Wheat Grass Benefits : ਕਈ ਬਿਮਾਰੀਆਂ ਲਈ ਰਾਮਬਾਣ ਹੈ ਵ੍ਹੀਟ ਗ੍ਰਾਸ
ਇਸ ਦਾ ਵਿਗਿਆਨਕ ਨਾਮ ਟ੍ਰਾਈਟਿਕਮ ਏਸਟਿਵਮ (Triticum aestivum) ਹੈ। ਇਸ ਦੇ 6 ਤੋਂ 8 ਇੰਚ ਲੰਬੇ ਜਵਾਰ ਨੂੰ ਪੀਸ ਕੇ ਇਸ ਦਾ ਰਸ ਕੱਢ ਕੇ ਸੇਵਨ ਕੀਤਾ ਜਾਂਦਾ ਹੈ।
Download ABP Live App and Watch All Latest Videos
View In Appਇਸ ਦਾ ਵਿਗਿਆਨਕ ਨਾਮ ਟ੍ਰਾਈਟਿਕਮ ਏਸਟਿਵਮ (Triticum aestivum) ਹੈ। ਇਸ ਦੇ 6 ਤੋਂ 8 ਇੰਚ ਲੰਬੇ ਜਵਾਰ ਨੂੰ ਪੀਸ ਕੇ ਇਸ ਦਾ ਰਸ ਕੱਢ ਕੇ ਸੇਵਨ ਕੀਤਾ ਜਾਂਦਾ ਹੈ।
ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਇਸ ਦਾ ਸੇਵਨ ਵਿਅਕਤੀ ਨੂੰ ਅਨੀਮੀਆ ਹੋਣ ਤੋਂ ਰੋਕਦਾ ਹੈ।
ਕਣਕ ਦੇ ਜੂਸ (wheat grass) ਦਾ ਸੇਵਨ ਕਰਨ ਨਾਲ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਕਣਕ ਦੇ ਘਾਹ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਦੀ ਮਾਤਰਾ ਕਾਫੀ ਹੁੰਦੀ ਹੈ।
ਕਣਕ ਦੇ ਜੂਸ ਦੇ ਸੇਵਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ 'ਚ ਕਈ ਤਰ੍ਹਾਂ ਦੇ ਐਨਜ਼ਾਈਮ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ। ਜੋ ਸਰੀਰ ਵਿੱਚ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦੇ ਹਨ।
ਕਣਕ ਦੇ ਜੂਸ ਦਾ ਸੇਵਨ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਜਿਸ ਕਾਰਨ ਦਿਲ ਦੀ ਬੀਮਾਰੀ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।
ਕਣਕ ਦੇ ਜੂਸ ਦਾ ਸੇਵਨ ਕਰਨ ਨਾਲ ਨਾ ਸਿਰਫ ਸਰੀਰ ਦੀ ਸੋਜ ਤੋਂ ਛੁਟਕਾਰਾ ਮਿਲਦਾ ਹੈ, ਸਗੋਂ ਅੰਤੜੀਆਂ ਵਿਚ ਆਉਣ ਵਾਲੀ ਸੋਜ ਵੀ ਘੱਟ ਜਾਂਦੀ ਹੈ। ਜਿਸ ਕਾਰਨ ਅਲਸਰੇਟਿਵ ਕੋਲਾਈਟਿਸ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਕਣਕ ਦੇ ਜੂਸ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਇਹ ਐਟੋਰਵਾਸਟੇਟਿਨ ਵਰਗੇ ਪ੍ਰਭਾਵ ਪੈਦਾ ਕਰਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਜਾਣਿਆ ਜਾਂਦਾ ਹੈ।