Health News: ਕੋਰੋਨਾ ਮਗਰੋਂ ਛੋਟੀ ਉਮਰੇ ਹੀ ਹਾਰਟ ਅਟੈਕ ਦਾ ਕਹਿਰ!
ਜ਼ਿਆਦਾਤਰ ਮਾਮਲਿਆਂ ਵਿੱਚ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਦੇਖਿਆ ਜਾ ਰਿਹਾ ਹੈ ਕਿ ਜਿੰਮ 'ਚ ਜਾਂ ਡਾਂਸ ਕਰਦੇ ਸਮੇਂ ਦਿਲ ਦਾ ਦੌਰਾ ਪੈ ਰਿਹਾ ਹੈ। ਇਸ ਕਰਕੇ ਸਿਹਤ ਮਾਹਿਰ ਵੀ ਹੈਰਾਨ ਹਨ।
Download ABP Live App and Watch All Latest Videos
View In Appਉਧਰ, ਡਾਕਟਰਾਂ ਦਾ ਕਹਿਣਾ ਹੈ ਕਿ ਅਚਾਨਕ ਦਿਲ ਦਾ ਦੌਰਾ ਪੈਣ ਦਾ ਵੱਡਾ ਕਾਰਨ ਕੋਰੋਨਾ ਵਾਇਰਸ ਹੈ। ਕੋਰੋਨਾ ਵਾਇਰਸ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਇੰਨੇ ਵੱਧ ਰਹੇ ਹਨ। ਇਸ ਵਾਇਰਸ ਨੇ ਉਨ੍ਹਾਂ ਲੋਕਾਂ ਦੇ ਹਰ ਅੰਗ ਨੂੰ ਪ੍ਰਭਾਵਿਤ ਕੀਤਾ ਹੈ ਜੋ ਕੋਵਿਡ ਨਾਲ ਗੰਭੀਰ ਰੂਪ 'ਚ ਪ੍ਰਭਾਵਿਤ ਸਨ।
ਕੋਵਿਡ ਵਾਇਰਸ ਕਾਰਨ ਦਿਲ ਦੀਆਂ ਨਾੜੀਆਂ ਵਿੱਚ ਖੂਨ ਦੇ ਥੱਕੇ ਬਣ ਰਹੇ ਹਨ ਜਿਸ ਕਾਰਨ ਦਿਲ ਦਾ ਦੌਰਾ ਪੈ ਰਿਹਾ ਹੈ। ਕੋਰੋਨਾ ਵਾਇਰਸ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਸੋਜ (ਮਾਇਓਕਾਰਡਾਈਟਿਸ) ਤੇ ਖੂਨ ਦੇ ਥੱਕੇ ਬਣਨ ਦਾ ਕਾਰਨ ਬਣ ਰਿਹਾ ਹੈ। ਖਾਸ ਤੌਰ 'ਤੇ ਜਿਨ੍ਹਾਂ ਲੋਕਾਂ ਦੇ ਸਰੀਰ 'ਚ ਪਹਿਲਾਂ ਹੀ ਬੀਮਾਰੀਆਂ ਹਨ, ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਜ਼ਿਆਦਾ ਹੈ। ਅਜਿਹੇ ਲੋਕਾਂ ਵਿੱਚ ਦਿਲ ਦੇ ਦੌਰੇ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਦਿਲ ਦੀਆਂ ਨਾੜੀਆਂ ਵਿੱਚ ਬਲਾਕੇਜ ਹੋਈ ਹੈ, ਜਿਸ ਕਾਰਨ ਦਿਲ ਦੇ ਦੌਰੇ ਵਧ ਰਹੇ ਹਨ। ਇਸੇ ਕਰਕੇ ਦੇਖਿਆ ਜਾ ਰਿਹਾ ਹੈ ਕਿ ਅਚਾਨਕ ਲੋਕਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ ਤੇ ਮੌਤ ਹੋ ਰਹੀ ਹੈ। ਦਿਲ ਦੀਆਂ ਨਾੜੀਆਂ ਵਿੱਚ ਬਣ ਰਹੇ ਖੂਨ ਦੇ ਥੱਕੇ ਆਸਾਨੀ ਨਾਲ ਨਹੀਂ ਲੱਭੇ ਜਾ ਸਕਦੇ।
ਇਸ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਪਰ ਇਸ ਖੂਨ ਦੇ ਥੱਕੇ ਕਾਰਨ ਦਿਲ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਦਿਲ ਨੂੰ ਖੂਨ ਪੰਪ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਇਸ ਕਾਰਨ ਦਿਲ 'ਤੇ ਦਬਾਅ ਵਧ ਰਿਹਾ ਹੈ ਤੇ ਹਾਰਟ ਅਟੈਕ ਹੋ ਰਹੇ ਹਨ। ਕੋਵਿਡ ਨੇ ਲਗਪਗ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ। ਇਸੇ ਕਾਰਨ ਨੌਜਵਾਨਾਂ ਤੇ ਬੱਚਿਆਂ ਨੂੰ ਵੀ ਦਿਲ ਦਾ ਦੌਰਾ ਪੈ ਰਿਹਾ ਹੈ।
ਡਾਕਟਰਾਂ ਦੀ ਸਲਾਹ ਹੈ ਕਿ ਫਿਲਹਾਲ ਦਿਲ ਦੇ ਦੌਰੇ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਲੋਕ ਇਹ ਜਾਣ ਸਕਣ ਕਿ ਉਨ੍ਹਾਂ ਦੇ ਦਿਲ ਦੀਆਂ ਨਾੜੀਆਂ 'ਚ ਕੋਈ ਰੁਕਾਵਟ ਤਾਂ ਨਹੀਂ। ਇਹ ਪਤਾ ਲਾਉਣ ਲਈ ਕੁਝ ਟੈਸਟ ਕੀਤੇ ਜਾ ਸਕਦੇ ਹਨ। ਜਿਵੇਂ 2 ਡੀ ਈਕੋਕਾਰਡੀਓਗ੍ਰਾਫੀ, ਈਸੀਜੀ, ਐਂਜੀਓਗ੍ਰਾਫੀ ਤੇ ਟ੍ਰੈਡਮਿਲ ਤਣਾਅ ਟੈਸਟ ਆਦਿ।