂੰ ਤੇਜ਼ ਕਰਦਾ ਹੈ।
Download ABP Live App and Watch All Latest Videos
View In Appਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਹਾਨੂੰ ਰੋਜ਼ਾਨਾ ਸੋਇਆਬੀਨ ਖਾਣੀ ਚਾਹੀਦੀ ਹੈ। ਸੋਇਆਬੀਨ ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਰੱਖਣ ਦਾ ਕੰਮ ਕਰਦੀ ਹੈ।
ਸੋਇਆਬੀਨ ਦੀ ਵਰਤੋਂ ਭਾਰ ਘਟਾਉਣ ਅਤੇ ਵਧਾਉਣ ਦੋਵਾਂ ਲਈ ਕੀਤੀ ਜਾਂਦੀ ਹੈ। ਸੋਇਆਬੀਨ ਖਾਣ ਨਾਲ ਮੋਟਾਪਾ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
ਛਿਲਕਾਂ ਸਮੇਤ ਸੋਇਆਬੀਨ ਖਾਣ ਨਾਲ ਖ਼ੁਸ਼ਕ ਚਮੜੀ ਨੂੰ ਨਮੀ ਮਿਲਦੀ ਹੈ। ਨਾਲ ਹੀ ਚਮੜੀ ਤੋਂ ਵਧੇਰੇ ਤੇਲ ਵੀ ਸਾਫ਼ ਹੋ ਜਾਂਦਾ ਹੈ।
ਇਸ ’ਚ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ, ਜੋ ਕੈਂਸਰ ਦੀ ਰੋਕਥਾਮ ’ਚ ਮਦਦਗਾਰ ਸਿੱਧ ਹੁੰਦੇ ਹਨ।
ਇਸ 'ਚ ਮੌਜੂਦ ਵਿਟਾਮਿਨ-'ਈ' ਮਰੀ ਹੋਈ ਚਮੜੀ ਦੀਆਂ ਕੋਸ਼ਿਸ਼ਕਾਵਾਂ ਨੂੰ ਫਿਰ ਤੋਂ ਬਣਾਉਂਦਾ ਹੈ, ਜਿਸ ਨਾਲ ਚਮੜੀ ਫਿਰ ਤੋਂ ਜਵਾਨ ਅਤੇ ਖ਼ੂਬਸੂਰਤ ਦਿਖਾਈ ਦੇਣ ਲੱਗਦੀ ਹੈ।
ਦਿਲ ਦੇ ਰੋਗ ਹੋਣ ‘ਤੇ ਡਾਕਟਰਾਂ ਵਲੋਂ ਸੋਇਆਬੀਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ‘ਚ ਸੋਇਆਬੀਨ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਤੁਹਾਨੂੰ ਦਿਲ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਵੇਗੀ।