Health Tips : ਜੇ ਤੁਸੀਂ ਵੀ ਸਵੇਰੇ-ਸਵੇਰੇ ਖਾਲੀ ਪੇਟ ਚਾਹ ਪੀਣ ਦੀ ਕਰਦੇ ਹੋ ਗਲਤੀ ਤਾਂ ਹੋ ਜਾਓ ਸਾਵਧਵਾਨ
Health Care Tips : ਚਾਹ ਦਾ ਨਾਮ ਸੁਣਦਿਆਂ ਹੀ ਦਿਲ ਅਤੇ ਦਿਮਾਗ ਤਾਜ਼ਗੀ ਨਾਲ ਭਰ ਜਾਂਦਾ ਹੈ। ਜੇਕਰ ਦੇਖਿਆ ਜਾਵੇ ਤਾਂ ਚਾਹ ਪ੍ਰੇਮੀ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਮੌਜੂਦ ਹਨ। ਚਾਹ ਸਰੀਰ ਨੂੰ ਤਰੋ-ਤਾਜ਼ਾ ਰੱਖਣ ਦੇ ਨਾਲ-ਨਾਲ ਊਰਜਾ ਵੀ ਦਿੰਦੀ ਹੈ ਪਰ ਜੇਕਰ ਚਾਹ ਖਾਲੀ ਪੇਟ ਪੀਤੀ ਜਾਵੇ ਤਾਂ ਇਹ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਤੁਸੀਂ ਵੀ ਕਈ ਵਾਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਚਾਹ ਦੇ ਨਾਲ ਕੁੱਝ ਖਾਓ। ਦਰਅਸਲ, ਖਾਲੀ ਪੇਟ (Empty Stomach) ਚਾਹ ਪੀਣਾ ਸਿਹਤ ਲਈ ਠੀਕ ਨਹੀਂ ਹੈ। ਆਓ ਜਾਣਦੇ ਹਾਂ ਖਾਲੀ ਪੇਟ ਚਾਹ ਪੀਣ ਨਾਲ ਸਰੀਰ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ।
Download ABP Live App and Watch All Latest Videos
View In Appਦਰਅਸਲ, ਚਾਹ ਬਾਰੇ ਕਿਹਾ ਜਾਂਦਾ ਹੈ ਕਿ ਇਹ ਤੇਜ਼ਾਬ ਵਾਲੀ ਹੁੰਦੀ ਹੈ। ਜੇਕਰ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ, ਤਾਂ ਇਹ ਤੁਹਾਡੇ ਸਰੀਰ ਦੇ ਅੰਦਰ ਤੇਜ਼ਾਬ ਦੀਆਂ ਪ੍ਰਕਿਰਿਆਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ ਅਤੇ ਤੁਹਾਡੇ ਪੇਟ ਵਿੱਚ ਐਸਿਡਿਟੀ ਸ਼ੁਰੂ ਹੋ ਜਾਵੇਗੀ। ਖਾਲੀ ਪੇਟ ਚਾਹ ਪੀਣ ਤੋਂ ਬਾਅਦ ਖੱਟਾ ਡਕਾਰ, ਗਲੇ ‘ਚ ਜਲਣ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਇੰਨਾ ਹੀ ਨਹੀਂ ਚਾਹ ‘ਚ ਪਾਇਆ ਜਾਣ ਵਾਲਾ ਥੀਓਫਾਈਲਿਨ ਮੂੰਹ ‘ਚ ਮੌਜੂਦ ਬੈਕਟੀਰੀਆ (Bacteria) ਨਾਲ ਟਕਰਾ ਜਾਂਦਾ ਹੈ ਅਤੇ ਮੂੰਹ ਦੇ ਅੰਦਰ ਜ਼ਿਆਦਾ ਐਸਿਡ ਹੁੰਦਾ ਹੈ। ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਸਰੀਰ ‘ਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ।
ਦਰਅਸਲ, ਚਾਹ ਪੀਣ ਤੋਂ ਬਾਅਦ ਵਾਰ-ਵਾਰ ਪਿਸ਼ਾਬ (Urine) ਆਉਂਦਾ ਹੈ, ਅਜਿਹੀ ਸਥਿਤੀ ਵਿਚ ਸਰੀਰ ਵਿਚ ਪਾਣੀ ਦੀ ਕਮੀ ਹੋ ਸਕਦੀ ਹੈ ਅਤੇ ਕਈ ਵਾਰ ਜੀਭ ਵੀ ਸੁੱਕ ਜਾਂਦੀ ਹੈ। ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਤੁਹਾਡੇ ਸਰੀਰ ਦਾ ਮੈਟਾਬੋਲਿਜ਼ਮ ਖਰਾਬ ਹੋ ਸਕਦਾ ਹੈ। ਪਾਚਨ ਤੰਤਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਖਾਲੀ ਪੇਟ ਚਾਹ ਪੀਣ ਨਾਲ ਪੇਟ ‘ਚ ਜਲਨ ਹੋਣ ਦੇ ਨਾਲ-ਨਾਲ ਫੁੱਲਣ ਦੀ ਸਮੱਸਿਆ ਵੀ ਹੁੰਦੀ ਹੈ।
ਜੇ ਤੁਸੀਂ ਚਾਹ ਪੀਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਇਸ ਨੂੰ ਪੀਣ ਦੀ ਬਜਾਏ ਇਸ ਦੇ ਨਾਲ ਕੁਝ ਖਾਓ। ਇਸ ਤੋਂ ਇਲਾਵਾ ਬਿਸਤਰ ਤੋਂ ਉੱਠਣ ਦੇ ਤੁਰੰਤ ਬਾਅਦ ਚਾਹ ਪੀਣ ਦੀ ਬਜਾਏ, ਉੱਠਣ ਤੋਂ ਇਕ ਜਾਂ ਦੋ ਘੰਟੇ ਬਾਅਦ ਚਾਹ ਪੀਣਾ ਬਿਹਤਰ ਹੈ।
ਜਦੋਂ ਵੀ ਚਾਹ ਪੀਣ ਦਾ ਮਨ ਹੋਵੇ ਤਾਂ ਚਾਹ ਪੀਣ ਤੋਂ ਪਹਿਲਾਂ ਇੱਕ ਤੋਂ ਦੋ ਗਲਾਸ ਪਾਣੀ ਪੀਓ। ਇਸ ਨਾਲ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਦਾ ਖਤਰਾ ਘੱਟ ਹੋ ਜਾਵੇਗਾ।