Health Care Tips: ਪੀਰੀਅਡ ਸਮੇਂ ਔਰਤਾਂ ਦੀ ਡਾਈਟ ਕੀ ਹੋਣੀ ਚਾਹੀਦੀ? ਇਹ ਚੀਜ਼ਾਂ ਖਾਣ ਨਾਲ ਹੋ ਸਕਦੀ ਪ੍ਰੇਸ਼ਾਨੀ
Menstruation Diet: ਪੀਰੀਅਡਸ ਦੌਰਾਨ ਔਰਤਾਂ ਨੂੰ ਥਕਾਵਟ, ਮੂਡ ਬਦਲਣਾ, ਚਿੜਚਿੜਾਪਨ ਵਰਗੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ। ਦੂਜੇ ਪਾਸੇ ਔਰਤਾਂ ਨੂੰ ਆਮ ਤੌਰ 'ਤੇ ਮਾਹਵਾਰੀ ਇੱਕ ਮਹੀਨੇ ਦੇ ਅੰਦਰ ਆਉਂਦੀ ਹੈ, ਪਰ ਕਈ ਵਾਰ ਉਹ ਦੋ-ਤਿੰਨ ਦਿਨ ਅੱਗੇ-ਪਿੱਛੇ ਹੋ ਸਕਦੇ ਹਨ। ਇਸ ਦੇ ਨਾਲ ਹੀ ਕਈ ਵਾਰ ਔਰਤਾਂ ਨੂੰ ਮਾਹਵਾਰੀ ਚੱਕਰ 'ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਸਿੱਧਾ ਅਸਰ ਸਿਹਤ 'ਤੇ ਪੈਂਦਾ ਹੈ।
Download ABP Live App and Watch All Latest Videos
View In Appਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਮੱਸਿਆਵਾਂ ਦਾ ਤੁਹਾਡੇ ਖਾਣ-ਪੀਣ ਨਾਲ ਵੀ ਸਬੰਧ ਹੈ। ਅਜਿਹੇ 'ਚ ਜੇਕਰ ਤੁਸੀਂ ਪੀਰੀਅਡ 'ਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਤੇ ਕੁਝ ਚੀਜ਼ਾਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਇਸ ਲਈ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਪੀਰੀਅਡ ਦੇ ਦੌਰਾਨ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ ਖਾਣਾ ਚਾਹੀਦਾ।
ਦਹੀਂ- ਦਹੀਂ ਵਿੱਚ ਕੈਲਸ਼ੀਅਮ ਹੁੰਦਾ ਹੈ ਤੇ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਮਦਦ ਕਰਦਾ ਹੈ ਜੋ ਪੀਰੀਅਡ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ਦਾ ਸੇਵਨ ਕਰਨ ਨਾਲ ਇਹ ਪੀਰੀਅਡ ਦੌਰਾਨ ਹੈਪੀ ਹਾਰਮੋਨ ਪੈਦਾ ਕਰਦੇ ਹਨ, ਜਿਸ ਨਾਲ ਤੁਹਾਡੀ ਚਿੜਚਿੜਾਪਨ ਵੀ ਘੱਟ ਹੁੰਦਾ ਹੈ। ਇਸ ਲਈ ਪੀਰੀਅਡਸ ਦੌਰਾਨ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਦਹੀਂ ਦਾ ਸੇਵਨ ਹਮੇਸ਼ਾ ਦੁਪਹਿਰ ਨੂੰ ਕਰਨਾ ਚਾਹੀਦਾ ਹੈ।
ਚਾਕਲੇਟ- ਡਾਰਕ ਚਾਕਲੇਟ ਵਿੱਚ ਐਂਟੀਆਕਸੀਡੈਂਟ ਤੇ ਮੈਗਨੀਸ਼ੀਅਮ ਹੁੰਦੇ ਹਨ ਜੋ ਮੂਡ ਸਵਿੰਗ ਨੂੰ ਘੱਟ ਕਰਦੇ ਹਨ ਤੇ ਸੇਰੋਟੋਨਿਨ ਨੂੰ ਛੱਡਦੇ ਹਨ। ਜਦੋਂ ਵੀ ਤੁਹਾਨੂੰ ਪੀਰੀਅਡ ਦੇ ਦੌਰਾਨ ਜ਼ਿਆਦਾ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਡਾਰਕ ਚਾਕਲੇਟ ਖਾਓਗੇ ਤਾਂ ਤੁਸੀਂ ਖੁਸ਼ ਹੋ ਜਾਓਗੇ।
ਮਾਹਵਾਰੀ ਦੌਰਾਨ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ- ਸ਼ਰਾਬ- ਅਲਕੋਹਲ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦੀ ਹੈ, ਜੋ ਤੁਹਾਡੀ ਬਲੀਡਿੰਗ ਨੂੰ ਵਧਾ ਸਕਦੀ ਹੈ ਤੇ ਤੁਹਾਨੂੰ ਕਾਫੀ ਪ੍ਰੇਸ਼ਾਨੀ ਹੋ ਸਕਦੀ ਹੈ, ਇਸ ਲਈ ਪੀਰੀਅਡ ਦੌਰਾਨ ਸ਼ਰਾਬ ਦਾ ਸੇਵਨ ਕਰਨ ਤੋਂ ਬਚੋ।
ਮਿੱਠਾ ਖਾਣਾ-ਪੀਰੀਅਡ ਦੇ ਦੌਰਾਨ ਮਿਠਾਈ ਖਾਣ ਦੀ ਇੱਛਾ ਹੁੰਦੀ ਹੈ ਪਰ ਇਸ ਅਵਸਥਾ ਵਿੱਚ ਉਹ ਇੱਕ ਪਲ ਲਈ ਤੁਹਾਡਾ ਮੂਡ ਚੰਗਾ ਬਣਾ ਦਿੰਦੇ ਹਨ ਪਰ ਇਸ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।