Health Care News: ਜੇ ਤੁਸੀਂ ਵੀ ਰਾਤ ਨੂੰ ਦਾਲ-ਚੌਲ ਖਾ ਰਹੇ ਤਾਂ ਹੋ ਜਾਓ ਸਾਵਧਾਨ! ਯੂਰਿਕ ਐਸਿਡ ਦੇ ਹੋ ਸਕਦੇ ਸ਼ਿਕਾਰ
Uric Acid: ਸਿਹਤ ਮਾਹਿਰਾਂ ਮੁਤਾਬਕ ਰਾਤ ਨੂੰ ਦਾਲ-ਚੌਲ ਖਾਣ ਨਾਲ ਯੂਰਿਕ ਐਸਿਡ ਵਧ ਜਾਂਦਾ ਹੈ। ਜ਼ਿਆਦਾ ਯੂਰਿਕ ਐਸਿਡ ਵਾਲੇ ਲੋਕਾਂ ਲਈ ਸਰਦੀਆਂ ਹੋਰ ਮੁਸ਼ਕਲਾਂ ਵਧਾ ਦਿੰਦੀਆਂ ਹਨ।
Download ABP Live App and Watch All Latest Videos
View In Appਦਰਅਸਲ ਤੁਹਾਡੇ ਖਾਣ-ਪੀਣ ਨਾਲ ਜੁੜੀਆਂ ਕੁਝ ਆਦਤਾਂ ਕਾਰਨ ਇਹ ਯੂਰਿਕ ਐਸਿਡ ਦੀ ਬੀਮਾਰੀ ਵਧਦੀ-ਘਟਦੀ ਰਹਿੰਦੀ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਵੀ ਦੇਰ ਰਾਤ ਹਾਈ ਪ੍ਰੋਟੀਨ ਵਾਲੀ ਖੁਰਾਕ ਜਾਂ ਦਾਲ ਚੌਲ ਖਾਂਦੇ ਹੋ ਤਾਂ ਤੁਸੀਂ ਵੀ ਹਾਈ ਯੂਰਿਕ ਐਸਿਡ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਸਿਹਤ ਮਾਹਿਰਾਂ ਮੁਤਾਬਕ ਭੋਜਨ ਵਿੱਚ ਜ਼ਿਆਦਾ ਪ੍ਰੋਟੀਨ ਲੈਣ ਨਾਲ ਯੂਰਿਕ ਐਸਿਡ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ।
ਦੱਸ ਦਈਏ ਕਿ ਯੂਰਿਕ ਐਸਿਡ ਸਾਡੇ ਸਰੀਰ 'ਚ ਬਣਿਆ ਟੌਕਸਿਨ ਹੈ, ਜੋ ਪਿਊਰੀਨ ਆਹਾਰ ਦੀ ਜ਼ਿਆਦਾ ਮਾਤਰਾ ਲੈਣ ਨਾਲ ਵਧਦਾ ਹੈ। ਜੇਕਰ ਪਿਸ਼ਾਬ ਰਾਹੀਂ ਇਹ ਪਦਾਰਥ ਸਰੀਰ ਵਿੱਚੋਂ ਬਾਹਰ ਨਾ ਨਿਕਲ ਸਕੇ ਤਾਂ ਇਹ ਬਹੁਤ ਨੁਕਸਾਨਦਾਇਕ ਸਾਬਤ ਹੁੰਦਾ ਹੈ। ਜਦੋਂ ਸਾਡੇ ਸਰੀਰ ਵਿੱਚ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ ਤਾਂ ਗਠੀਏ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਗਠੀਆ ਦੀ ਸਮੱਸਿਆ ਕਾਰਨ ਪੈਰਾਂ ਤੇ ਹੱਥਾਂ ਦੇ ਜੋੜਾਂ ਤੇ ਉਂਗਲਾਂ ਵਿੱਚ ਬਹੁਤ ਦਰਦ ਤੇ ਸੋਜ ਰਹਿੰਦੀ ਹੈ।
ਦੱਸ ਦੇਈਏ ਕਿ ਦਾਲ-ਚੌਲ ਦਾ ਸੇਵਨ ਖਾਸ ਤੌਰ 'ਤੇ ਦੇਰ ਰਾਤ ਤੱਕ ਕਰਨ ਨਾਲ ਸਰੀਰ 'ਚ ਯੂਰਿਕ ਐਸਿਡ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ। ਆਯੁਰਵੇਦ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਰਾਤ ਦੇ ਖਾਣੇ ਵਿੱਚ ਚੌਲ ਤੇ ਦਾਲ ਨਹੀਂ ਖਾਣੀ ਚਾਹੀਦੀ। ਦਰਅਸਲ ਉੱਚ ਪ੍ਰੋਟੀਨ ਵਾਲੀਆਂ ਦਾਲਾਂ ਉਂਗਲਾਂ ਤੇ ਜੋੜਾਂ ਵਿੱਚ ਗਠੀਏ ਦੇ ਦਰਦ ਨੂੰ ਵਧਾ ਸਕਦੀਆਂ ਹਨ। ਇਸ ਦੇ ਨਾਲ ਹੀ ਰਾਤ ਨੂੰ ਛਿਲਕੇ ਵਾਲੀਾਂ ਦਾਲਾਂ ਦੇ ਸੇਵਨ ਤੋਂ ਵੀ ਪ੍ਰਹੇਜ਼ ਕਰਨਾ ਜ਼ਰੂਰੀ ਹੈ।
ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਕੂਕਰ 'ਚ ਪਕਾਈ ਜਾਣ ਵਾਲੀ ਦਾਲ ਵੀ ਯੂਰਿਕ ਐਸਿਡ ਵਧਾਉਣ ਦਾ ਕੰਮ ਕਰਦੀ ਹੈ। ਕੂਕਰ ਵਿੱਚ ਦਾਲ ਬਣਾਉਣ ਦੀ ਪ੍ਰਕਿਰਿਆ ਦੌਰਾਨ ਦਾਲ ਵਿੱਚੋਂ ਝੱਗ ਨਹੀਂ ਨਿਕਲਦੀ। ਇਹ ਛੱਗ ਇੱਕ ਕਿਸਮ ਦੇ ਸਰਫੈਕਟੈਂਟ ਹਨ ਜੋ ਸਰੀਰ ਵਿੱਚ ਮੱਠੇ ਜ਼ਹਿਰ ਵਾਂਗ ਕੰਮ ਕਰਦੇ ਹਨ। ਇਹ ਸਰਫੈਕਟੈਂਟ ਸਰੀਰ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਂਦੇ ਹਨ।