Health Tips: ਇਨ੍ਹਾਂ ਬਿਮਾਰੀਆਂ 'ਚ ਅੰਡਾ ਦਾ ਸੇਵਨ ਘਾਤਕ! ਨਕਾਰਾ ਹੋ ਸਕਦੇ ਸਰੀਰ ਦੇ ਅੰਗ
ਦਿਲ ਦੀ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਗਲਤੀ ਨਾਲ ਵੀ ਅੰਡੇ ਨਹੀਂ ਖਾਣੇ ਚਾਹੀਦੇ। ਅੰਡੇ ਖਾਣ ਨਾਲ ਬਿਮਾਰੀ ਵੱਧ ਸਕਦੀ ਹੈ। ਇਸ ਨਾਲ ਖੂਨ ਸੰਚਾਰ ਵਿੱਚ ਸਮੱਸਿਆ ਹੋ ਸਕਦੀ ਹੈ। ਜਿਸ ਦੇ ਨਤੀਜੇ ਸਰੀਰ ਦੇ ਲਈ ਬੇਹੱਦ ਖਤਰਨਾਕ ਸਾਬਿਤ ਹੋ ਸਕਦੇ ਹਨ।
Download ABP Live App and Watch All Latest Videos
View In Appਕਬਜ਼ ਦੀ ਸਥਿਤੀ ਵਿੱਚ ਅੰਡੇ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਪਾਚਨ ਸੰਬੰਧੀ ਸਮੱਸਿਆਵਾਂ ਅਤੇ ਬੇਅਰਾਮੀ ਨੂੰ ਵੱਧਾ ਸਕਦਾ ਹੈ।
ਅੰਡੇ ਦੀ ਤਾਸੀਰ ਗਰਮ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਦਾ ਪੇਟ ਖਰਾਬ ਹੈ ਤਾਂ ਉਸ ਨੂੰ ਅੰਡਾ ਨਹੀਂ ਖਾਣਾ ਚਾਹੀਦਾ, ਇਸ ਨਾਲ ਸਮੱਸਿਆ ਵੱਧ ਸਕਦੀ ਹੈ।
ਜੋ ਲੋਕ ਕੋਲੈਸਟ੍ਰੋਲ ਤੋਂ ਪੀੜਤ ਹਨ, ਉਨ੍ਹਾਂ ਨੂੰ ਅੰਡੇ ਬਿਲਕੁਲ ਨਹੀਂ ਖਾਣੇ ਚਾਹੀਦੇ। ਕਿਉਂ ਇਸ ਨੂੰ ਖਾਣ ਨਾਲ ਇਹ ਹੋਰ ਵੀ ਵੱਧ ਸਕਦਾ ਹੈ।
ਸ਼ੂਗਰ ਦੇ ਮਰੀਜ਼ਾਂ ਨੂੰ ਅੰਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਅੰਡੇ ਖਾਣਾ ਪਸੰਦ ਕਰਦੇ ਹੋ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
ਜੇਕਰ ਤੁਸੀਂ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਅੰਡਾ ਖਾਣਾ ਚਾਹੀਦਾ ਹੈ। ਹਾਰਵਰਡ ਯੂਨੀਵਰਸਿਟੀ ਦੀ 2003 ਦੀ ਖੋਜ ਅਨੁਸਾਰ ਅੰਡੇ ਖਾਣ ਨਾਲ ਬਾਲਗ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ।