ਘੱਟ ਪਾਣੀ ਪੀਣ ਨਾਲ ਹੁੰਦੀਆਂ ਇਹ ਦਿੱਕਤਾਂ, ਜਾਣੋ ਸਿਹਤ ਮਾਹਿਰਾਂ ਤੋਂ ਕੀ ਹੈ ਸਹੀ ਮਾਤਰਾ
ਪਾਣੀ ਘੱਟ ਪੀਣ ਨਾਲ ਹੋਣ ਵਾਲੀਆਂ ਸਮੱਸਿਆਵਾਂ- ਚਮੜੀ ਰੁਖੀ ਅਤੇ ਨਿਸ਼ਾਨਦਾਰ ਹੋ ਸਕਦੀ ਹੈ। ਹਾਜਮੇ ਦੀ ਸਮੱਸਿਆ, ਕਬਜ਼ ਅਤੇ ਪੇਟ ਦੀ ਗੜਬੜ ਹੋ ਸਕਦੀ ਹੈ। ਥਕਾਵਟ, ਸਿਰ ਦਰਦ ਅਤੇ ਧਿਆਨ ਕੇਂਦਰਿਤ ਨਾ ਹੋਣਾ।
Download ABP Live App and Watch All Latest Videos
View In Appਵਿਗਿਆਨੀਆਂ ਅਤੇ ਡਾਕਟਰਾਂ ਦੇ ਮੁਤਾਬਕ, ਇੱਕ ਵਿਅਕਤੀ ਨੂੰ ਰੋਜ਼ਾਨਾ 8-10 ਗਲਾਸ ਮਤਲਬ 2-3 ਲੀਟਰ ਪਾਣੀ ਪੀਣਾ ਚਾਹੀਦਾ ਹੈ।
ਪਾਣੀ ਦੀ ਲੋੜ ਉਮਰ ਅਤੇ ਲਿੰਗ ਅਨੁਸਾਰ- ਪੁਰਸ਼ਾਂ ਨੂੰ 3-4 ਲੀਟਰ (10-12 ਗਲਾਸ), ਮਹਿਲਾਵਾਂ ਨੂੰ 2-3 ਲੀਟਰ (8-10 ਗਲਾਸ), ਬੱਚਿਆਂ (4-12 ਸਾਲ) ਨੂੰ 1-1.5 ਲੀਟਰ (4-6 ਗਲਾਸ) ਅਤੇ ਬਜ਼ੁਰਗ ਲੋਕਾਂ ਨੂੰ 2-2.5 ਲੀਟਰ (8-9 ਗਲਾਸ) ਪਾਣੀ ਪੀਣਾ ਚਾਹੀਦਾ ਹੈ।
ਗਰਮੀ ਵਿੱਚ ਪਸੀਨੇ ਕਾਰਨ ਪਾਣੀ ਦੀ ਘਾਟ ਹੋ ਜਾਂਦੀ ਹੈ, ਇਸ ਲਈ ਵਧੇਰੇ ਪਾਣੀ ਪੀਣਾ ਚਾਹੀਦਾ ਹੈ। ਜੋ ਵਿਅਕਤੀ ਜਿੰਮ ਜਾਂ ਗਰਮੀ ਦੇ ਵਿੱਚ ਮਿਹਨਤ ਵਾਲਾ ਕੰਮ ਕਰਦੇ ਹਨ, ਉਨ੍ਹਾਂ ਨੂੰ 1-2 ਲੀਟਰ ਵਧ ਪਾਣੀ ਪੀਣਾ ਚਾਹੀਦਾ ਹੈ।
ਬਹੁਤ ਜ਼ਿਆਦਾ ਪਾਣੀ ਪੀਣ ਨਾਲ ਹਾਈਪੋਨੈਟ੍ਰੀਮੀਆ (ਖੂਨ ਵਿੱਚ ਸੋਡੀਅਮ ਦੀ ਘਾਟ) ਹੋ ਸਕਦੀ ਹੈ, ਜੋ ਕਿ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਸੰਤੁਲਿਤ ਮਾਤਰਾ ਵਿੱਚ ਹੀ ਪਾਣੀ ਪੀਣਾ ਚਾਹੀਦਾ ਹੈ।
ਆਮ ਤੌਰ ‘ਤੇ, ਇੱਕ ਆਮ ਵਿਅਕਤੀ ਨੂੰ 8-10 ਗਲਾਸ ਪਾਣੀ ਰੋਜ਼ ਪੀਣਾ ਚਾਹੀਦਾ ਹੈ। ਹਮੇਸ਼ਾ ਆਪਣੇ ਸਰੀਰ ਦੇ ਸੰਕੇਤਾਂ ਨੂੰ ਸਮਝੋ ਅਤੇ ਲੋੜ ਮੁਤਾਬਕ ਪਾਣੀ ਦੀ ਮਾਤਰਾ ਬਦਲੋ।