Health Tips: ਨਾ ਕਰੋ ਮੋਢੇ ਦੇ ਦਰਦ ਨੂੰ ਨਜ਼ਰਅੰਦਾਜ਼...ਹੋ ਸਕਦੈ ਕੈਂਸਰ!
ਕਈ ਵਾਰ ਅਸੀਂ ਸਰੀਰ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਕਰ ਲੈਂਦੇ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਮੱਸਿਆਵਾਂ ਆਮ ਹਨ, ਜੋ ਕੁਝ ਸਮੇਂ ਬਾਅਦ ਆਪਣੇ ਆਪ ਹੱਲ ਹੋ ਜਾਣਗੀਆਂ। ਸਾਡੀ ਇਹ ਲਾਪਰਵਾਹੀ ਸਾਡੇ ਸਰੀਰ ਵਿੱਚ ਬਿਮਾਰੀਆਂ ਨੂੰ ਵਧਾਉਣ ਦਾ ਕੰਮ ਕਰਦੀ ਹੈ। ਸਿਹਤਮੰਦ ਅਤੇ ਫਿੱਟ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਸਿਹਤ ਜਾਗਰੂਕਤਾ। ਜੇਕਰ ਤੁਸੀਂ ਆਪਣੀ ਹਰ ਛੋਟੀ-ਮੋਟੀ ਸਮੱਸਿਆ ਬਾਰੇ ਸੁਚੇਤ ਰਹੋਗੇ, ਤਾਂ ਗੰਭੀਰ ਬਿਮਾਰੀਆਂ ਦਾ ਵੀ ਆਸਾਨੀ ਨਾਲ ਅਤੇ ਸਮੇਂ ਸਿਰ ਇਲਾਜ ਹੋ ਸਕਦਾ ਹੈ।
Download ABP Live App and Watch All Latest Videos
View In Appਬਹੁਤ ਸਾਰੇ ਲੋਕ ਆਪਣੇ ਮੋਢਿਆਂ ਦੇ ਦਰਦ ਵੱਲ ਧਿਆਨ ਨਹੀਂ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਮੱਸਿਆ ਸ਼ਾਇਦ ਇਸ ਤਰ੍ਹਾਂ ਹੀ ਹੋ ਰਹੀ ਹੈ, ਜਦਕਿ ਤੁਹਾਨੂੰ ਦੱਸ ਦੇਈਏ ਕਿ ਮੋਢੇ 'ਚ ਲਗਾਤਾਰ ਦਰਦ ਹੋਣਾ ਕੈਂਸਰ ਵਰਗੀ ਖਤਰਨਾਕ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।
ਜੇਕਰ ਤੁਹਾਡੇ ਮੋਢਿਆਂ ਵਿੱਚ ਲਗਾਤਾਰ ਦਰਦ ਰਹਿੰਦਾ ਹੈ ਅਤੇ ਇਹ ਦਿਨੋ-ਦਿਨ ਵਧਦਾ ਜਾ ਰਿਹਾ ਹੈ ਤਾਂ ਤੁਰੰਤ ਡਾਕਟਰ ਤੋਂ ਆਪਣੀ ਜਾਂਚ ਕਰਵਾਓ ਕਿਉਂਕਿ ਇਹ ਲੱਛਣ ਫੇਫੜਿਆਂ ਦੇ ਕੈਂਸਰ ਦੇ ਹੋ ਸਕਦੇ ਹਨ। ਜਦੋਂ ਫੇਫੜਿਆਂ ਦਾ ਕੈਂਸਰ ਸ਼ੁਰੂ ਹੁੰਦਾ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਮੋਢਿਆਂ ਵਿੱਚ ਦਰਦ ਹੁੰਦਾ ਹੈ।
ਦਰਅਸਲ, ਫੇਫੜਿਆਂ ਦਾ ਕੈਂਸਰ ਹੱਡੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਵਿੱਚ ਮੋਢੇ ਦੀਆਂ ਹੱਡੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਕਿਉਂਕਿ ਇਹ ਫੇਫੜਿਆਂ ਦੇ ਨੇੜੇ ਹੁੰਦੀਆਂ ਹਨ। ਪੈਨਕੋਸਟ ਟਿਊਮਰ ਫੇਫੜਿਆਂ ਦੇ ਕੈਂਸਰ ਦਾ ਇੱਕ ਰੂਪ ਹੈ। ਇਹ ਫੇਫੜਿਆਂ ਦੇ ਉੱਪਰਲੇ ਹਿੱਸੇ ਵਿੱਚ ਵਧਦਾ ਹੈ ਅਤੇ ਮੋਢਿਆਂ ਦੇ ਨੇੜੇ ਟਿਸ਼ੂਆਂ 'ਤੇ ਹਮਲਾ ਕਰਦਾ ਹੈ। ਇਸ ਕਾਰਨ ਮੋਢਿਆਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ।
ਕਈ ਵਾਰ ਫੇਫੜਿਆਂ ਦੇ ਕੈਂਸਰ ਵਿੱਚ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਦਰਦ ਹੋ ਰਿਹਾ ਹੁੰਦਾ ਹੈ ਪਰ ਮੋਢਿਆਂ ਵਿੱਚ ਹੋਣ ਲੱਗਦਾ ਹੈ। ਫੇਫੜਿਆਂ ਦੇ ਕੈਂਸਰ ਵਿੱਚ ਮੋਢਿਆਂ ਦਾ ਦਰਦ ਗਠੀਏ ਦੇ ਦਰਦ ਵਰਗਾ ਹੁੰਦਾ ਹੈ।
ਇਹ ਦਰਦ ਰਾਤ ਨੂੰ ਹੋਰ ਤੇਜ਼ ਹੋ ਜਾਂਦਾ ਹੈ। ਜੇਕਰ ਤੁਸੀਂ ਕੋਈ ਕਸਰਤ ਨਹੀਂ ਕੀਤੀ ਹੈ ਅਤੇ ਫਿਰ ਵੀ ਤੁਹਾਨੂੰ ਦਰਦ ਹੋ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਕਿਉਂਕਿ ਇਹ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।